ਬਰਖ਼ਾਸਤ AIG ਰਾਜਜੀਤ ਸਿੰਘ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਛੇ ਸਾਲਾਂ ਤੋਂ ਫ਼ਰਾਰ ਚੱਲ ਰਹੇ ਰਾਜਜੀਤ ਸਿੰਘ ਨੇ ਸਰੰਡਰ ਕੀਤਾ, ਜਿਸ ਤੋਂ ਬਾਅਦ ਪਟਿਆਲਾ ਪੁਲਿਸ ਨੇ ਉਸਨੂੰ ਗ੍ਰਿਫ਼ਤਾਰ ਕਰ ਲਿਆ। ਰਾਜਜੀਤ ਸਿੰਘ ਅਕਤੂਬਰ 2019 ਤੋਂ ਫ਼ਰਾਰ ਸੀ ਅਤੇ ਉਸਦਾ ਨਾਮ ਨਸ਼ਾ ਤਸਕਰੀ ਨਾਲ ਜੁੜੇ ਮਾਮਲਿਆਂ ਵਿੱਚ ਸਾਹਮਣੇ ਆਇਆ ਸੀ। ਮਾਮਲੇ ਨਾਲ ਜੁੜੀਆਂ ਅਗਲੀਆਂ ਕਾਰਵਾਈਆਂ ‘ਤੇ ਸਭ ਦੀ ਨਜ਼ਰ ਹੈ।







