ਲੁਟੇਰਿਆਂ ਵੱਲੋਂ ਹਥਿਆਰਾਂ ਦੀ ਨੌਕ ਤੇ ਪਰਿਵਾਰ ਨੂੰ ਬੰਦਕ ਬਣਾਕੇ ਕੀਤੀ ਗਈ ਘਰ ਵਿਚ ਚੋਰੀ ।

ਤਰਨ_ਤਰਨ; ਥਾਣਾ ਚੋਹਲਾ ਸਾਹਿਬ ਦੇ ਅਧੀਨ ਆਉਂਦਾ ਪਿੰਡ ਚੋਹਲਾ ਖੁਰਦ ਵਿਖੇ ਬੀਤੀ ਰਾਤ ਕੁਝ ਦਸ ਦੇ ਕਰੀਬ ਅਣਪਛਾਤੇ ਲੁਟੇਰਿਆਂ ਵੱਲੋਂ ਘਰ ਵਿੱਚ ਦਾਖਲ ਹੋਕੇ ਹਥਿਆਰਾਂ ਦੀ ਨੋਕ ਤੇ ਪਰਿਵਾਰ ਨੂੰ ਬੰਦਕ ਬਣਾਕੇ  ਗਹਿਣੇ, ਮੋਬਾਈਲ ਫੋਨ ਅਤੇ ਨਗਦੀ ਲੁੱਟ ਕੇ ਫ਼ਰਾਰ ਹੋ ਗਏ ਪੀੜਤ ਪਰਿਵਾਰ ਦੇ ਮੁਖੀ ਅਮਰਜੀਤ ਸਿੰਘ ਨੇ ਦੱਸਿਆ ਕੇ ਬੀਤੀ ਰਾਤ ਦੇ ਲੱਗਭਗ ਇਕ ਵੱਜੇ ਦੇ ਕਰੀਬ ਲੱਗਭਗ ਦਸ ਵਿਅਕਤੀ ਉਹਨਾਂ ਦੇ ਘਰ ਦਾਖਲ ਹੋਏ ਬਰਾਂਡੇ ਵਿੱਚ ਸੌ ਰਹੀ ਉਸ ਦੀ ਪਤਨੀ ਨੂੰ ਪਸਤੌਲ ਦੀ ਨੌਕ ਤੇ ਉਠਕੇ ਮੇਰੇ ਕੋਲ ਲੈ ਆਏ ਅਤੇ ਸਾਨੂੰ ਦੋਵਾਂ ਨੂੰ ਬੰਦਕ ਬਣਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਰਹੇ।

ਉਸ ਨੇ ਦੱਸਿਆ ਕੇ ਲੱਗਭਗ ਲੁਟੇਰਿਆਂ ਵੱਲੋਂ ਉਨ੍ਹਾਂ ਦੇ ਘਰ ਇਕ ਘੰਟਾ ਸਾਰੇ ਹੀ ਸਮਾਨ ਦੀ ਫੋਲਾ ਫਲਾਈ ਕਰਦੇ ਰਹੇ ਅਤੇ ਜਾਂਦੇ ਸਮੇਂ ਦੋ  ਸੋਨੇ ਦੇ ਸੈੱਟ,ਇਕ ਚੈਨੀ , ਤਿੰਨ ਮੁੰਦਰੀਆਂ, ਮੋਬਾਈਲ ਫੋਨ ਅਤੇ ਘਰ ਵਿੱਚ ਰੱਖੀ ਪੰਜ ਹਜ਼ਾਰ ਰੁਪਏ ਦੀ ਨਗਦੀ ਲੈਕੇ ਫਰਾਰ ਹੋ ਗਏ ਜਿਸ ਤੋਂ ਤੁਰੰਤ ਬਾਅਦ ਉਹਨਾਂ ਵੱਲੋਂ ਪੁਲੀਸ ਥਾਣਾ ਚੋਹਲਾ ਸਾਹਿਬ ਵਿਖੇ ਇਸ ਵਾਰਦਾਤ ਸੰਬੰਧੀ ਸੂਚਿਤ ਕਰ ਦਿੱਤਾ ਗਿਆ।

post by parmvir singh

See also  ਬਲੂ ਲੋਟਸ 'ਚ ਪੁਲਿਸ ਨੇ ਕੀਤੀ ਰੇਡ,10 ਸ਼ੱਕੀਆਂ ਨੂੰ ਲਿਆ ਹਿਰਾਸਤ 'ਚ