samana gold loan company protest over non return of customers gold |

0
8
Road Accident: ਭਿਆਨਕ ਹਾਦਸਾ, ਟਰੱਕ-ਪਿਕਅੱਪ ਦੀ ਟੱਕਰ ’ਚ 7 ਦੀ ਮੌਤ, 21 ਜ਼ਖਮੀ

ਕਰਜ਼ਾ ਪੂਰਾ ਚੁਕਾਉਣ ਦੇ ਬਾਵਜੂਦ ਸੋਨਾ ਵਾਪਸ ਨਾ ਮਿਲਣ ਦੇ ਦੋਸ਼ਾਂ ਨੇ ਸਮਾਣਾ ਵਿੱਚ ਮਾਮਲਾ ਭਖਾ ਦਿੱਤਾ। ਧਰਨਾ, ਬ੍ਰਾਂਚ ਬੰਦ ਅਤੇ ਹੁਣ ਵੀਰਵਾਰ ਤੱਕ ਦਾ ਸਮਾਂ—ਅੱਗੇ ਕੀ ਹੋਵੇਗਾ? ਸਮਾਣਾ ਵਿੱਚ ਗੋਲਡ ਲੋਨ ਫਾਈਨੈਂਸ ਕੰਪਨੀ ਨਾਲ ਜੁੜਿਆ ਮਾਮਲਾ ਉਸ ਸਮੇਂ ਭਖ ਗਿਆ, ਜਦੋਂ ਗਾਹਕਾਂ ਵੱਲੋਂ ਕਰਜ਼ਾ ਚੁਕਾਉਣ ਦੇ ਬਾਵਜੂਦ ਸੋਨਾ ਵਾਪਸ ਨਾ ਮਿਲਣ ਦੇ ਦੋਸ਼ ਲਗਾਏ ਗਏ। ਮਾਮਲੇ ਨੂੰ ਲੈ ਕੇ ਕਿਸਾਨ ਯੂਨੀਅਨ ਉਗਰਾਹਾਂ ਦੀ ਅਗਵਾਈ ਹੇਠ ਕੰਪਨੀ ਦੀ ਬ੍ਰਾਂਚ ਦੇ ਬਾਹਰ ਧਰਨਾ ਦਿੱਤਾ ਗਿਆ।ਪੀੜਤ ਗਾਹਕਾਂ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਆਪਣੇ ਲਏ ਕਰਜ਼ੇ ਦੀ ਪੂਰੀ ਰਕਮ ਜਮ੍ਹਾਂ ਕਰਵਾ ਦਿੱਤੀ ਹੈ, ਪਰ ਇਸ ਦੇ ਬਾਵਜੂਦ ਗਹਿਣੇ ਵਾਪਸ ਨਹੀਂ ਕੀਤੇ ਜਾ ਰਹੇ। ਉਨ੍ਹਾਂ ਮੁਤਾਬਕ ਉਹ ਪਿਛਲੇ ਕਈ ਮਹੀਨਿਆਂ ਤੋਂ ਬ੍ਰਾਂਚ ਦੇ ਚੱਕਰ ਲਗਾ ਰਹੇ ਹਨ।ਇਸ ਮਾਮਲੇ ਨੂੰ ਲੈ ਕੇ ਪਹਿਲਾਂ ਵੀ ਦੋ ਵਾਰ ਬ੍ਰਾਂਚ ਦੇ ਬਾਹਰ ਧਰਨਾ ਲੱਗ ਚੁੱਕਾ ਹੈ। ਹੁਣ ਕਿਸਾਨ ਜਥੇਬੰਦੀ ਦੇ ਧਰਨੇ ਕਾਰਨ ਮਾਮਲਾ ਮੁੜ ਚਰਚਾ ਵਿੱਚ ਆ ਗਿਆ ਅਤੇ ਬ੍ਰਾਂਚ ਨੂੰ ਬੰਦ ਕਰਵਾਉਣ ਦੀ ਕਾਰਵਾਈ ਕੀਤੀ ਗਈ।ਧਰਨੇ ਦੌਰਾਨ ਦੇਰ ਸ਼ਾਮ ਤੱਕ ਬ੍ਰਾਂਚ ਦੇ ਕਰਮਚਾਰੀ ਅੰਦਰ ਮੌਜੂਦ ਰਹੇ। ਹਾਲਾਤ ਨੂੰ ਦੇਖਦਿਆਂ ਪੁਲਿਸ ਅਤੇ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਫਾਈਨੈਂਸ ਕੰਪਨੀ ਦੇ ਨੁਮਾਇੰਦਿਆਂ ਨਾਲ ਗੱਲਬਾਤ ਕੀਤੀ ਅਤੇ ਮਾਮਲੇ ਨੂੰ ਹੱਲ ਕਰਨ ਲਈ ਸਮਾਂ ਤੈਅ ਕੀਤਾ।ਸਮਾਣਾ ਸਿਟੀ ਪੁਲਿਸ ਇੰਚਾਰਜ ਜਸਵਿੰਦਰ ਸਿੰਘ ਮੁਤਾਬਕ ਪੁਲਿਸ ਦੇ ਸਾਹਮਣੇ ਦੋ ਕਿਸਾਨਾਂ ਦੇ ਮਾਮਲੇ ਆਏ ਹਨ, ਜਿਨ੍ਹਾਂ ਦਾ ਸੋਨਾ ਵਾਪਸ ਕੀਤਾ ਜਾਣਾ ਹੈ। ਕੰਪਨੀ ਨੂੰ ਇਹ ਮਾਮਲਾ ਵੀਰਵਾਰ ਤੱਕ ਨਿਪਟਾਉਣ ਦਾ ਸਮਾਂ ਦਿੱਤਾ ਗਿਆ ਹੈ।ਪ੍ਰਸ਼ਾਸਨ ਵੱਲੋਂ ਬ੍ਰਾਂਚ ਨੂੰ ਵੀਰਵਾਰ ਤੱਕ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ ਹੈ। ਇਸ ਦੌਰਾਨ ਕੰਪਨੀ ਵੱਲੋਂ ਪੀੜਤ ਗਾਹਕਾਂ ਦਾ ਮਾਮਲਾ ਹੱਲ ਕਰਨ ਦੀ ਉਮੀਦ ਜਤਾਈ ਜਾ ਰਹੀ ਹੈ।ਉੱਧਰ ਕਿਸਾਨ ਯੂਨੀਅਨ ਉਗਰਾਹਾਂ ਦੇ ਪ੍ਰਧਾਨ ਅਮਰੀਕ ਸਿੰਘ ਨੇ ਕਿਹਾ ਕਿ ਜਦੋਂ ਤੱਕ ਪੀੜਤਾਂ ਨੂੰ ਉਨ੍ਹਾਂ ਦਾ ਸੋਨਾ ਵਾਪਸ ਨਹੀਂ ਮਿਲਦਾ, ਜਥੇਬੰਦੀ ਵੱਲੋਂ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਉਨ੍ਹਾਂ ਚਿਤਾਵਨੀ ਦਿੱਤੀ ਕਿ ਵੀਰਵਾਰ ਤੱਕ ਮਸਲਾ ਹੱਲ ਨਾ ਹੋਇਆ ਤਾਂ ਅਗਲਾ ਫੈਸਲਾ ਲਿਆ ਜਾਵੇਗਾ।ਹੁਣ ਸਭ ਦੀ ਨਜ਼ਰ ਵੀਰਵਾਰ ‘ਤੇ ਟਿਕੀ ਹੋਈ ਹੈ। ਜੇਕਰ ਤੈਅ ਸਮੇਂ ਤੱਕ ਪੀੜਤ ਗਾਹਕਾਂ ਨੂੰ ਉਨ੍ਹਾਂ ਦਾ ਸੋਨਾ ਵਾਪਸ ਮਿਲ ਜਾਂਦਾ ਹੈ ਤਾਂ ਮਾਮਲਾ ਸੁਲਝ ਸਕਦਾ ਹੈ, ਨਹੀਂ ਤਾਂ ਕਿਸਾਨ ਜਥੇਬੰਦੀ ਵੱਲੋਂ ਧਰਨੇ ਨੂੰ ਅਣਮਿੱਥੇ ਸਮੇਂ ਤੱਕ ਜਾਰੀ ਰੱਖਣ ਦੀ ਚਿਤਾਵਨੀ ਦਿੱਤੀ ਗਈ ਹੈ।Read More

Rozana Times

LEAVE A REPLY

Please enter your comment!
Please enter your name here