ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੇ ਘਰ ਨੇੜਿਓਂ ਇੱਕ ਸ਼ੱਕੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਵਿਅਕਤੀ ਕੋਲੋਂ ਵਿਸਫੋਟਕ ਅਤੇ ਖਤਰਨਾਕ ਹਥਿਆਰ ਬਰਾਮਦ ਹੋਏ ਹਨ। ਪੁਲਿਸ ਮੁਤਾਬਕ ਵਿਅਕਤੀ ਦੀ ਪਛਾਣ ਸਿਆਟਲ ਦੇ ਰਹਿਣ ਵਾਲੇ 37 ਸਾਲਾ ਟੇਲਰ ਟੇਰੇਂਟੋ ਵਜੋਂ ਹੋਈ ਹੈ। ਕਿਹਾ ਜਾਂਦਾ ਹੈ ਕਿ ਸੁਰੱਖਿਆ ਅਧਿਕਾਰੀਆਂ ਨੇ ਉਸ ਨੂੰ ਓਬਾਮਾ ਦੇ ਘਰ ਦੇ ਨੇੜੇ ਦੇਖਿਆ ਅਤੇ ਉਸ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਟੇਰੇਂਟੋ, ਓਬਾਮਾ ਦੇ ਘਰ ਵੱਲ ਭੱਜਣ ਲੱਗਾ ਸੀ ਤਾਂ ਉਹ ਸਮੇਂ ਸਿਰ ਫੜਿਆ ਗਿਆ। ਜਾਣਕਾਰੀ ਮੁਤਾਬਕ ਇਹ ਵਿਅਕਤੀ ਯੂਐਸ ਕੈਪੀਟਲ ਰਾਇਟਸ ਵਿੱਚ ਲੋੜੀਂਦਾ ਹੈ।
ਗ੍ਰਿਫਤਾਰੀ ਦੌਰਾਨ ਅਧਿਕਾਰੀਆਂ ਨੂੰ ਟੇਰੇਂਟੋ ਦੀ ਗੱਡੀ ਵੀ ਬਰਾਮਦ ਹੋਈ। ਜਿਸ ਵਿੱਚ ਬਹੁਤ ਸਾਰੇ ਹਥਿਆਰਾਂ ਅਤੇ ਵਿਸਫੋਟਕ ਸਮਰਗਰੀ ਰੱਖੀ ਹੋਈ ਸੀ।