ਛੇਹਰਟਾ ਪ੍ਰੈੱਸ ਵੈਲਫੇਅਰ ਸੁਸਾਇਟੀ ਨੇ ਸੁਖਪਾਲ ਖਹਿਰਾ ਦਾ ਫੂਕਿਆ ਪੁਤਲਾ ਤੇ ਕੀਤਾ ਰੋਸ ਪ੍ਰਦਰਸ਼ਨ


ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਵਲੋਂ ਚੰਡੀਗੜ੍ਹ ਪੱਤਰਕਾਰ ਸਮੈਲਨ ਦੋਰਾਨ ਪੱਤਰਕਾਰਾਂ ਨੂੰ ਵਿਕਾਉ ਮੀਡੀਆ ਕਹਿਣ ‘ਤੇ ਅੱਜ ਛੇਹਰਟਾ ਪ੍ਰੈੱਸ ਵੈਲਫੇਅਰ ਸੁਸਾਇਟੀ ਰਜਿ ਅੰਮ੍ਰਿਤਸਰ ਦੇ ਸਮੂਹ ਅਹੁਦੇਦਾਰਾਂ ਅਤੇ ਸਮੂਹ ਪੱਤਰਕਾਰਾਂ ਵਲੋਂ ਛੇਹਰਟਾ ਚੌਂਕ ਵਿੱਚ ਸੁਖਪਾਲ ਸਿੰਘ ਖਹਿਰਾ ਦਾ ਪੁਤਲਾ ਫੂਕਿਆ ਗਿਆ ਅਤੇ ਜਮ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਹਰਪਾਲ ਭੰਗੂ ਨੇ ਕਿਹਾ ਕਿ ਸੁਖਪਾਲ ਸਿੰਘ ਖਹਿਰਾ ਕਾਂਗਰਸ ਪਾਰਟੀ ਦੇ ਸੂਝਵਾਨ ਆਗੂ ਹਨ ਅਤੇ ਉਨ੍ਹਾਂ ਨੂੰ ਪੱਤਰਕਾਰਾਂ ਪ੍ਰਤੀ ਅਜਿਹੀ ਭੱਦੀ ਸ਼ਬਦਾਂਵਲੀ ਨਹੀਂ ਸੀ ਵਰਤਨੀ ਚਾਹੀਦੀ।

ਪੱਤਰਕਾਰ ਸਮਾਜ ਦਾ ਚੋਥਾ ਥੰਮ ਹਨ ਅਤੇ ਉਹ ਬਿੰਨ੍ਹਾਂ ਕਿਸੇ ਸਵਾਰਥ ਤੋਂ ਉੱਪਰ ਉੱਠ ਕੇ ਸਮਾਜ ਦੀ ਸੇਵਾ ਕਰਦੇ ਹਨ। ਉਨ੍ਹਾਂ ਕਿਹਾ ਕਿ ਇਸ ਗੱਲ ਨੂੰ ਲੈ ਕੇ ਪੱਤਰਕਾਰ ਭਾਈਚਾਰੇ ‘ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿੰਨ੍ਹਾਂ ਚਿਰ ਸੁਖਪਾਲ ਸਿੰਘ ਖਹਿਰਾ ਪੱਤਰਕਾਰ ਭਾਈਚਾਰੇ ਤੋਂ ਮੁਆਫੀ ਨਹੀਂ ਮੰਗਦੇ ਉਨ੍ਹਾਂ ਚਿਰ ਇੰਨ੍ਹਾਂ ਦਾ ਵਿਰੋਧ ਪੰਜਾਬ ਦੇ ਹਰ ਜ਼ਿਲ੍ਹੇ ਵਿਚ ਕੀਤਾ ਜਾਵੇਗਾ ਅਤੇ ਹਰ ਜ਼ਿਲ੍ਹੇ ‘ਚ ਉਨ੍ਹਾਂ ਦੇ ਪੁਤਲੇ ਫੂਕੇ ਜਾਣਗੇ

See also  ਮਨਿਕਾ ਸਿੰਗਾਪੁਰ ਸਮੈਸ਼ 'ਚ ਮਹਿਲਾ ਅਤੇ ਮਿਕਸਡ ਡਬਲਜ਼ 'ਚ ਹਾਰੀ