ਸੁਖਬੀਰ ਸਿੰਘ ਬਾਦਲ ‘ਤੇ ਹੋਏ ਹਮਲੇ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆਈ ਹੈ। ਹਮਲੇ ਵਿੱਚ ਇਸਤੇਮਾਲ ਕੀਤੇ ਗਏ ਖੰਜਰ ਦੀ ਤਸਵੀਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਨਿਹੰਗ ਜਸਪਾਲ ਸਿੰਘ ਨੇ ਇਸੇ ਖੰਜਰ ਨਾਲ ਸੁਖਬੀਰ ਬਾਦਲ ‘ਤੇ ਹਮਲਾ ਕੀਤਾ ਸੀ। ਨਾਂਦੇੜ ਦੇ SP ਨਿਲਾਭ ਰੋਹਨ ਮੁਤਾਬਕ ਹਮਲੇ ਦੌਰਾਨ ਬਚਾਅ ਕਰਦੇ ਹੋਏ ਸੁਖਬੀਰ ਬਾਦਲ ਦੇ ਸੱਜੇ ਹੱਥ ‘ਤੇ ਸੱਟ ਲੱਗੀ। ਮੌਕੇ ‘ਤੇ ਤਾਇਨਾਤ ਪੁਲਿਸ ਇੰਸਪੈਕਟਰ ਨੇ ਤੁਰੰਤ ਦਖ਼ਲ ਦੇ ਕੇ ਬਚਾਅ ਕੀਤਾ, ਜਿਸ ਦੌਰਾਨ ਉਹ ਵੀ ਮਾਮੂਲੀ ਜ਼ਖਮੀ ਹੋ ਗਿਆ।







