Last Updated:Mar 04, 2026 11:55 AM ISTਰੰਗਾਂ ਦੇ ਤਿਉਹਾਰ ‘ਤੇ ਇੱਕ ਤਸਵੀਰ ਨੇ ਲੱਖਾਂ ਦਿਲਾਂ ਨੂੰ ਭਾਵੁਕ ਕਰ ਦਿੱਤਾ। ਨਿੱਕੇ ਹੱਥਾਂ ਨਾਲ ਲਗਾਇਆ ਰੰਗ, ਪਰ ਪਿੱਛੇ ਛੁਪਿਆ ਦਰਦ ਹਰ ਕਿਸੇ ਨੂੰ ਸੋਚਣ ‘ਤੇ ਮਜਬੂਰ ਕਰ ਗਿਆ।ਮੂਸੇਵਾਲਾ ਦੇ ਨਿੱਕੇ ਵੀਰ ਨੇ ਹੋਲੀ ਮੌਕੇ ਵੇਖੋ ਕਿਵੇਂ ਲਗਾਇਆ ਭਰਾ ਨੂੰ ਰੰਗ ?ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਸੋਸ਼ਲ ਮੀਡੀਆ ਹੈਂਡਲ ‘ਤੇ ਹੋਲੀ ਦੇ ਮੌਕੇ ਇੱਕ ਐਸੀ ਤਸਵੀਰ ਸਾਂਝੀ ਕੀਤੀ ਗਈ ਜਿਸ ਨੇ ਲੱਖਾਂ ਚਾਹੁਣ ਵਾਲਿਆਂ ਦੀਆਂ ਅੱਖਾਂ ਨਮੀ ਕਰ ਦਿੱਤੀਆਂ। ਰੰਗਾਂ ਦੇ ਤਿਉਹਾਰ ਵਿਚਕਾਰ ਇਹ ਪੋਸਟ ਖੁਸ਼ੀ ਅਤੇ ਦਰਦ ਦੇ ਮਿਲੇ-ਜੁਲੇ ਜਜ਼ਬਾਤਾਂ ਨਾਲ ਭਰੀ ਹੋਈ ਸੀ।ਸਾਂਝੀਆਂ ਕੀਤੀਆਂ ਤਸਵੀਰਾਂ ਵਿੱਚ ਮੂਸੇਵਾਲਾ ਦਾ ਨਿੱਕਾ ਭਰਾ ਆਪਣੇ ਵੱਡੇ ਭਰਾ ਦੀ ਤਸਵੀਰ ਉੱਤੇ ਆਪਣੇ ਛੋਟੇ-ਛੋਟੇ ਹੱਥਾਂ ਨਾਲ ਪਿਆਰ ਨਾਲ ਰੰਗ ਲਗਾਉਂਦਾ ਨਜ਼ਰ ਆ ਰਿਹਾ ਹੈ। ਇਹ ਮਾਸੂਮ ਪਲ ਦੇਖ ਕੇ ਹਰ ਕੋਈ ਠਹਿਰ ਗਿਆ। ਇੱਕ ਪਾਸੇ ਹੋਲੀ ਦੀ ਖੁਸ਼ੀ, ਦੂਜੇ ਪਾਸੇ ਵਿਛੋੜੇ ਦੀ ਚੁਭਣ—ਇਹ ਦੋਵੇਂ ਭਾਵਨਾਵਾਂ ਇਕੱਠਿਆਂ ਮਹਿਸੂਸ ਹੋ ਰਹੀਆਂ ਸਨ।ਪੋਸਟ ਵਿੱਚ ਲਿਖੇ ਸ਼ਬਦ ਹੋਰ ਵੀ ਭਾਵੁਕ ਕਰ ਦੇਣ ਵਾਲੇ ਸਨ। ਇਸ ਵਿੱਚ ਕਿਹਾ ਗਿਆ ਕਿ ਕਈ ਵਾਰ ਰੱਬ ਅਜੇਹੇ ਪਲ ਵੀ ਦਿਖਾ ਦਿੰਦਾ ਹੈ ਜੋ ਦਿਲ ਨੂੰ ਇਕੱਠੇ ਰੁਲਾ ਵੀ ਦਿੰਦੇ ਹਨ ਅਤੇ ਹੌਲੀ ਜਿਹੀ ਮੁਸਕਾਨ ਵੀ ਦੇ ਜਾਂਦੇ ਹਨ। ਨਿੱਕੇ ਹੱਥ ਆਪਣੇ ਵੱਡੇ ਭਰਾ ਦੀ ਤਸਵੀਰ ਨੂੰ ਪਿਆਰ ਨਾਲ ਰੰਗ ਲਗਾ ਰਹੇ ਹਨ, ਪਰ ਉਸਨੂੰ ਅਜੇ ਇਹ ਨਹੀਂ ਪਤਾ ਕਿ ਜਿਸ ਚਿਹਰੇ ਨੂੰ ਉਹ ਇੰਨੇ ਚਾਉ ਨਾਲ ਤੱਕ ਰਿਹਾ ਹੈ, ਉਹ ਉਸਦਾ ਆਪਣਾ ਹੀ ਵੱਡਾ ਭਰਾ ਹੈ।ਇਸ ਭਾਵੁਕ ਸੰਦੇਸ਼ ਵਿੱਚ ਇੱਕ ਮਾਂ-ਪਿਉ ਦੇ ਜਜ਼ਬਾਤ ਵੀ ਝਲਕਦੇ ਹਨ। ਇੱਕ ਪੁੱਤ ਦੀ ਯਾਦ ਦਿਲ ਦੇ ਹਰ ਕੋਨੇ ਵਿੱਚ ਵੱਸਦੀ ਹੈ ਅਤੇ ਦੂਜੇ ਦੀ ਮਾਸੂਮ ਮੁਸਕਾਨ ਅੱਖਾਂ ਅੱਗੇ ਨਵੀਂ ਉਮੀਦ ਜਗਾ ਦਿੰਦੀ ਹੈ। ਦਰਦ ਵੀ ਹੈ, ਪਰ ਨਾਲ ਹੀ ਇਹ ਮਾਣ ਵੀ ਹੈ ਕਿ ਦੋਵੇਂ ਪੁੱਤ ਲੱਖਾਂ-ਕਰੋੜਾਂ ਦਿਲਾਂ ਦੀ ਧੜਕਣ ਹਨ। ਉਨ੍ਹਾਂ ਲਈ ਅਣਮੁੱਲਾ ਪਿਆਰ ਲੋਕਾਂ ਦੇ ਦਿਲਾਂ ਵਿੱਚ ਵੱਸਦਾ ਹੈ।ਪੋਸਟ ਦੇ ਅੰਤ ਵਿੱਚ ਅਰਦਾਸ ਕੀਤੀ ਗਈ ਕਿ ਵੱਡੇ ਪੁੱਤ ਦੀ ਸੋਚ ਅਤੇ ਪਿਆਰ ਦੇ ਰੰਗ ਹਮੇਸ਼ਾਂ ਲੋਕਾਂ ਦੇ ਦਿਲਾਂ ਵਿੱਚ ਇਸੇ ਤਰ੍ਹਾਂ ਵੱਸੇ ਰਹਿਣ। ਕਿਹਾ ਗਿਆ ਕਿ ਕੁਝ ਰਿਸ਼ਤੇ ਸਮੇਂ ਨਾਲ ਨਹੀਂ ਮੁੱਕਦੇ, ਉਹ ਹਮੇਸ਼ਾਂ ਲਈ ਦਿਲਾਂ ਦੀ ਧੜਕਣ ਬਣ ਜਾਂਦੇ ਹਨ। ਨਾਲ ਹੀ ਸਭ ਨੂੰ ਹੋਲੀ ਦੀਆਂ ਵਧਾਈਆਂ ਦਿੱਤੀਆਂ ਗਈਆਂ।ਇਹ ਪੋਸਟ ਸਾਹਮਣੇ ਆਉਂਦੇ ਹੀ ਚਾਹੁਣ ਵਾਲਿਆਂ ਵੱਲੋਂ ਭਾਵੁਕ ਪ੍ਰਤੀਕਿਰਿਆਵਾਂ ਆਉਣ ਲੱਗੀਆਂ। ਕਈਆਂ ਨੇ ਲਿਖਿਆ ਕਿ ਸਿੱਧੂ ਮੂਸੇਵਾਲਾ ਅੱਜ ਵੀ ਲੋਕਾਂ ਦੇ ਦਿਲਾਂ ਵਿੱਚ ਜਿਊਂਦਾ ਹੈ। ਕਈ ਪ੍ਰਸ਼ੰਸਕਾਂ ਨੇ ਨਿੱਕੇ ਭਰਾ ਲਈ ਦੂਆਵਾਂ ਅਤੇ ਪਰਿਵਾਰ ਲਈ ਹੌਸਲੇ ਭਰੇ ਸੰਦੇਸ਼ ਭੇਜੇ।ਹੋਲੀ ਦੇ ਰੰਗਾਂ ਵਿਚਕਾਰ ਇਹ ਪਲ ਇੱਕ ਵਾਰ ਫਿਰ ਯਾਦ ਦਿਵਾਉਂਦਾ ਹੈ ਕਿ ਕੁਝ ਨਾਮ ਅਤੇ ਕੁਝ ਰਿਸ਼ਤੇ ਕਦੇ ਮਿਟਦੇ ਨਹੀਂ। ਸਿੱਧੂ ਮੂਸੇਵਾਲਾ ਦੀ ਯਾਦ ਅੱਜ ਵੀ ਉਹਨਾਂ ਦੇ ਪਰਿਵਾਰ ਅਤੇ ਚਾਹੁਣ ਵਾਲਿਆਂ ਦੇ ਦਿਲਾਂ ਵਿੱਚ ਉਸੇ ਤਰ੍ਹਾਂ ਵੱਸਦੀ ਹੈ ਜਿਵੇਂ ਕਦੇ ਉਹ ਖੁਦ ਮੰਚ ‘ਤੇ ਖੜ੍ਹ ਕੇ ਗਾਉਂਦੇ ਸਨ।First Published :Mar 04, 2026 11:55 AM ISTRead More
- Advertisement -
Recent Posts
Most Popular
amrit-vele-da-hukamnama-sri-darbar-sahib-sri-amritsar-translation in punjabi english-3-september-2026
ਬਹੁਤ ਜਨਮ ਬਿਛੁਰੇ ਥੇ ਮਾਧਉ ਇਹੁ ਜਨਮੁ ਤੁਮੑਾਰੇ ਲੇਖੇ ॥ ਕਹਿ ਰਵਿਦਾਸ ਆਸ ਲਗਿ ਜੀਵਉ ਚਿਰ ਭਇਓ ਦਰਸਨੁ ਦੇਖੇ ॥੨॥੧॥ਧਨਾਸਰੀ ਭਗਤ ਰਵਿਦਾਸ ਜੀ ਕੀੴ...
ਕਪੂਰਥਲਾ ਤੋਂ ਕੌਣ-ਕੌਣ ਟਿਕਟ ਦੇ ਦਾਅਵੇਦਾਰ ? | Kapurthala | Punjab Election 2027 |
2027 ਦੀਆਂ ਚੋਣਾਂ ਤੋਂ ਪਹਿਲਾਂ ਕਪੂਰਥਲਾ ਸੀਟ ’ਤੇ ਟਿਕਟ ਦੀ ਦੌੜ ਤੇਜ਼ ਹੋ ਗਈ ਹੈ। ਰਾਣਾ ਗੁਰਜੀਤ ਸਿੰਘ ਦੇ ਗੜ੍ਹ ਵਿੱਚ ਕਾਂਗਰਸ ਵੱਲੋਂ ਕਈ...
IPS ਸੁਹੈਲ ਕਾਮਿਲ ਮੀਰ ਬਣੇ ਬਠਿੰਡਾ ਦੇ ਨਵੇਂ SSP, ਕੈਬਨਿਟ ਮੰਤਰੀ ਦੀ ਪਤਨੀ ਦਾ...
ਪੰਜਾਬ ਸਰਕਾਰ ਨੇ ਮੰਗਲਵਾਰ ਨੂੰ ਸੂਬੇ ਦੀ ਕਾਨੂੰਨ ਵਿਵਸਥਾ ਨੂੰ ਮਜ਼ਬੂਤ ਕਰਨ ਲਈ ਪੁਲਿਸ ਵਿਭਾਗ ਵਿੱਚ ਵੱਡਾ ਫੇਰਬਦਲ ਕੀਤਾ। ਰਾਜਪਾਲ ਦੇ ਹੁਕਮਾਂ 'ਤੇ ਕਾਰਵਾਈ...
ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਸਰਕਾਰ ਦ੍ਰਿੜ੍ਹ, ETO ਹਰਭਜਨ ਸਿੰਘ ਨੇ ਅਧਿਕਾਰੀਆਂ ਨਾਲ...
ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਤਰਨਤਾਰਨ ’ਚ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੀ ਸਮੀਖਿਆ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨਸ਼ਿਆਂ ਦੇ ਮੁਕੰਮਲ ਖ਼ਾਤਮੇ...
ਪੰਜਾਬ ਵਿਚ ਵੱਡਾ ਪ੍ਰਸ਼ਾਸਨਿਕ ਫੇਰਬਦਲ !
ਪੰਜਾਬ ਵਿਚ ਵੱਡਾ ਪ੍ਰਸ਼ਾਸਨਿਕ ਫੇਰਬਦਲ ! Transfer: ਪੰਜਾਬ ਦੇ 10 IAS ਅਫ਼ਸਰਾਂ ਦੇ ਤਬਾਦਲੇ, ਜਾਣੋ ਕਿਸ ਅਫ਼ਸਰ ਨੂੰ ਕਿੱਥੇ ਮਿਲੀ ਨਵੀਂ ਤਾਇਨਾਤੀਪੰਜਾਬ ਸਰਕਾਰ ਵੱਲੋਂ...















