Tarn Taran SHO Bribery Case | ਤਰਨਤਾਰਨ ਦੇ 2 ਥਾਣਿਆਂ ਦੇ SHO ‘ਤੇ ਰਿਸ਼#ਵਤ ਕੇਸ ‘ਚ FIR |

0
1
Screenshot

ਤਰਨਤਾਰਨ ਵਿੱਚ ਰਿਸ਼ਵਤ ਮਾਮਲੇ ਨੂੰ ਲੈ ਕੇ ਪੁਲਿਸ ਵਿਭਾਗ ’ਤੇ ਸਵਾਲ ਖੜ੍ਹੇ ਹੋ ਗਏ ਹਨ। ਦੋ ਥਾਣਿਆਂ ਦੇ SHO ਖ਼ਿਲਾਫ਼ ਰਿਸ਼ਵਤ ਲੈਣ ਦੇ ਇਲਜ਼ਾਮਾਂ ਤਹਿਤ FIR ਦਰਜ ਕੀਤੀ ਗਈ ਹੈ। ਮਾਮਲਾ 14 ਕਿਲੋ ਅਫੀਮ ਬਰਾਮਦਗੀ ਨਾਲ ਜੁੜਿਆ ਦੱਸਿਆ ਜਾ ਰਿਹਾ ਹੈ, ਜਿਸ ਵਿੱਚ ਦੋ ਥਾਣਾ ਮੁਖੀਆਂ ’ਤੇ 7 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਲਗੇ ਹਨ। ਕੱਚਾ ਪੱਕਾ ਥਾਣੇ ਦੇ SHO ਕਿਰਪਾਲ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਦਕਿ ਵਲਟੋਹਾ ਥਾਣੇ ਦੇ SHO ਬਲਜਿੰਦਰ ਸਿੰਘ ਅਤੇ ਦੋ ਵਿਚੌਲੀਏ ਫਰਾਰ ਦੱਸੇ ਜਾ ਰਹੇ ਹਨ। ਪੁਲਿਸ ਵੱਲੋਂ ਮਾਮਲੇ ਦੀ ਅਗਲੀ ਜਾਂਚ ਕੀਤੀ ਜਾ ਰਹੀ ਹੈ। ਦੇਖੋ ਤਰਨਤਾਰਨ ਰਿਸ਼ਵਤ ਮਾਮਲੇ ਦੀ ਪੂਰੀ ਰਿਪੋਰਟ।

Rozana Times

LEAVE A REPLY

Please enter your comment!
Please enter your name here