ਸਾਲ ਪਹਿਲਾ ਅਮਰੀਕਾ ਗਏ ਨੌਜਵਾਨ ਦੀ ਭੇਦਭਰੀ ਹਾਲਾਤ ‘ਚ ਮੌਤ

ਪੰਜਾਬ ਵਿਚੋ ਰੋਜ਼ਾਨਾ ਕਿਨ੍ਹੇ ਹੀ ਨੌਜਵਾਨ ਪੜਾਈ ਵਾਸਤੇ ਵਿਦੇਸ਼ਾਂ ਦਾ ਰੁੱਖ ਕਰਦੇ ਹਨ। ਚੰਗੀ ਸਿੱਖਿਆ ਅਤੇ ਰੋਜ਼ਗਾਰ ਲਈ ਉਨ੍ਹਾਂ ਦਾ ਝੁਕਾਅ ਵਿਦੇਸ਼ਾਂ ਵੱਲ ਵੱਧ ਰਿਹਾ ਹੈ। ਇਸੇ ਤਰ੍ਹਾਂ ਆਪਣੇ ਸੁਪਣੀਆਂ ਨੂੰ ਪੂਰਾਂ ਕਰਨ ਲਈ ਪਿੰਡ ਬਾਕੀਪੁਰ ਦਾ ਨੌਜਵਾਨ ਗੁਰਸ਼ਰਨ ਸਿੰਘ (21) ਸਿੰਘ ਸਾਲ ਪਹਿਲਾਂ ਅਮਰੀਕਾ ਗਿਆ ਸੀ।

ਹੁਣ ਗੁਰਸ਼ਰਨ ਸਿੰਘ ਦੀ ਅਚਾਨਕ ਭੇਤਭਰੀ ਹਾਲਾਤ ਵਿਚ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਪਰਿਵਾਰ ਮੁਤਾਬਿਕ ਗੁਰਸ਼ਰਨ ਸਿੰਘ ਇਕ ਸਾਲ ਪਹਿਲਾਂ ਚੰਗੇ ਭਵਿੱਖ ਲਈ ਅਮਰੀਕਾ ਗਿਆ ਸੀ। ਬੀਤੀ ਰਾਤ ਉਹ ਸੁੱਤਾ ਪਰ ਸਵੇਰੇ ਮ੍ਰਿਤਕ ਹਾਲਤ ’ਚ ਮਿਲਿਆ। ਉਸ ਦੇ ਮੌਤ ਦੇ ਕਾਰਨ ਦਾ ਪਤਾ ਨਹੀਂ ਲੱਗ ਸਕਿਆ ਹੈ।

See also  ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਦੇ ਅੱਠ ਕੈਡਿਟ ਐਨ.ਡੀ.ਏ. ਸਮੇਤ ਹੋਰ ਸਰਵਿਸਿਜ਼ ਟਰੇਨਿੰਗ ਅਕੈਡਮੀਆਂ ਵਿੱਚ ਹੋਏ ਸ਼ਾਮਲ