Punjab: ISI ਨੂੰ ਜਾਣਕਾਰੀ ਭੇਜਣ ਦੇ ਦੋਸ਼ ਵਿੱਚ ਔਰਤ ਗ੍ਰਿਫ਼ਤਾਰ |

0
69
ਕਿਸਾਨਾਂ ਦੀ ਹੋਈ ਮੌਜ, ਸਰਕਾਰ ਨੇ ਵਧਾਈ ਗੰਨੇ ਦੀ ਕੀਮਤ, ਹੁਣ ਕਿਸ ਰੇਟ ’ਤੇ ਵਿਕੇਗਾ ?

ਭਾਰਤ-ਚੀਨ ਸਰਹੱਦ ‘ਤੇ ਤਾਇਨਾਤ 2 ਫੌਜੀ ਵੀ ਨਾਮਜ਼ਦ ਫਰੀਦਕੋਟ ਦੀ ਇੱਕ ਔਰਤ ਨੂੰ ਫੌਜ ਦੀਆਂ ਗੁਪਤ ਸੂਚਨਾਵਾਂ ਪਾਕਿਸਤਾਨ ਦੀ ਖੁਫੀਆ ਏਜੰਸੀ ISI ਅਤੇ ਫੌਜ ਤੱਕ ਪਹੁੰਚਾਉਣ ਦੇ ਦੋਸ਼ ਹੇ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਭਾਰਤ-ਚੀਨ ਸਰਹੱਦ ’ਤੇ ਤਾਇਨਾਤ ਦੋ ਫੌਜੀ ਕਰਮਚਾਰੀਆਂ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ। ਪੁਲਿਸ ਨੇ ਤਿੰਨਾਂ ਖਿਲਾਫ ਆਫੀਸ਼ੀਅਲ ਸੀਕ੍ਰੇਟਸ ਐਕਟ, 1923 ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।ਪੁਲਿਸ ਅਨੁਸਾਰ ਗ੍ਰਿਫ਼ਤਾਰ ਕੀਤੀ ਗਈ ਔਰਤ ਦੀ ਪਛਾਣ ਹਰਿੰਦਰਾ ਨਗਰ ਨਿਵਾਸੀ ਗੁਰਨੂਰ ਸਿੱਧੂ ਵਜੋਂ ਹੋਈ ਹੈ। ਦੋਵੇਂ ਫੌਜੀ ਕਰਮਚਾਰੀ ਪੰਜਾਬ ਦੇ ਰਹਿਣ ਵਾਲੇ ਹਨ।ਤਿੰਨਾਂ ਨੇ ਇੱਕ ਗਰੁੱਪ ਬਣਾਇਆ ਹੋਇਆ ਸੀਪੁਲਿਸ ਅਨੁਸਾਰ ਥਾਣਾ ਐਸ.ਐਸ.ਓ.ਸੀ. ਫਾਜ਼ਿਲਕਾ ਦੇ ਐਸ.ਐਚ.ਓ. ਇੰਸਪੈਕਟਰ ਸਤੀਸ਼ ਕੁਮਾਰ ਦੀ ਅਗਵਾਈ ਹੇਠ ਪੁਲਿਸ ਪਾਰਟੀ 8 ਅਕਤੂਬਰ 2026 ਨੂੰ ਫਿਰੋਜ਼ਪੁਰ ਇਲਾਕੇ ਵਿੱਚ ਗਸ਼ਤ ’ਤੇ ਸੀ। ਰੁਕਨਾ ਬੇਗੂ ਪੁੱਲ ਸੇਮ ਨਾਲਾ ਨੇੜੇ ਦੁਪਹਿਰ ਕਰੀਬ 4 ਵਜੇ ਸੂਚਨਾ ਮਿਲੀ ਕਿ ਤਿੰਨਾਂ ਨੇ ਇੱਕ ਗਰੁੱਪ ਬਣਾਇਆ ਹੋਇਆ ਹੈ।ISI ਅਤੇ ਪਾਕਿਸਤਾਨੀ ਫੌਜ ਨਾਲ ਸਬੰਧਉਨ੍ਹਾਂ ਦੇ ਪਾਕਿਸਤਾਨ ਦੀ ਖੁਫੀਆ ਏਜੰਸੀ ISI ਅਤੇ ਪਾਕਿਸਤਾਨੀ ਫੌਜ ਨਾਲ ਸਬੰਧ ਹਨ। ਸੂਚਨਾ ਅਨੁਸਾਰ, ਦੋਵੇਂ ਦੋਸ਼ੀ ਫੌਜੀ ਕਰਮਚਾਰੀ ਫੌਜ ਵਿੱਚ ਤਾਇਨਾਤ ਹੋਣ ਦਾ ਫਾਇਦਾ ਉਠਾ ਕੇ ਭਾਰਤੀ ਫੌਜੀ ਖੇਤਰਾਂ ਅਤੇ ਛਾਉਣੀਆਂ ਨਾਲ ਸਬੰਧਤ ਗੁਪਤ ਅਤੇ ਮਹੱਤਵਪੂਰਨ ਸੂਚਨਾਵਾਂ ਇਕੱਠੀਆਂ ਕਰਦੇ ਸਨ।ਇੰਝ ਪਾਕਿਸਤਾਨ ਤੱਕ ਪਹੁੰਚਾਈ ਜਾਂਦੀ ਸੀ ਸੂਚਨਾਇਹ ਸੂਚਨਾਵਾਂ ਮਹਿਲਾ ਸਾਥੀ ਗੁਰਨੂਰ ਸਿੱਧੂ ਰਾਹੀਂ ਮੋਬਾਈਲ ਫ਼ੋਨ, ਟੈਬ ਅਤੇ ਇੰਟਰਨੈੱਟ ਜ਼ਰੀਏ ਪਾਕਿਸਤਾਨ ਤੱਕ ਪਹੁੰਚਾਈਆਂ ਜਾਂਦੀਆਂ ਸਨ। ਸੂਚਨਾ ਮਿਲੀ ਸੀ ਕਿ ਗੁਰਨੂਰ ਸਿੱਧੂ ਫਿਰੋਜ਼ਪੁਰ ਦੇ ਕਿਲਾ ਚੌਂਕ ਤੋਂ ਹੁਸੈਨੀਵਾਲਾ ਬਾਰਡਰ ਰੋਡ ਵੱਲ ਰੇਲਵੇ ਫਾਟਕ ਨੇੜੇ ਅਧੀਨ-ਉਸਾਰ ਪੁੱਲ ਦੇ ਨੇੜੇ ਮੌਜੂਦ ਹੈ। ਇਸ ਤੋਂ ਬਾਅਦ ਪੁਲਿਸ ਟੀਮ ਨੇ ਕਾਰਵਾਈ ਕਰਦਿਆਂ ਗੁਰਨੂਰ ਸਿੱਧੂ ਨੂੰ ਗ੍ਰਿਫ਼ਤਾਰ ਕਰ ਲਿਆ। ਹੁਣ ਉਸ ਨੂੰ ਰਿਮਾਂਡ ’ਤੇ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ।ਔਰਤ ਨੇ ਬਣਾਏ ਹੋਏ ਹਨ ਫਰਜ਼ੀ ਦਸਤਾਵੇਜ਼ਸੂਤਰਾਂ ਅਨੁਸਾਰ, ਅਸਲ ਵਿੱਚ ਇਹ ਔਰਤ ਮੂਲ ਰੂਪ ਵਿੱਚ ਫਿਰੋਜ਼ਪੁਰ ਦੀ ਰਹਿਣ ਵਾਲੀ ਹੈ ਅਤੇ ਇਸ ਨੇ ਫਰੀਦਕੋਟ ਦੀ ਨਿਵਾਸੀ ਹੋਣ ਦੇ ਫਰਜ਼ੀ ਦਸਤਾਵੇਜ਼ ਤਿਆਰ ਕਰਵਾਏ ਹੋਏ ਹਨ। ਫਰੀਦਕੋਟ ਦੀਆਂ ਖੁਫੀਆ ਅਤੇ ਸੁਰੱਖਿਆ ਏਜੰਸੀਆਂ ਵੱਲੋਂ ਵੀ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ, ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਦੋਸ਼ੀਆਂ ਨੇ ਫਰੀਦਕੋਟ ਫੌਜੀ ਛਾਉਣੀ ਦੀ ਕੋਈ ਵੀ ਜਾਣਕਾਰੀ ਪਾਕਿਸਤਾਨ ਨੂੰ ਤਾਂ ਨਹੀਂ ਭੇਜੀ।Read More

Rozana Times

LEAVE A REPLY

Please enter your comment!
Please enter your name here