ਡੀਜੀਪੀ ਨੇ ਕਿਹਾ, “ਇਸ ਪ੍ਰਾਜੈਕਟ ਦਾ ਇੱਕੋ-ਇੱਕ ਟੀਚਾ ਵਿਗਿਆਨ, ਪ੍ਰਣਾਲੀਆਂ ਅਤੇ ਆਪਸੀ ਤਾਲਮੇਲ ਰਾਹੀਂ ਪੰਜਾਬ ਨੂੰ ਭਾਰਤ ਦਾ ਰੋਡ ਸੇਫਟੀ ਹੱਬ ਬਣਾਉਣਾ ਹੈ। ਪੰਜਾਬ ਪੁਲਿਸ ਘਟਨਾ ਮੈਪਿੰਗ, ਟ੍ਰੈਫਿਕ ਜਾਮ ਦੀ ਭਵਿੱਖਬਾਣੀ ਅਤੇ ਆਫ਼ਤ ਪ੍ਰਬੰਧਨ ਲਈ ਸੈਟੇਲਾਈਟ ਸੰਚਾਰ ਅਤੇ ਜੀਓਸਪੇਸ਼ਲ ਡੇਟਾ ਦੀ ਵਰਤੋਂ ਕਰੇਗੀ। ਐਸਐਸਐਫ ਪਹਿਲਾਂ ਹੀ ਭਾਰਤ ਦੀ ਹਾਈਵੇ ਸੁਰੱਖਿਆ ਲਈ ਸਮਰਪਿਤ ਪਹਿਲੀ ਫੋਰਸ ਬਣ ਚੁੱਕੀ ਹੈ।”SSF ਨੇ ਦੋ ਸਾਲਾਂ ਵਿੱਚ 47,386 ਲੋਕਾਂ ਦੀ ਜਾਨ ਬਚਾਈ ਅਤੇ 43,983 ਸੜਕ ਹਾਦਸਿਆਂ ਵਿੱਚ ਮਦਦ ਪਹੁੰਚਾਈ: ਪੰਜਾਬ ਡੀਜੀਪੀ ਗੌਰਵ ਯਾਦਵਮੋਹਾਲੀ (ਐਸਏਐਸ ਨਗਰ) : ਪੰਜਾਬ ਪੁਲਿਸ ਨਾ ਸਿਰਫ਼ ਅਪਰਾਧੀਆਂ ਤੋਂ ਸੂਬੇ ਦੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾ ਰਹੀ ਹੈ, ਸਗੋਂ ਆਪਣੀ ਪ੍ਰਮੁੱਖ ਪਹਿਲਕਦਮੀ ‘ਸੜਕ ਸੁਰੱਖਿਆ ਫੋਰਸ’ (ਐਸਐਸਐਫ) ਰਾਹੀਂ ਸੜਕ ਸੁਰੱਖਿਆ ਦੇ ਖੇਤਰ ਵਿੱਚ ਵੀ ਨਵੇਂ ਮਾਪਦੰਡ ਕਾਇਮ ਕਰ ਰਹੀ ਹੈ। ਯਾਤਰੀਆਂ ਦੀਆਂ ਜਾਨਾਂ ਬਚਾਉਣ ਲਈ ਸਮਰਪਿਤ ਇਹ ਹਾਈਵੇ ਪੈਟਰੋਲ ਫੋਰਸ ਡਰੋਨ, ਸੈਟੇਲਾਈਟ ਇਮੇਜਰੀ ਅਤੇ ਏਆਈ-ਅਧਾਰਿਤ ਭਵਿੱਖਬਾਣੀ ਪ੍ਰਣਾਲੀਆਂ ਨੂੰ ਏਕੀਕ੍ਰਿਤ ਕਰਕੇ ਪੰਜਾਬ ਪੁਲਿਸ ਨੂੰ ਭਾਰਤ ਦੀ ਪਹਿਲੀ 3ਡੀ ਪੁਲਿਸ ਫੋਰਸ ਬਣਾਉਣ ਦੀ ਦਿਸ਼ਾ ਵਿੱਚ ਅੱਗੇ ਵਧ ਰਹੀ ਹੈ।Read More







