ਕਾਂਗਰਸ MP ਗੁਰਜੀਤ ਔਜਲਾ ਨੇ ਮੌਜੂਦਾ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦੀ ਕੀਤੀ ਹੌਸਲਾ ਅਫ਼ਜ਼ਾਈ

ਚੰਡੀਗੜ੍ਹ: ਕਾਂਗਰਸ MP ਗੁਰਜੀਤ ਔਜਲਾ ਪੰਜਾਬ ਪੰਜਾਬ ਪੁਲਿਸ ਦੇ ਬਚਾਅ ‘ਚ ਉਤਰਦੇ ਹੋਏ ਨਜ਼ਰ ਆ ਰਹੇ ਹਨ। ਤੁਹਾਨੂੰ ਦੱਸ ਦਈਏ ਕਿ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਪੁਲਿਸ ਦੇ ਐਂਕਾਉਂਟਰ ਤੇ ਸਵਾਲ ਚੁੱਕੇ ਸੀ। ਜਿਸ ਨੂੰ ਲੈ ਕੇ ਅੱਜ ਗੁਰਜੀਤ ਔਜਲਾ ਨੇ ਟਵੀਟ ਕਰਦਿਆ ਕਿਹਾ ਕਿ “ਪੰਜਾਬ ਪੁਲਿਸ ਵੱਲੋਂ ਨਸ਼ੇ, ਗੈਂਗਸਟਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਵਿਚ ਮਿਲਣ ਵਾਲੀਆਂ ਕਾਮਯਾਬੀਆਂ ਕਾਰਨ ਆਮ ਨਾਗਰਿਕਾਂ ਰਾਹਤ ਮਹਿਸੂਸ ਕਰ ਰਿਹਾ ਹੈ। ਮੈਂ ਸਰਕਾਰ ਅਤੇ ਪੁਲਿਸ ਫੋਰਸ ਦੀ ਹੌਸਲਾ ਅਫ਼ਜ਼ਾਈ ਕਰਦਾਂ ਹਾਂ। ਆਸ ਕਰਦੇ ਹਾਂ ਕਿ ਪੰਜਾਬ ਬਦਨਾਮ ਸੁਬਿਆਂ ਦੀ ਸੂਚੀ ਵਿੱਚੋਂ ਜਲਦ ਬਾਹਰ ਹੋਵੇਗਾ।”

See also  ਲੜਕੀ ਅਮਨਦੀਪ ਕੌਰ ਨੇ ਕੀਤੀ ਖੁਦਕੁਸ਼ੀ, ਥਾਣੇਦਾਰ ਬਿਕਰ ਸਿੰਘ ਤੇ ਲਾਏ ਦੌਸ਼