vr punjab mall mohali closed after earthquake structural safety concerns | ਮੋਹਾਲੀ ਖ਼ਬਰਾਂ (Mohali News)

0
3
vr punjab mall mohali closed after earthquake structural safety concerns | ਮੋਹਾਲੀ ਖ਼ਬਰਾਂ (Mohali News)



Last Updated:Apr 21, 2026 10:15 AM ISTਇਹ ਮਾਲ ਅਚਾਨਕ ਬੰਦ ਕਰ ਦਿੱਤਾ ਗਿਆ, ਜਿਸ ਬਾਰੇ ਅਕਸਰ visitors ਵੀ ਅੰਦਾਜ਼ਾ ਲਗਾਉਂਦੇ ਰਹਿੰਦੇ ਸਨ। ਪਰ ਬੰਦ ਦਾ ਜੋ ਕਾਰਨ ਪਬਲਿਕ ਨੋਟਿਸ ਵਿਚ ਦਿੱਤਾ ਗਿਆ ਹੈ, ਉਹ ਸਭ ਨੂੰ ਹੈਰਾਨ ਕਰ ਦੇਵੇਗਾ। ਹੁਣ ਸਵਾਲ ਇਹ ਹੈ, ਕੀ ਮਾਲ ਜਲਦੀ ਖੁੱਲ੍ਹੇਗਾ ਜਾਂ ਲੰਬੇ ਸਮੇਂ ਲਈ ਰਹੇਗਾ ਬੰਦ?ਮੋਹਾਲੀ ਦਾ VR ਪੰਜਾਬ ਮਾਲ ਬੰਦ! ਜਾਣੋ ਕੀ ਦੱਸਿਆ ਕਾਰਨਮੋਹਾਲੀ ਤੋਂ ਇਕ ਹੈਰਾਨ ਕਰ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਮਸ਼ਹੂਰ VR ਪੰਜਾਬ ਮਾਲ ਨੂੰ ਅਚਾਨਕ ਤੌਰ ‘ਤੇ ਬੰਦ ਕਰ ਦਿੱਤਾ ਗਿਆ ਹੈ। ਮਾਲ ਦੇ ਗੇਟ ਬੰਦ ਹੋਣ ਨਾਲ ਨਾ ਸਿਰਫ਼ ਖਰੀਦਦਾਰਾਂ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ, ਸਗੋਂ ਉੱਥੇ ਕੰਮ ਕਰਨ ਵਾਲੇ ਸੈਂਕੜੇ ਕਰਮਚਾਰੀਆਂ ਅਤੇ ਦੁਕਾਨਦਾਰਾਂ ਦੀ ਰੋਜ਼ੀ-ਰੋਟੀ ‘ਤੇ ਵੀ ਅਸਰ ਪਿਆ ਹੈ।ਸੋਮਵਾਰ ਨੂੰ ਜਦੋਂ ਆਮ ਦਿਨਾਂ ਵਾਂਗ ਲੋਕ ਖਰੀਦਦਾਰੀ ਲਈ ਮਾਲ ਪਹੁੰਚੇ, ਤਾਂ ਉਨ੍ਹਾਂ ਨੂੰ ਬਾਹਰੋਂ ਹੀ ਵਾਪਸ ਮੁੜਨਾ ਪਿਆ। ਬੰਦ ਗੇਟਾਂ ਅਤੇ ਸੁੰਨੇ ਪਏ ਪ੍ਰਾਂਗਣ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ। ਰਾਤ ਦੇ ਸਮੇਂ ਵੀ ਮਾਲ ਪੂਰੀ ਤਰ੍ਹਾਂ ਹਨੇਰੇ ਵਿੱਚ ਡੁੱਬਿਆ ਰਿਹਾ, ਜਿਸ ਨਾਲ ਲੋਕਾਂ ਵਿੱਚ ਹੋਰ ਵੀ ਚਰਚਾ ਤੇ ਚਿੰਤਾ ਵੱਧ ਗਈ।ਮਾਲ ਪ੍ਰਬੰਧਨ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ, 3 ਅਪ੍ਰੈਲ ਨੂੰ ਆਏ ਭੂਚਾਲ ਤੋਂ ਬਾਅਦ ਇਮਾਰਤ ਦੀ ਮਜ਼ਬੂਤੀ ‘ਤੇ ਸਵਾਲ ਖੜ੍ਹੇ ਹੋਏ ਹਨ। ਅੰਦਰੂਨੀ ਟੀਮ ਦੇ ਨਾਲ ਨਾਲ ਬਾਹਰੀ ਤਕਨੀਕੀ ਮਾਹਿਰਾਂ ਵੱਲੋਂ ਕੀਤੀ ਗਈ ਜਾਂਚ ਦੌਰਾਨ ਕੁਝ ਸੰਭਾਵਿਤ ਖ਼ਤਰਿਆਂ ਦੇ ਇਸ਼ਾਰੇ ਮਿਲੇ ਹਨ। ਇਸੇ ਕਾਰਨ ਸੁਰੱਖਿਆ ਨੂੰ ਪਹਿਲ ਦਿੱੰਦਿਆਂ ਮਾਲ ਨੂੰ ਤੁਰੰਤ ਪ੍ਰਭਾਵ ਨਾਲ ਬੰਦ ਕਰਨ ਦਾ ਫੈਸਲਾ ਲਿਆ ਗਿਆ।ਕੰਪਨੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਫੈਸਲਾ ਜਨਤਾ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖ ਕੇ ਲਿਆ ਗਿਆ ਹੈ ਅਤੇ ਇਸ ਬਾਰੇ ਸਾਰੇ ਸੰਬੰਧਤ ਧਿਰਾਂ—ਜਿਵੇਂ ਕਿ ਕਰਮਚਾਰੀ, ਦੁਕਾਨਦਾਰ, ਸਪਲਾਇਰ ਅਤੇ ਪ੍ਰਸ਼ਾਸਨ—ਨੂੰ ਸੂਚਿਤ ਕਰ ਦਿੱਤਾ ਗਿਆ ਹੈ।ਹੁਣ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਮਾਲ ਮੁੜ ਕਦੋਂ ਖੁੱਲੇਗਾ। ਪ੍ਰਬੰਧਨ ਦੇ ਅਨੁਸਾਰ, ਪੂਰੀ ਢਾਂਚਾਗਤ ਜਾਂਚ ਅਤੇ ਸੁਰੱਖਿਆ ਦੀ ਪੁਸ਼ਟੀ ਤੋਂ ਬਾਅਦ ਹੀ ਮਾਲ ਨੂੰ ਦੁਬਾਰਾ ਖੋਲ੍ਹਣ ਬਾਰੇ ਕੋਈ ਫੈਸਲਾ ਲਿਆ ਜਾਵੇਗਾ। ਫਿਲਹਾਲ ਮਾਲ ਬੰਦ ਰਹੇਗਾ ਅਤੇ ਜਾਂਚ ਦੀ ਪ੍ਰਕਿਰਿਆ ਜਾਰੀ ਹੈ।ਇਸ ਘਟਨਾ ਨੇ ਨਾ ਸਿਰਫ਼ ਵਪਾਰ ‘ਤੇ ਅਸਰ ਪਾਇਆ ਹੈ, ਸਗੋਂ ਲੋਕਾਂ ਵਿੱਚ ਸੁਰੱਖਿਆ ਨੂੰ ਲੈ ਕੇ ਵੀ ਨਵੀਂ ਚਰਚਾ ਛੇੜ ਦਿੱਤੀ ਹੈ। ਹੁਣ ਸਾਰੇ ਦੀਆਂ ਨਜ਼ਰਾਂ ਇਸ ਗੱਲ ‘ਤੇ ਟਿਕੀਆਂ ਹੋਈਆਂ ਹਨ ਕਿ ਆਖਿਰਕਾਰ ਮਾਲ ਨੂੰ ਕਦੋਂ ਦੁਬਾਰਾ ਖੋਲ੍ਹਿਆ ਜਾਵੇਗਾ ਅਤੇ ਕੀ ਇਹ ਪਹਿਲਾਂ ਵਾਂਗ ਹੀ ਸੁਰੱਖਿਅਤ ਹੋਵੇਗਾ।Location :Kharar,Sahibzada Ajit Singh Nagar,PunjabFirst Published :Apr 21, 2026 10:05 AM ISTRead More



Rozana Times

LEAVE A REPLY

Please enter your comment!
Please enter your name here