ਤਿਓਹਾਰਾਂ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ ਅਤੇ ਇਹ ਸੀਜ਼ਨ ਆਪਣੇ ਨਾਲ ਕਈ ਛੁੱਟੀਆਂ ਦੀ ਸੌਗਾਤ ਵੀ ਲੈਕੇ ਆਉਂਦਾ ਹੈ। ਪੰਜਾਬ ਵਿਚ ਇਕ ਹੋਰ ਸਰਕਾਰੀ ਛੁੱਟੀ ਆਉਣ ਨੂੰ ਤਿਆਰ ਹੈ।
ਪੰਜਾਬ ਵਿਚ 16 ਅਕਤੂਬਰ, ਦਿਨ ਸ਼ੁੱਕਰਵਾਰ ਨੂੰ ਸਰਕਾਰੀ ਛੁੱਟੀ ਹੈ। ਇਸ ਦਿਨ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਜਨਮ ਦਿਹਾੜਾ ਹੈ। ਇਸ ਲਈ ਸੂਬੇ ਦੇ ਸਰਕਾਰੀ ਮੁਲਾਜ਼ਮ ਇਸ ਛੁੱਟੀ ਦਾ ਲਾਭ ਲੈ ਸਕਦੇ ਹਨ। ਹਾਲਾਂਕਿ ਇਹ ਛੁੱਟੀ ਜਨਤਕ ਨਹੀਂ, RH ਹੈ ਅਤੇ ਮੁਲਾਜ਼ਮ ਆਪਣੀ ਮਰਜ਼ੀ ਨਾਲ ਇਹ ਛੁੱਟੀ ਲੈ ਸਕਦਾ ਹੈ।ਦੂਜੇ ਪਾਸੇ, ਸਕੂਲ, ਕਾਲਜ ਅਤੇ ਹੋਰ ਅਦਾਰੇ 16 ਅਕਤੂਬਰ ਨੂੰ ਆਮ ਵਾਂਗ ਖੁੱਲ੍ਹ ਸਕਦੇ ਹਨ, ਜਦੋਂ ਤੱਕ ਕੋਈ ਅਧਿਕਾਰਤ ਐਲਾਨ ਨਹੀਂ ਹੋ ਜਾਂਦਾ। ਪ੍ਰਸ਼ਾਸਨ ਵੱਲੋਂ ਸਕੂਲਾਂ ਜਾਂ ਹੋਰ ਅਦਾਰਿਆਂ ਲਈ ਛੁੱਟੀ ਦਾ ਕੋਈ ਸਰਕਾਰੀ ਹੁਕਮ ਜਾਰੀ ਨਹੀਂ ਹੋਇਆ ਹੈ।ਸਕੂਲ-ਕਾਲਜ ਦਾ ਪ੍ਰਬੰਧਨ ਆਪਣੇ ਪੱਧਰ ’ਤੇ ਛੁੱਟੀ ਦਾ ਐਲਾਨ ਕਰ ਸਕਦਾ ਹੈ। ਇਸ ਲਈ ਮਾਪਿਆਂ ਅਤੇ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਕਿਸੇ ਵੀ ਅਫਵਾਹ ’ਤੇ ਧਿਆਨ ਨਾ ਦੇਣ ਅਤੇ ਸਿਰਫ਼ ਅਧਿਕਾਰਤ ਐਲਾਨ ਦੀ ਉਡੀਕ ਕਰਨ। ਜੇਕਰ ਸਕੂਲ ਜਾਂ ਕਾਲਜ ਵੱਲੋਂ ਛੁੱਟੀ ਦਾ ਐਲਾਨ ਕੀਤਾ ਜਾਂਦਾ ਹੈ, ਤਾਂ ਉਸਦੀ ਜਾਣਕਾਰੀ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਸਮੇਂ ਸਿਰ ਦਿੱਤੀ ਜਾਵੇਗੀ।ਰਾਖਵੀਂ ਛੁੱਟੀ RH ਦਾ ਕੀ ਹੈ ਨਿਯਮ?ਰਾਖਵੀਂ ਛੁੱਟੀ ਇਕ ਵਿਕਲਪਿਕ ਛੁੱਟੀ ਹੈ ਜੋ ਸਾਲ ਵਿਚ ਸਿਰਫ਼ ਦੋ ਵਾਰ ਸਰਕਾਰੀ ਮੁਲਾਜ਼ਮਾਂ ਨੂੰ ਮਿਲਦੀ ਹੈ। ਇਹ ਛੁੱਟੀ ਸਕੂਲਾਂ, ਕਾਲਜਾਂ ਅਤੇ ਬੈਂਕਾਂ ‘ਤੇ ਲਾਗੂ ਨਹੀਂ ਹੁੰਦੀ, ਅਤੇ ਇਸਨੂੰ ਲੈਣ ਲਈ ਕਿਸੇ ਵੀ ਤਰ੍ਹਾਂ ਦੀ ਕੋਈ ਜ਼ਬਰਦਸਤੀ ਨਹੀਂ ਹੈ। ਇਸਦਾ ਐਲਾਨ ਹਮੇਸ਼ਾ ਸਰਕਾਰ ਦੁਆਰਾ ਅਧਿਕਾਰਤ ਤੌਰ ‘ਤੇ ਕੀਤਾ ਜਾਂਦਾ ਹੈ, ਜਾਂ ਸਾਲ ਦੀਆਂ ਛੁੱਟੀਆਂ ਦੇ ਅਧਿਕਾਰਤ ਕਲੰਡਰ ਵਿਚ ਵੀ RH ਛੁੱਟੀਆਂ ਦੀ ਲਿਸਟ ਜਾਰੀ ਹੁੰਦੀ ਹੈ।Read More







