CM ਭਗਵੰਤ ਮਾਨ ਦੀ NRI ਮੀਟਿੰਗ ‘ਚ ਵੱਡਾ ਫੈਸਲਾ, 3 ਫਰਵਰੀ ਤੋਂ ਪੰਜਾਬ ‘ਚ NRI ਮਿਲਣੀਆਂ ਸ਼ੁਰੂ

ਲੁਧਿਆਣਾ: CM ਭਗਵੰਤ ਮਾਨ ਲੁਧਿਆਣਾ ਦੌਰੇ ਤੇ ਸਨ। ਜਿਥੇ ਉਨ੍ਹਾਂ ਵੱਲੋਂ ਅੱਜ NRI ਮਾਮਲੇ ਵਿਭਾਗ ਦੇ ਅਫ਼ਸਰਾਂ ਨਾਲ ਮੀਟਿੰਗ ਕੀਤੀ ਗਈ। NRIs ਨੂੰ ਆਉਣ ਵਾਲੀ ਦਿੱਕਤਾ ਨੂੰ ਲੈ ਕੇ ਸੀ.ਐਮ ਮਾਨ ਨੇ ਅੱਜ ਵੱਡਾ ਫੈਸਲਾ ਲਿਆ ਹੈ। ਉਹਨਾਂ ਇਸ ਦੀ ਜਾਣਕਾਰੀ ਖੁਦ ਸ਼ੋਸ਼ਲ ਮੀਡੀਆ ਤੇ ਸਾਂਝੀ ਕੀਤੀ ਹੈ। ਉਨ੍ਹਾਂ ਸ਼ੋਸ਼ਲ ਮੀਡੀਆ ਤੇ ਲਿਖਿਆ ਕਿ “ਅੱਜ ਲੁਧਿਆਣਾ ਵਿਖੇ NRI ਮਾਮਲੇ ਵਿਭਾਗ ਦੇ ਅਫ਼ਸਰਾਂ ਨਾਲ ਮੀਟਿੰਗ ਕੀਤੀ ਤੇ NRIs ਨੂੰ ਦਰਪੇਸ਼ ਆਉਂਦੀਆਂ ਮੁਸ਼ਕਿਲਾਂ ਨੂੰ ਸਮੇਂ ਸਿਰ ਹੱਲ ਕਰਨ ਲਈ ਇੱਕ ਨਵੀਂ ਵੈੱਬਸਾਈਟ nri.punjab.gov.in ਲਾਂਚ ਕੀਤੀ…ਨਾਲ ਹੀ ਮੀਟਿੰਗ ‘ਚ ਫੈਸਲਾ ਕੀਤਾ ਕਿ 3 ਫਰਵਰੀ ਤੋਂ ਪੰਜਾਬ ‘ਚ NRI ਮਿਲਣੀਆਂ ਸ਼ੁਰੂ ਕੀਤੀਆਂ ਜਾਣਗੀਆਂ…ਵਿਭਾਗ ਨੂੰ ਕਿਹਾ ਕਿ NRIs ਦੀਆਂ ਮੁਸ਼ਕਿਲਾਂ ਹੱਲ ਕਰਨ ਦੇ ਨਾਲ ਨਾਲ ਉਹਨਾਂ ਨੂੰ ਪੰਜਾਬ ਦੇ ਉਹ ਖੇਤਰ ਵੀ ਵਿਖਾਏ ਜਾਣ ਜੋ ਉਹਨਾਂ ਕਦੇ ਨਹੀਂ ਵੇਖੇ…ਨਾਲ ਹੀ ਦਿੱਲੀ ਕੌਮਾਂਤਰੀ ਹਵਾਈ ਅੱਡੇ ‘ਤੇ ਪੰਜਾਬੀਆਂ ਨੂੰ ਸਹੂਲਤ ਦੇਣ ਲਈ ਪੰਜਾਬ ਸਹਾਇਤਾ ਕੇਂਦਰ ਖੋਲ੍ਹਣ ਜਾ ਰਹੇ ਹਾਂ…।”

See also  CM ਭਗਵੰਤ ਮਾਨ ਆਪਣੀ ਪਤਨੀ ਨਾਲ ਗੁ. ਸ੍ਰੀ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਹੋਏ ਨਤਮਸਤੱਕ