ਖਾਲਾਂ ਨੂੰ ਅੰਡਰਗਰਾਊਂਡ ਪਾਈਪਾਂ ਅਧੀਨ ਕਵਰ ਕਰਨ ਬਾਰੇ ਕਲੱਸਟਰ ਪੱਧਰੀ ਜਾਗਰੂਕਤਾ ਮੁਹਿੰਮ

ਸੁਨਾਮ ਵਿਧਾਨ ਸਭਾ ਹਲਕਾ ਸੁਨਾਮ ਦੇ ਕਿਸਾਨਾਂ ਵਿੱਚ ਨਵੇਂ ਮੋਘਿਆਂ ਦੀ ਤਜ਼ਵੀਜ਼ ਤੇ ਖਾਲਾਂ ਨੂੰ ਅੰਡਰਗਰਾਊਂਡ ਪਾਈਪਾਂ ਰਾਹੀਂ ਕਵਰ ਕਰਨ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਕਲੱਸਟਰ ਪੱਧਰੀ ਜਾਗਰੂਕਤਾ ਮੁਹਿੰਮ ਸ਼ੁਰੂ ਹੋ ਚੁੱਕੀ ਹੈ।
ਕੋਟਲਾ ਬ੍ਰਾਂਚ ਪ੍ਰੋਜੈਕਟ ਅਧੀਨ ਹਲਕਾ ਸੁਨਾਮ ਦੇ 47 ਪਿੰਡਾਂ ਦੇ 192 ਨਹਿਰੀ ਮੋਘਿਆਂ ਦੇ ਕੱਚੇ ਖਾਲਾਂ ਦੀ ਜਗ੍ਹਾ ’ਤੇ ਅੰਡਰਗਰਾਊਂਡ ਪਾਈਪਲਾਈਨ ਪਾਉਣ ਜਾਂ ਪੱਕੇ ਖਾਲ ਬਣਾਉਣ ਲਈ ਕਰੀਬ 68 ਕਰੋੜ ਰੁਪਏ ਦਾ ਪ੍ਰੋਜੈਕਟ ਪੰਜਾਬ ਜਲ ਸਰੋਤ ਪ੍ਰਬੰਧਨ ਤੇ ਵਿਕਾਸ ਕਾਰਪੋਰੇਸ਼ਨ ਵੱਲੋਂ ਚਲਾਇਆ ਜਾ ਰਿਹਾ ਹੈ।

ਪੰਜਾਬ ਜਲ ਸਰੋਤ ਪ੍ਰਬੰਧਨ ਤੇ ਵਿਕਾਸ ਕਾਰਪੋਰੇਸ਼ਨ ਵੱਲੋਂ ਕੋਟਲਾ ਬ੍ਰਾਂਚ ਪ੍ਰੋਜੈਕਟ ਅਧੀਨ ਹਲਕਾ ਸੁਨਾਮ ਦੇ 47 ਪਿੰਡਾਂ ਦੇ 192 ਨਹਿਰੀ ਮੋਘਿਆਂ ਦੇ ਕੱਚੇ ਖਾਲਾਂ ਦੀ ਜਗ੍ਹਾ ’ਤੇ ਅੰਡਰਗਰਾਊਂਡ ਪਾਈਪਲਾਈਨ ਪਾਉਣ ਜਾਂ ਪੱਕੇ ਖਾਲ ਬਣਾਉਣ ਲਈ ਕਰੀਬ 68 ਕਰੋੜ ਰੁਪਏ ਦਾ ਪ੍ਰੋਜੈਕਟ ਚਲਾਇਆ ਜਾ ਰਿਹਾ ਹੈ ਜਿਸ ਦੇ ਪਹਿਲੇ ਪੜਾਅ ਵਜੋਂ ਹਲਕਾ ਸੁਨਾਮ ਦੇ 64 ਪਿੰਡਾਂ ਨੂੰ ਕਲੱਸਟਰਾਂ ਵਿੱਚ ਵੰਡ ਕੇ ਜਾਗਰੂਕਤਾ ਮੁਹਿੰਮ ਸ਼ੁਰੂ ਹੋ ਚੁੱਕੀ ਹੈ

See also  ਸਾਲ ਪਹਿਲਾ ਅਮਰੀਕਾ ਗਏ ਨੌਜਵਾਨ ਦੀ ਭੇਦਭਰੀ ਹਾਲਾਤ 'ਚ ਮੌਤ