ਪੰਜਾਬ ਵਿੱਚ ਨਸ਼ਿਆਂ ਦਾ ਮੁੱਦਾ ਇੱਕ ਵਾਰ ਫਿਰ ਸਿਆਸੀ ਕੇਂਦਰ ਵਿੱਚ ਆ ਗਿਆ ਹੈ। BJP ਵੱਲੋਂ ਕੱਢੀ ਜਾ ਰਹੀ ‘ਨਸ਼ੇ ਖਿਲਾਫ਼ ਪੰਜਾਬ ਯਾਤਰਾ’ ਨੂੰ ਲੈ ਕੇ ਕਈ ਸਵਾਲ ਖੜ੍ਹੇ ਹੋ ਰਹੇ ਹਨ। ਕੀ ਇਹ ਯਾਤਰਾ ਡਰੱਗ ਸਮੱਸਿਆ ਦੀ ਜੜ੍ਹ ਤੱਕ ਪਹੁੰਚਣ ਦੀ ਕੋਸ਼ਿਸ਼ ਹੈ ਜਾਂ 2027 ਦੀਆਂ ਚੋਣਾਂ ਲਈ ਸਿਆਸੀ ਰਣਨੀਤੀ? ਕੀ BJP ਇਸ ਮੁੱਦੇ ਨੂੰ ਚੋਣੀ ਲੜਾਈ ਦੇ ਕੇਂਦਰ ਵਿੱਚ ਲਿਆਉਣਾ ਚਾਹੁੰਦੀ ਹੈ? ਦੂਜੇ ਪਾਸੇ AAP ਵੱਲੋਂ ਪੰਜਾਬ ਵਿੱਚ ਨਸ਼ਿਆਂ ਦੀ ਸਪਲਾਈ ਲਈ BJP ਸ਼ਾਸਿਤ ਸੂਬਿਆਂ ਨੂੰ ਜ਼ਿੰਮੇਵਾਰ ਦੱਸਣ ਦੇ ਦਾਅਵੇ ਕਿੰਨੇ ਸਹੀ ਹਨ? ਕੀ ਪੰਜਾਬ ਦੀ ਗੰਭੀਰ ਸਮੱਸਿਆ ’ਤੇ ਹੱਲ ਦੀ ਕੋਸ਼ਿਸ਼ ਹੋ ਰਹੀ ਹੈ ਜਾਂ ਸਿਰਫ਼ ਸਿਆਸਤ? ਦੇਖੋ ਪੂਰਾ ਵਿਸ਼ਲੇਸ਼ਣ।







