ਪੰਜਾਬ ਦੀ ਫਾਈਨਲ ਵੋਟਰ ਲਿਸਟ ਜਾਰੀ ਕਰ ਦਿੱਤੀ ਗਈ ਹੈ। ਚੋਣ ਕਮਿਸ਼ਨ ਨੇ ਫਾਈਨਲ ਵੋਟਰ ਰੋਲ ਆਪਣੀ ਵੈੱਬਸਾਈਟ ’ਤੇ ਪਬਲਿਸ਼ ਕਰ ਦਿੱਤਾ ਹੈ, ਜਿਸ ਨੂੰ ਤੁਸੀਂ ceopunjab.gov.in ’ਤੇ ਚੈੱਕ ਕਰ ਸਕਦੇ ਹੋ। SIR ਪ੍ਰਕਿਰਿਆ ਤੋਂ ਬਾਅਦ ਪੰਜਾਬ ਵਿੱਚ ਕੁੱਲ 2 ਕਰੋੜ 1 ਲੱਖ 727 ਵੋਟਰ ਦਰਜ ਕੀਤੇ ਗਏ ਹਨ। CEO ਮੁਤਾਬਕ, ਅਗਲੇ ਹਫ਼ਤੇ ਤੋਂ ਸਪੈਸ਼ਲ ਕੈਂਪ ਲਗਾਏ ਜਾਣਗੇ। ਇਸ ਤੋਂ ਪਹਿਲਾਂ ਪੁਰਾਣੀ ਵੋਟਰ ਲਿਸਟ ਵਿੱਚ ਕਰੀਬ 2 ਕਰੋੜ 14 ਲੱਖ ਵੋਟਰ ਸਨ। ਡਰਾਫਟ ਰੋਲ ਵਿੱਚ 9 ਲੱਖ ਤੋਂ ਵੱਧ ਵੋਟਰਾਂ ਦੇ ਸ਼ਿਫਟ ਹੋਣ ਅਤੇ ਕਰੀਬ ਸਾਢੇ 4 ਲੱਖ ਲੋਕਾਂ ਦੀ ਮੌਤ ਸਬੰਧੀ ਡਾਟਾ ਦਰਜ ਹੋਣ ਦੀ ਜਾਣਕਾਰੀ ਸਾਹਮਣੇ ਆਈ ਸੀ। ਜਾਣੋ ਪੰਜਾਬ ਦੀ ਫਾਈਨਲ ਵੋਟਰ ਲਿਸਟ ਨਾਲ ਜੁੜੀ ਪੂਰੀ ਜਾਣਕਾਰੀ।







