‘ਵੰਦੇ ਮਾਤਰਮ’ ਨੂੰ ਲੈ ਕੇ ਚੱਲ ਰਿਹਾ ਸਿਆਸੀ ਵਿਵਾਦ ਹੁਣ ਪੰਜਾਬ ਤੱਕ ਪਹੁੰਚ ਗਿਆ ਹੈ। ਮੁਕਤਸਰ ਸਾਹਿਬ ਵਿੱਚ ਕਾਂਗਰਸ ਦੇ ਖਿਲਾਫ਼ BJP ਵੱਲੋਂ ਪ੍ਰਦਰਸ਼ਨ ਕੀਤਾ ਗਿਆ ਅਤੇ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੀ ਰਿਹਾਇਸ਼ ਦੇ ਬਾਹਰ ਧਰਨਾ ਦਿੱਤਾ ਗਿਆ। ਇਸ ਦੌਰਾਨ ਵੜਿੰਗ ਦੀ ਭਾਜਪਾ ਵਰਕਰਾਂ ਨਾਲ ਤਿੱਖੀ ਬਹਿਸ ਵੀ ਹੋਈ। ਰਾਜਾ ਵੜਿੰਗ ਨੇ ਕਿਹਾ ਕਿ ਸੋਨੀਆ ਗਾਂਧੀ ਨੇ ‘ਵੰਦੇ ਮਾਤਰਮ’ ਦਾ ਕੋਈ ਅਪਮਾਨ ਨਹੀਂ ਕੀਤਾ। ਆਖ਼ਿਰ ਕੀ ਹੈ ਪੂਰਾ ਵਿਵਾਦ ਅਤੇ ਪੰਜਾਬ ਵਿੱਚ ਇਸ ਮੁੱਦੇ ਨੂੰ ਲੈ ਕੇ ਸਿਆਸਤ ਕਿਉਂ ਗਰਮਾਈ? ਜਾਣੋ ਪੂਰੀ ਕਹਾਣੀ।















