ਅੰਮ੍ਰਿਤਪਾਲ ਸਿੰਘ ਦੀ ਆਈ ਮੋਟਰਸਾਈਕਲ ਵਾਲੀ ਫੁਟੇਜ

ਖਬਰ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਨਾਲ ਜੁੜੀ ਹੋਈ ਹੈ, ਜਿਸ ਵਿੱਚ ਪੁਲਿਸ ਵੱਲੋ ਕਿਹਾ ਜਾ ਰਿਹਾ ਹੈ ਕਿ ਅੰਮ੍ਰਿਤਪਾਲ ਸਿੰਘ ਇਕ ਮੋਟਰਸਾਈਕਲ ’ਤੇ ਸਵਾਰ ਹੋ ਕੇ ਫਰਾਰ ਹੋ ਗਿਆ ਹੈ। ਇਸ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਅੰਮ੍ਰਿਤਪਾਲ ਸਿੰਘ ਦੇ ਹੱਥ ਵਿੱਚ ਇੱਕ ਬੈਗ ਵੀ ਫੜਿਆ ਹੋਇਆ ਹੈ ਉਸ ਨੇ ਸਿਰ ‘ਤੇ ਦਸਤਾਰ ਸਜਾਈ ਹੋਈ ਹੈ । ਪੁਲਿਸ ਵੱਲੋ ਪਹਿਲਾਂ ਵੀ ਿੲੱਕ ਵੀਡੀਓ ਸਾਹਮਣੇ ਆਈ ਜਿਸ ਵਿੱਚ ਵੀ ਭਾਈ ਅੰਮ੍ਰਿਤਪਾਲ ਸਿੰਘ ਨਜ਼ਰ ਆਇਆ ਸੀ ਇਹ ਵੀਡੀਓ ਟੋਲ ਪਲਾਜ਼ਾ ਦੀ ਹੈ, ਜਿਸ ਵਿਚ ਸਾਫ ਨਜ਼ਰ ਆ ਰਿਹਾ ਹੈ ਕਿ ਅੰਮ੍ਰਿਤਪਾਲ ਤੇ ਸਾਥੀ ਕਿਸ ਤਰ੍ਹਾਂ ਫਰਾਰ ਹੋਏ ਸਨ। ਕਾਫਲੇ ਵਿਚ ਪੰਜ ਗੱਡੀਆਂ ਹਨ, ਜੋ ਇਕ ਤੋਂ ਬਾਅਦ ਇਕ ਟੋਲ ਪਲਾਜੇ ਤੋਂ ਲੰਘ ਰਹੀਆਂ ਹਨ, ਪੁਲਿਸ ਦਾ ਕਹਿਣਾ ਹੈ ਕਿ ਇਕ ਗੱਡੀ ਵਿਚ ਅੰਮ੍ਰਿਤਪਾਲ ਸਵਾਰ ਹੈ, ਇਕ ਗੱਡੀ ਵਿਚ ਅੰਮ੍ਰਿਤਪਾਲ ਦਾ ਚਾਚਾ ਵੀ ਹੈ। ਪੁਲਿਸ ਵੱਲੋ ਦਾਅਵਾ ਕੀਤਾ ਗਿਆ ਕਿ ਇਹ ਸ਼ਨੀਵਾਰ ਅੰਮ੍ਰਿਤਪਾਲ ਸਿੰਘ ਦੇ ਫਰਾਰ ਹੋਣ ਸਮੇਂ ਦੀਆਂ ਵੀਡੀਓ ਹਨ। ਜੋ ਇਕ ਟੋਲ ਪਲਾਜੇ ਉਤੇ ਲੱਗੇ ਕੈਮਰੇ ਵਿਚ ਕੈਦ ਹੋ ਗਈਆਂ। ਅੰਮ੍ਰਿਤਪਾਲ ਸਿੰਘ ਨੇ ਭੱਜਣ ਲਈ ਵੱਖ-ਵੱਖ ਗੱਡੀਆਂ ਵਰਤੀਆਂ ਹਨ। ਉਸ ਨੇ ਆਪਣੇ ਭੇਸ ਵੀ ਬਦਲਿਆ ਹੈ, ਬਰੇਜ਼ਾ ਕਾਰ ਵਿੱਚੋ ਉਸ ਦੇ ਕੱਪੜੇ ਬਰਾਮਦ ਕੀਤੇ ਗਏ ਹਨ ਇਸ ਦੌਰਾਨ ਪੁਲਿਸ ਨੇ ਅੰਮ੍ਰਿਤਪਾਲ ਦੀ ਫਰਾਰ ਹੋਣ ਵਾਲੀ ਕਾਰ ਬਰਾਮਦ ਕਰ ਲਈ ਹੈ।

post by parmvir singh

See also  ਫਰੀਦਕੋਟ ਵਿਚ ਅਕਾਲੀ ਦਲ ਵੱਲੋਂ ਸਵ ਪ੍ਰਕਾਸ਼ ਸਿੰਘ ਬਾਦਲ ਦੀ ਯਾਦ ਵਿੱਚ ਸਰਧਾਂਜਲੀ ਸਮਾਗਮ ਕਰਵਾਇਆ