ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਸ. ਕੁਲਵੰਤ ਸਿੰਘ ਮੰਨਣ ਨੇ ਸ. ਕਰਨੈਲ ਸਿੰਘ ਪੀਰਮੁਹੰਮਦ ਅਤੇ ਵਿਧਾਨ ਸਭਾ ਵਿਚ ਇਕ ਵਿਧਾਇਕ ਵੱਲੋਂ ਸ੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਪ੍ਰਸਾਰਣ ਦੇ ਸਬੰਧ ਵਿਚ ਲਗਾਏ ਦੋਸ਼ਾਂ ਨੂੰ ਬੇਬੁਨਿਆਦ ਅਤੇ ਅਧਾਰਹੀਣ ਦੱਸਦਿਆਂ ਰੱਦ ਕੀਤਾ ਹੈ। ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਸ. ਮੰਨਣ ਨੇ ਜਾਰੀ ਪ੍ਰੈੱਸ ਬਿਆਨ ਵਿਚ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਤੋਂ ਗੁਰਬਾਣੀ ਪ੍ਰਸਾਰਣ ਦਾ ਨਿੱਜੀ ਚੈਨਲ ਨਾਲ ਕੀਤਾ ਇਕਰਾਰਨਾਮਾ ਜੁਲਾਈ 2023 ਵਿਚ ਸਮਾਪਤ ਹੋ ਚੁੱਕਾ ਹੈ, ਜਿਸ ਅਨੁਸਾਰ ਉਨ੍ਹਾਂ ਵੱਲ ਹੁਣ ਸਾਲਾਨਾ ਲੈਣਦਾਰੀ ਨਹੀਂ ਹੈ।SGPC ਅੰਤ੍ਰਿੰਗ ਕਮੇਟੀ ਦੀ 20 ਅਪ੍ਰੈਲ ਨੂੰ ਹੋਵੇਗੀ ਇਕੱਤਰਤਾਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਸ. ਕੁਲਵੰਤ ਸਿੰਘ ਮੰਨਣ ਨੇ ਸ. ਕਰਨੈਲ ਸਿੰਘ ਪੀਰਮੁਹੰਮਦ ਅਤੇ ਵਿਧਾਨ ਸਭਾ ਵਿਚ ਇਕ ਵਿਧਾਇਕ ਵੱਲੋਂ ਸ੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਪ੍ਰਸਾਰਣ ਦੇ ਸਬੰਧ ਵਿਚ ਲਗਾਏ ਦੋਸ਼ਾਂ ਨੂੰ ਬੇਬੁਨਿਆਦ ਅਤੇ ਅਧਾਰਹੀਣ ਦੱਸਦਿਆਂ ਰੱਦ ਕੀਤਾ ਹੈ। ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਸ. ਮੰਨਣ ਨੇ ਜਾਰੀ ਪ੍ਰੈੱਸ ਬਿਆਨ ਵਿਚ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਤੋਂ ਗੁਰਬਾਣੀ ਪ੍ਰਸਾਰਣ ਦਾ ਨਿੱਜੀ ਚੈਨਲ ਨਾਲ ਕੀਤਾ ਇਕਰਾਰਨਾਮਾ ਜੁਲਾਈ 2023 ਵਿਚ ਸਮਾਪਤ ਹੋ ਚੁੱਕਾ ਹੈ, ਜਿਸ ਅਨੁਸਾਰ ਉਨ੍ਹਾਂ ਵੱਲ ਹੁਣ ਸਾਲਾਨਾ ਲੈਣਦਾਰੀ ਨਹੀਂ ਹੈ। ਉਨ੍ਹਾਂ ਕਿਹਾ ਕਿ ਸ. ਕਰਨੈਲ ਸਿੰਘ ਪੀਰਮੁਹੰਮਦ ਨੂੰ ਆਪਣੇ ਬਿਆਨ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਪਾਸੋਂ ਜਾਣਕਾਰੀ ਪ੍ਰਾਪਤ ਕਰ ਲੈਣੀ ਚਾਹੀਦੀ ਸੀ।ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਸ. ਕੁਲਵੰਤ ਸਿੰਘ ਮੰਨਣ ਨੇ ਕਿਹਾ ਕਿ ਗੁਰਬਾਣੀ ਪ੍ਰਸਾਰਣ ਦੇ ਮਾਮਲੇ ਵਿਚ ਇਕ ਨਿੱਜੀ ਚੈਨਲ ਵੱਲ ਸ਼੍ਰੋਮਣੀ ਕਮੇਟੀ ਦਾ ਬਕਾਇਆ ਹੋਣ ਬਾਰੇ ਗ਼ਲਤ ਪ੍ਰਚਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਅਨੁਸਾਰ 2023 ਵਿਚ ਆਪਣਾ ਯੂ-ਟਿਊਬ ਚੈਨਲ ਸ਼ੁਰੂ ਕਰਕੇ ਗੁਰਬਾਣੀ ਦਾ ਸਿੱਧਾ ਪ੍ਰਸਾਰਣ ਆਰੰਭ ਦਿੱਤਾ ਸੀ। ਇਸ ਨਾਲ ਪਹਿਲਾਂ ਪ੍ਰਸਾਰਣ ਕਰ ਰਹੇ ਚੈਨਲ ਨਾਲ ਇਕਰਾਰਨਾਮਾ ਖ਼ਤਮ ਹੋ ਗਿਆ ਸੀ।ਸ. ਮੰਨਣ ਨੇ ਆਖਿਆ ਕਿ ਪਹਿਲਾਂ ਨਿੱਜੀ ਚੈਨਲ ਨਾਲ ਇਕਰਾਰਨਾਮੇ ਤਹਿਤ ਸੈਟੇਲਾਈਟ ਚੈਨਲ ਦੇ ਨਾਲ-ਨਾਲ ਇੰਟਰਨੈੱਟ ਮਾਧਿਅਮ ਦੁਆਰਾ ਗੁਰਬਾਣੀ ਪ੍ਰਸਾਰਣ ਦੇ ਹੱਕ ਵੀ ਉਨ੍ਹਾਂ ਨੂੰ ਦਿੱਤੇ ਗਏ ਸਨ, ਜਦਕਿ 2023 ਵਿਚ ਇਹ ਸਾਰੇ ਹੱਕ-ਹਕੂਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਸ ਰਾਖਵੇਂ ਕਰ ਦਿੱਤੇ ਗਏ। ਜਦੋਂ ਇਹ ਪ੍ਰਸਾਰਣ ਵੈੱਬ ਰਾਹੀਂ ਸ਼੍ਰੋਮਣੀ ਕਮੇਟੀ ਵੱਲੋਂ ਆਪ ਸ਼ੁਰੂ ਕੀਤਾ ਗਿਆ, ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਦੇ ਪੱਤਰ ਦੀ ਰੌਸ਼ਨੀ ਵਿਚ ਸੰਗਤਾਂ ਦੀ ਮੰਗ ਅਤੇ ਭਾਵਨਾਵਾਂ ਅਨੁਸਾਰ ਨਿੱਜੀ ਸੈਟੇਲਾਈਟ ਚੈਨਲ ’ਤੇ ਗੁਰਬਾਣੀ ਪ੍ਰਸਾਰਣ ਜਾਰੀ ਰੱਖਣ ਦਾ ਫੈਸਲਾ ਹੋਇਆ ਸੀ। ਉਨ੍ਹਾਂ ਸਪੱਸ਼ਟ ਕੀਤਾ ਕਿ 2023 ਵਿਚ ਸ਼੍ਰੋਮਣੀ ਕਮੇਟੀ ਵੱਲੋਂ ਆਪਣਾ ਵੈੱਬ ਚੈਨਲ ਚਲਾਉਣ ਲਈ ਸੈਟਅੱਪ ਲਗਾਉਣ ਵਾਸਤੇ ਵੱਖ-ਵੱਖ ਕੰਪਨੀਆਂ ਨਾਲ ਚਰਚਾ ਹੋਈ ਸੀ, ਜਿਸ ’ਚ ਮਹੀਨਾਵਾਰ ਵੱਡੀ ਰਾਸ਼ੀ ਦਾ ਖਰਚ ਮੰਗਿਆ ਗਿਆ ਸੀ।ਨਿੱਜੀ ਚੈਨਲ ਵੱਲੋਂ ਆਪਣਾ ਸੈਟਅੱਪ ਲਗਾ ਕੇ ਸ਼੍ਰੋਮਣੀ ਕਮੇਟੀ ਦਾ ਵੈੱਬ ਚੈਨਲ ਬਿਨਾਂ ਕਿਸੇ ਖਰਚੇ ਦੇ ਚਲਾਉਣ ਦੀ ਪੇਸ਼ਕਸ਼ ਬਾਅਦ ਇਸ ਨੂੰ ਕੇਵਲ ਸੈਟੇਲਾਈਟ ਚੈਨਲ ਦੀਆਂ ਸੇਵਾਵਾਂ ਮਨਜ਼ੂਰ ਕੀਤੀਆਂ ਗਈਆਂ, ਜਦਕਿ ਸਾਰੇ ਹੱਕ-ਹਕੂਕ ਅਤੇ ਅਧਿਕਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਸ ਰਾਖਵੇਂ ਕੀਤੇ ਗਏ ਸਨ।2023 ਤੋਂ ਪਹਿਲਾਂ ਦੇ ਇਕਰਾਰਨਾਮੇ ਅਨੁਸਾਰ ਨਿੱਜੀ ਚੈਨਲ ਵੱਲੋਂ ਸਾਰੀ ਰਾਸ਼ੀ ਜਮ੍ਹਾਂ ਹੈ ਅਤੇ ਕੋਈ ਬਕਾਇਆ ਨਹੀਂ ਬਚਦਾ, ਸਗੋਂ ਹੁਣ ਸੈਟਅੱਪ ਦੇ ਸਾਰੇ ਮਹੀਨਾਵਾਰ ਖਰਚੇ ਉਹ ਚੈਨਲ ਖ਼ਰਚ ਰਿਹਾ ਹੈ। ਸ. ਮੰਨਣ ਨੇ ਕਿਹਾ ਕਿ ਸਿੱਖ ਸੰਸਥਾ ਦੇ ਪ੍ਰਬੰਧਾਂ ਨੂੰ ਰਾਜਨੀਤੀ ਤਹਿਤ ਬਦਨਾਮ ਨਹੀਂ ਕੀਤਾ ਜਾਣਾ ਚਾਹੀਦਾ ਅਤੇ ਸੰਗਤਾਂ ਨੂੰ ਵੀ ਅਜਿਹੇ ਬੇਲੋੜੇ ਦੋਸ਼ਾਂ ਪ੍ਰਤੀ ਸੁਚੇਤ ਰਹਿਣਾ ਚਾਹੀਦਾ ਹੈ।Read More
- Advertisement -
Recent Posts
Most Popular
ਅਮਰੀਕਾ ਅਤੇ ਯੂਕੇ ਵਿੱਚ ਸਿੱਖ ਡਰਾਈਵਰਾਂ ‘ਤੇ ਹੋਏ ਨਸਲੀ ਹਮਲਿਆਂ ਨੂੰ ਲੈ ਕੇ ਵੜਿੰਗ...
ਦੋਵਾਂ ਦੇਸ਼ਾਂ ਦੇ ਡਿਪਲੋਮੈਟਾਂ ਨੂੰ ਹਮਲਿਆਂ ਦੇ ਮੁੱਦੇ 'ਤੇ ਦਿੱਲੀ ਵੱਲੋਂ ਤਲਬ ਕਰਨ ਦੀ ਕੀਤੀ ਗਈ ਮੰਗ ਚੰਡੀਗੜ੍ਹ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ...
Valtoha on Chawla case | ਚਾਵਲਾ ਦੇ ਹੱਕ ‘ਚ ਆਏ ਵਲਟੋਹਾ, ਬਹਿਰੀਨ ਵਾਲੀ ਬੀਬੀ...
ਅਮਰਜੀਤ ਸਿੰਘ ਚਾਵਲਾ ਮਾਮਲੇ 'ਤੇ ਵਿਰਸਾ ਸਿੰਘ ਵਲਟੋਹਾ ਦਾ ਬਿਆਨ ਸਾਹਮਣੇ ਆਇਆ ਹੈ। ਵਲਟੋਹਾ ਨੇ ਚਾਵਲਾ ਦੇ ਹੱਕ 'ਚ ਬੋਲਦਿਆਂ ਕਿਹਾ ਕਿ ਉਹ ਜਲਦ...
ਪੰਜਾਬ ਨੇ ਟੈਕਸ ਚੋਰਾਂ ਖਿਲਾਫ਼ ਸ਼ਿਕੰਜਾ ਹੋਰ ਕੱਸਿਆ: ਤਾਜ਼ਾ ਕਾਰਵਾਈ ਵਿੱਚ 4.5 ਕਰੋੜ ਰੁਪਏ...
ਬੀਤੇ ਹਫ਼ਤੇ ਦੀ ਮੁਹਿੰਮ ਦੌਰਾਨ 91 ਵਾਹਨਾਂ ਤੋਂ 3.25 ਕਰੋੜ ਰੁਪਏ ਦਾ ਜੁਰਮਾਨਾ ਵਸੂਲਿਆ, ਬਾਕੀ ਮਾਮਲਿਆਂ ਦੀ ਪੜਤਾਲ ਜਾਰੀ: ਹਰਪਾਲ ਸਿੰਘ ਚੀਮਾ ਟੈਕਸ ਚੋਰੀ...
‘ਨਸ਼ਾ ਮੁਕਤ ਪੰਜਾਬ ਯਾਤਰਾ’ ਦੀ ਸ਼ੁਰੂਆਤ: ਕੇਵਲ ਢਿੱਲੋਂ ਨੇ ‘ਆਪ’ ਸਰਕਾਰ ‘ਤੇ ਸਾਧਿਆ |
ਸਿਰਫ਼ ਭਾਜਪਾ ਹੀ ਪੰਜਾਬ ਨੂੰ ਕਰ ਸਕਦੀ ਹੈ ਨਸ਼ਾ ਮੁਕਤ ਬਠਿੰਡਾ — ਕੇਂਦਰੀ ਖੇਤੀਬਾੜੀ ਅਤੇ ਗ੍ਰਾਮੀਣ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਸੋਮਵਾਰ ਨੂੰ...
‘ਗੈਂਗਸਟਰਾਂ ’ਤੇ ਵਾਰ’ ਮੁਹਿੰਮ ਦਾ 244ਵਾਂ ਦਿਨ: ਪੰਜਾਬ ਪੁਲਿਸ ਵੱਲੋਂ 559 ਥਾਵਾਂ ’ਤੇ ਛਾਪੇਮਾਰੀ;...
ਲੋਕ, ‘ਐਂਟੀ-ਗੈਂਗਸਟਰ ਹੈਲਪਲਾਈਨ ਨੰਬਰ 93946-93946’ ਰਾਹੀਂ ਗੁਪਤ ਰੂਪ ਵਿੱਚ ਦੇ ਸਕਦੇ ਹਨ ਗੈਂਗਸਟਰਾਂ ਨਾਲ ਸਬੰਧਤ ਜਾਣਕਾਰੀ ਪੁਲਿਸ ਟੀਮਾਂ ਵੱਲੋਂ 154 ਵਿਅਕਤੀਆਂ ਵਿਰੁੱਧ ਇਹਤਿਆਤੀ ਕਾਰਵਾਈਚੰਡੀਗੜ੍ਹ...















