ਕਲੇਸ਼ ਵਿਚਾਲੇ ਫਿਰ ਪੰਜਾਬ ਆ ਰਹੇ ਬਘੇਲ, ਚੰਨੀ ਖੇਮੇ ‘ਤੇ ਨਜ਼ਰਾਂ |

0
4
Screenshot

ਪੰਜਾਬ ਕਾਂਗਰਸ ਵਿੱਚ ਚੱਲ ਰਹੇ ਅੰਦਰੂਨੀ ਕਲੇਸ਼ ਦਰਮਿਆਨ ਪਾਰਟੀ ਇੰਚਾਰਜ ਭੂਪੇਸ਼ ਬਘੇਲ ਮੁੜ ਪੰਜਾਬ ਦੌਰੇ ‘ਤੇ ਆ ਰਹੇ ਹਨ। ਜਾਣਕਾਰੀ ਮੁਤਾਬਕ ਬਘੇਲ 31 ਜੁਲਾਈ ਤੋਂ 8 ਅਗਸਤ ਤੱਕ ਪੰਜਾਬ ਵਿੱਚ ਰਹਿਣਗੇ ਅਤੇ ਇਸ ਦੌਰਾਨ 16 ਜ਼ਿਲ੍ਹਿਆਂ ਵਿੱਚ ਕਾਂਗਰਸੀ ਆਗੂਆਂ ਤੇ ਵਰਕਰਾਂ ਨਾਲ ਮੀਟਿੰਗਾਂ ਕਰਨਗੇ। ਇਹ ਉਨ੍ਹਾਂ ਦੀ ਪੰਜਾਬ ਦੀ ਦੂਜੀ ਫੇਰੀ ਹੋਵੇਗੀ। ਸਿਆਸੀ ਨਜ਼ਰਾਂ ਇਸ ਗੱਲ ‘ਤੇ ਟਿਕੀਆਂ ਹਨ ਕਿ ਚਰਨਜੀਤ ਸਿੰਘ ਚੰਨੀ ਖੇਮਾ ਬਘੇਲ ਨਾਲ ਮੁਲਾਕਾਤ ਕਰਦਾ ਹੈ ਜਾਂ ਨਹੀਂ ਅਤੇ ਕੀ ਉਹ ਇਨ੍ਹਾਂ ਮੀਟਿੰਗਾਂ ਵਿੱਚ ਸ਼ਾਮਲ ਹੋਣਗੇ। ਪੰਜਾਬ ਕਾਂਗਰਸ ਦੇ ਅੰਦਰੂਨੀ ਮਸਲਿਆਂ ਨੂੰ ਸੁਲਝਾਉਣ ਲਈ ਇਹ ਦੌਰਾ ਅਹਿਮ ਮੰਨਿਆ ਜਾ ਰਿਹਾ ਹੈ।

Rozana Times

LEAVE A REPLY

Please enter your comment!
Please enter your name here