YPSS ਵਲੰਟੀਅਰਜ਼ ਵੱਲੋਂ ਪੰਜਾਬ ਬਚਾਓ ਮੁਹਿੰਮ ਦੇ ਤਹਿਤ ਅੱਜ ਪਟਿਆਲਾ ਸ਼ਹਿਰ ਵਿਖੇ ਅਸ਼ਲੀਲਤਾ, ਗੈਂਗਸਟਰਵਾਦ, ਅਤੇ ਨਸ਼ੇ ਨੂੰ ਪ੍ਰਮੋਟ ਕਰਨ ਵਾਲੇ ਗੀਤਾਂ ਖਿਲਾਫ ਲੋਕਾਂ ਨੂੰ ਜਾਗਰੂਕ ਕੀਤਾ ਗਿਆ| ਇਹਨਾਂ ਵੱਲੋਂ ਇਸ ਮੁੱਦੇ ਤੇ ਜਾਗਰੂਕਤਾ ਵਧਾਉਣ ਲਈ ਜਿੱਥੇ ਇੱਕ ਪਾਸੇ ਪੈਮਫਲੇਟ ਵੰਡੇ ਗਏ ਅਤੇ ਆਪਣੀ ਸੰਸਥਾ ਵੱਲੋਂ ਬਣਾਈ ਗਈ ਵੀਡੀਓ ਦਿਖਾਈ ਗਈ ਓਥੇ ਹੀ ਦੂਸਰੇ ਪਾਸੇ ਇਸ ਮੁੱਦੇ ਤੇ ਸਮਰਥਨ ਲੈਣ ਵਾਸਤੇ ਲੋਕਾਂ ਕੋਲੋਂ ਇੱਕ ਸੰਕਲਪ ਪੱਤਰ ਤੇ ਦਸਤਖ਼ਤ ਵੀ ਕਰਵਾਏ ਗਏ। ਇਸ ਜਾਗਰੂਕਤਾ ਮੁਹਿੰਮ ਦੌਰਾਨ YPSS ਦੇ ਵਲੰਟੀਅਰਆਂ ਵੱਲੋਂ ਹੱਥਾਂ ਵਿੱਚ ‘ਭੜਕਾਊ ਗਾਣੇ ਬੰਦ ਕਰੋ , ਲੱਚਰ ਗਾਣੇ ਬੰਦ ਕਰੋ , ਨਸ਼ਾ ਗੀਤਾਂ ਵਿੱਚ ਬੰਦ ਕਰੋ ‘ ਬੈਨਰ ਵੀ ਫੜੇ ਹੋਏ ਸਨ |
ਪਟਿਆਲਾ ਵਿੱਚ ਵਾਈ •ਪੀ •ਐਸ •ਐਸ ਵੱਲੋਂ ਇਸ ਮੁਹਿੰਮ ਦੀ ਅਗਵਾਈ ਕਰ ਰਹੇ ਅਮਨ ਖੋਖਰ ਜੀ ਨੇ ਮੀਡਿਆ ਨਾਲ ਗੱਲਬਾਤ ਕਰਦੇ ਦੱਸਿਆ ਕਿ ਉਹਨਾਂ ਦੀ ਸੰਸਥਾ ਦਾ ਟੀਚਾ ਅਜਿਹੇ ਲੱਚਰ ਭੜਕਾਊ, ਹਿੰਸਕ ਅਤੇ ਨਸ਼ਾ ਪ੍ਰੋਮੋਟ ਕਰਨ ਵਾਲੇ ਗੀਤਾਂ ਤੇ ਨੱਥ ਪਾਉਣਾ ਹੈ ਜਿਹਨਾਂ ਕਰਕੇ ਪੰਜਾਬ ਨੂੰ ਗੈਂਗਸਟਰਵਾਦ ,ਗੁੰਡਾਰਾਜ ,ਅਸ਼ਲੀਲਤਾ ਅਤੇ ਅਰਾਜਕਤਾ ਦੇ ਦੌਰ ਵਿੱਚ ਧੱਕਿਆ ਜਾ ਰਿਹਾ ਹੈ[ ਉਹਨਾ ਦੱਸਿਆ ਕਿ ਜਿੱਥੇ ਗੁਰੂਆਂ ਪੀਰਾਂ ਦੀ ਧਰਤੀ ਪੰਜਾਬ ਵਿੱਚ ਸ਼ਰੇਆਮ ਹੋ ਰਹੇ ਨਸ਼ੇ ਦੇ ਸੇਵਨ ,ਕੁੜੀਆਂ ਨਾਲ ਹੋ ਰਹੀ ਛੇੜਛਾੜ ਅਤੇ ਦਿਨ ਦਿਹਾੜੇ ਗੈਂਗਸਟਰਾਂ ਵੱਲੋਂ ਕੀਤੇ ਜਾ ਰਹੇ ਕਤਲਾਂ ਦੇ ਮੁੱਖ ਜ਼ਿੰਮੇਦਾਰ ਇਹੋ ਜਿਹੇ ਭੜਕਾਊ ਗੀਤ ਹਨ, ਉੱਥੇ ਹੀ ਇਹਨਾਂ ਗੀਤਾਂ ਵੱਲੋਂ ਅਧ-ਨਗਨ ਮਾਡਲਾਂ ਦੇ ਸਰੀਰ ਦੀ ਅਜ਼ਮਾਇਸ਼ ਕਰਕੇ ਅਤੇ ਵਾਸਨਾਵਾਂ ਭੜਕਾ ਕੇ ਇਹ ਗੀਤ ਸਮਾਜ ਵਿੱਚ ਹੋ ਰਹੇ ਕੁਕਰਮਾਂ ਨੂੰ ਵੀ ਵਧਾ ਰਹੇ ਹਨ ।
ਅੱਗੇ ਦਸਦੇ ਉਹਨਾ ਨੇ ਕਿਹਾ ਕਿ ਅਸੀਂ ਅਜਿਹੇ ਗੀਤਾਂ ਨੂੰ ਨੱਥ ਪਾਉਣ ਵਾਸਤੇ ਸਰਕਾਰ ਕੋਲੋਂ ਇੱਕ ਸੈਂਸਰ ਬੋਰਡ ਦੀ ਮੰਗ ਕਰ ਰਹੇ ਹਾਂ ਜਿਸਦੇ ਬਣਨ ਤੋਂ ਬਾਅਦ ਹਰ ਗਾਣੇ ਨੂੰ ਲੋਕਾਂ ਵਿੱਚ ਦਿਖਾਏ ਜਾਣ ਤੋਂ ਪਹਿਲਾ ਉਸਦੀ ਪੜਚੋਲ ਕੀਤੀ ਜਾਵੇਗੀ ਅਤੇ ਸਮਾਜ ਲਈ ਹਾਨੀਕਾਰਕ ਸਿੱਧ ਹੋਣ ਤੇ ਸੈਂਸਰ ਬੋਰਡ ਵੱਲੋਂ ਅਜਿਹੇ ਗੀਤਾਂ ਨੂੰ ਪਾਸ ਨਹੀਂ ਕੀਤਾ ਜਾਵੇਗਾ ਅਤੇ ਇਹ ਗੀਤ ਸਮਾਜ ਵਿੱਚ ਦਿਖਾਏ ਨਹੀਂ ਜਾ ਸਕਣਗੇ। ਇਸ ਮੌਕੇ ਯੁਵਾ ਪਰਿਵਾਰ ਸੇਵਾ ਸਮਿਤੀ ਵੱਲੋਂ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਦੀ ਅਗਵਾਈ ਕਰ ਰਹੇ ਸ : ਹਰਮੀਤ ਸਿੰਘ, ਰਾਹੁਲ ਪਾਸੀ, ਸੰਜੇ ਧੀਮਾਨ, ਹਿਮਾਂਸ਼ੂ ਗੁਪਤਾ,ਪ੍ਰਿੰਸ ਕਸ਼ਪ, ਲਕਸ਼ਮਣ , ਮਨਿੰਦਰ ਸਿੰਘ, ਤੁਸ਼ਾਰ, ਸ਼ਿਵ ਰਤਨ ਜੋਗੀਪੁਰ, ਰੋਕੀ ਸ਼ਰਮਾ, ਹਰਿੰਦਰ ਕੋਸ਼ਲ, ਸੁਖਵਿੰਦਰ ਸਿੰਘ, ਹਰਜਿੰਦਰ ਕਾਕਾ, ਗੋਰਵ, ਸੁਮੰਤ, ਹਰੀਸ਼, ਜਤਿੰਦਰ ਸਿੰਘ, ਪਵਨ, ਲਾਡੀ ਹਾਜੀਪੁਰ,ਲਖਬੀਰ ਸਿੰਘ, ਯੋਗੇਸ ਬਾਂਸਲ ਅਤੇ ਹੋਰ ਖੇਤਰੀ ਇੰਚਾਰਜ ਆਪਣੇ ਵਲੰਟੀਅਰਆਂ ਦੇ ਨਾਲ ਪਹੁੰਚੇ ਸਨ।
post by parmvir singh