ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੇ ਘਰ ਨੇੜਿਓਂ ਇੱਕ ਸ਼ੱਕੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਵਿਅਕਤੀ ਕੋਲੋਂ ਵਿਸਫੋਟਕ ਅਤੇ ਖਤਰਨਾਕ ਹਥਿਆਰ ਬਰਾਮਦ ਹੋਏ ਹਨ। ਪੁਲਿਸ ਮੁਤਾਬਕ ਵਿਅਕਤੀ ਦੀ ਪਛਾਣ ਸਿਆਟਲ ਦੇ ਰਹਿਣ ਵਾਲੇ 37 ਸਾਲਾ ਟੇਲਰ ਟੇਰੇਂਟੋ ਵਜੋਂ ਹੋਈ ਹੈ। ਕਿਹਾ ਜਾਂਦਾ ਹੈ ਕਿ ਸੁਰੱਖਿਆ ਅਧਿਕਾਰੀਆਂ ਨੇ ਉਸ ਨੂੰ ਓਬਾਮਾ ਦੇ ਘਰ ਦੇ ਨੇੜੇ ਦੇਖਿਆ ਅਤੇ ਉਸ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਟੇਰੇਂਟੋ, ਓਬਾਮਾ ਦੇ ਘਰ ਵੱਲ ਭੱਜਣ ਲੱਗਾ ਸੀ ਤਾਂ ਉਹ ਸਮੇਂ ਸਿਰ ਫੜਿਆ ਗਿਆ। ਜਾਣਕਾਰੀ ਮੁਤਾਬਕ ਇਹ ਵਿਅਕਤੀ ਯੂਐਸ ਕੈਪੀਟਲ ਰਾਇਟਸ ਵਿੱਚ ਲੋੜੀਂਦਾ ਹੈ।
ਗ੍ਰਿਫਤਾਰੀ ਦੌਰਾਨ ਅਧਿਕਾਰੀਆਂ ਨੂੰ ਟੇਰੇਂਟੋ ਦੀ ਗੱਡੀ ਵੀ ਬਰਾਮਦ ਹੋਈ। ਜਿਸ ਵਿੱਚ ਬਹੁਤ ਸਾਰੇ ਹਥਿਆਰਾਂ ਅਤੇ ਵਿਸਫੋਟਕ ਸਮਰਗਰੀ ਰੱਖੀ ਹੋਈ ਸੀ।
Related posts:
ਉਸਤਾਦ ਪੂਰਨ ਸ਼ਾਹ ਜੀ 'ਤੇ ਉਹਨਾਂ ਦੇ ਪੁੱਤਰ, ਮਾਸਟਰ ਸਲੀਮਾ ਅਤੇ ਪੇਜੀ ਸ਼ਾਹਕੋਟੀ, 24 ਜਨਵਰੀ, 2024 ਨੂੰ ਕਰ ਰਹੇ ਨੇ ਆ...
ਸ਼੍ਰੀ ਮੁਕਤਸਰ ਸਾਹਿਬ ਚ ਕੀਤਾ ਗਿਆ ਛੁੱਟੀ ਦਾ ਐਲਾਨ
ਗਣਤੰਤਰ ਦਿਵਸ ਮੌਕੇ ਪੰਜਾਬ ਪੁਲਿਸ ਦੇ ਕਈ ਅਧਿਕਾਰੀ ਹੋਣਗੇ ਬਹਾਦੁਰੀ ਪੁਰਸਕਾਰ ਨਾਲ ਸਨਮਾਨਿਤ
ਸ਼੍ਰੋਮਣੀ ਕਮੇਟੀ ਨੇ ਯਾਰੀਆਂ-2 ਫਿਲਮ ’ਚ ਸਿੱਖ ਵਿਰੋਧੀ ਦ੍ਰਿਸ਼ ਨੂੰ ਲੈ ਕੇ ਕਾਨੂੰਨੀ ਕਾਰਵਾਈ ਆਰੰਭੀ