Raja Warring Audio Viral |’ਰਾਹ ‘ਚ ਵਰਦੀ ਨਾ ਪਾਉਣ ਮੁਲਾਜ਼ਮ’, ਹਿੱਟ ਲਿਸਟ ‘ਤੇ 5 ਮੁਲਾਜ਼ਮ,ਪੁਲਿਸ ਦੀ ਆਡੀਓ ਵਾਇਰਲ |

0
19
Screenshot

ਕਾਂਗਰਸ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੰਜਾਬ ਪੁਲਿਸ ਨਾਲ ਜੁੜਿਆ ਵੱਡਾ ਦਾਅਵਾ ਕੀਤਾ ਹੈ। ਵੜਿੰਗ ਨੇ ਇੱਕ ਕਥਿਤ ਆਡੀਓ ਅਤੇ ਹਦਾਇਤਾਂ ਵਾਲਾ ਕਥਿਤ ਨੋਟੀਫਿਕੇਸ਼ਨ ਸੋਸ਼ਲ ਮੀਡੀਆ ‘ਤੇ ਸਾਂਝਾ ਕੀਤਾ ਹੈ। ਵੜਿੰਗ ਦਾ ਦਾਅਵਾ ਹੈ ਕਿ ASI ਹਰਜੀਤ ਸਿੰਘ ਦੇ ਕਤਲ ਤੋਂ ਬਾਅਦ ਪੁਲਿਸ ਮੁਲਾਜ਼ਮਾਂ ਨੂੰ ਸਾਵਧਾਨੀ ਵਰਤਣ ਲਈ ਕਿਹਾ ਗਿਆ ਹੈ ਅਤੇ ਉਨ੍ਹਾਂ ਨੂੰ ਸਿਵਲ ਵਰਦੀ ‘ਚ ਥਾਣੇ ਆਉਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ। ਕਥਿਤ ਆਡੀਓ ‘ਚ OFF-DUTY ਦੌਰਾਨ ਵਰਦੀ ਨਾ ਪਾਉਣ ਅਤੇ ਨਿਯਮਾਂ ਦੀ ਪਾਲਣਾ ਕਰਨ ਦੀ ਗੱਲ ਕਹੀ ਗਈ ਹੈ। ਵੜਿੰਗ ਨੇ ਇਸ ਮਾਮਲੇ ਨੂੰ ਲੈ ਕੇ ਸਰਕਾਰ ‘ਤੇ ਵੀ ਸਵਾਲ ਚੁੱਕੇ ਹਨ। ਹਾਲਾਂਕਿ ਸਾਂਝੇ ਕੀਤੇ ਗਏ ਆਡੀਓ ਅਤੇ ਨੋਟੀਫਿਕੇਸ਼ਨ ਦੀ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ।

Rozana Times

LEAVE A REPLY

Please enter your comment!
Please enter your name here