ਲਾਪਤਾ ਵੋਟਰਾਂ ਤੋਂ ਇਲਾਵਾ ਉਨ੍ਹਾਂ ਵੋਟਰਾਂ ਲਈ ਵੀ ਪ੍ਰਕਿਰਿਆ ਸਮਝਣੀ ਜ਼ਰੂਰੀ ਹੈ, ਜਿਨ੍ਹਾਂ ਦੇ ਨਾਂ ਡਰਾਫਟ ਵੋਟਰ ਲਿਸਟ ਵਿਚ ਹਨ, ਪਰ ਉਨ੍ਹਾਂ ਦਾ ਰਿਕਾਰਡ ਪਿਛਲੀ SIR ਦੀ ਸੂਚੀ ਨਾਲ ਮੈਪ ਨਹੀਂ ਹੋਇਆ ਹੈ। ਪਹਿਲਾਂ ਜਾਣੋ ਕਿ ਡਰਾਫਟ ਵੋਟਰ ਲਿਸਟ ਵਿਚ ਤੁਹਾਡਾ ਨਾਂ ਹੈ ਜਾਂ ਨਹੀਂ, ਇਸ ਬਾਰੇ ਕਿਵੇਂ ਪਤਾ ਕਰੀਏ… ਪੰਜਾਬ ਵਿਚ 5 ਮਹੀਨਿਆਂ ਬਾਅਦ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੋਟਰ ਲਿਸਟ ਦੇ SPECIAL INTENSIVE REVISION (SIR) ਦਾ ਪਹਿਲਾ ਦੌਰ ਪੂਰਾ ਹੋ ਗਿਆ ਹੈ। ਅੱਜ ਯਾਨੀ 13 ਅਗਸਤ ਨੂੰ ਡਰਾਫਟ ਵੋਟਰ ਲਿਸਟ ਜਾਰੀ ਹੋਵੇਗੀ। ਜੂਨ 2026 ਦੀ ਵੋਟਰ ਲਿਸਟ ਵਿਚ 20.66 ਲੱਖ ਵੋਟਰਾਂ ਦੇ ਨਾਂ ਵੱਖ-ਵੱਖ ਕਾਰਨਾਂ ਕਰਕੇ ਡਰਾਫਟ ਲਿਸਟ ਵਿੱਚੋਂ ਬਾਹਰ ਰਹਿਣਗੇ।Read More







