ਸਕੂਲ-ਕਾਲਜ ਦੇ ਵਿਦਿਆਰਥੀ ਸਿਰਫ਼ ਆਪਣੇ ਸੰਸਥਾ ਦੇ ਕੈਲੰਡਰ ਅਨੁਸਾਰ ਛੁੱਟੀ ਹੋਣ ’ਤੇ ਹੀ ਇਸ ਬ੍ਰੇਕ ਦਾ ਲਾਭ ਲੈ ਸਕਣਗੇ। ਪੰਜਾਬ ਸਣੇ ਉੱਤਰ ਭਾਰਤ ਵਿਚ ਤਿਓਹਾਰਾਂ ਦਾ ਮੌਸਮ ਸ਼ੁਰੂ ਹੋਣ ਵਾਲਾ ਹੈ, ਇਸ ਦੇ ਨਾਲ ਹੀ ਛੁੱਟੀਆਂ ਦਾ ਸੀਜ਼ਨ ਵੀ ਇਨ੍ਹੀ ਦਿਨੀਂ ਸਰਗਰਮ ਹੋ ਜਾਂਦਾ ਹੈ। ਸਤੰਬਰ ਮਹੀਨੇ ਦੇ ਆਖਰੀ ਹਫਤੇ ਵੀ ਕਈ ਛੁੱਟੀਆਂ ਆ ਰਹੀਆਂ ਹਨ। 25 ਸਤੰਬਰ ਨੂੰ ਅਨੰਤ ਚਤੁਰਦਸ਼ੀ, 26 ਅਤੇ 27 ਸਤੰਬਰ ਨੂੰ ਸ਼ਨੀਵਾਰ ਤੇ ਐਤਵਾਰ ਦੀ ਹਫ਼ਤਾਵਾਰੀ ਛੁੱਟੀ ਅਤੇ 28 ਸਤੰਬਰ ਨੂੰ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਜੀ ਦਾ ਜਨਮ ਦਿਵਸ ਹੈ। ਪੰਜਾਬ ਸਰਕਾਰ ਦੀ 2026 ਦੀ ਛੁੱਟੀਆਂ ਦੀ ਸੂਚੀ ਵਿਚ 25 ਅਤੇ 28 ਸਤੰਬਰ ਦੋਵੇਂ ਦਿਨ ਰਿਜ਼ਰਵਡ ਹੌਲੀਡੇ ਵਜੋਂ ਦਰਜ ਹਨ। ਇਸ ਤਰ੍ਹਾਂ 25 ਸਤੰਬਰ ਤੋਂ 28 ਸਤੰਬਰ ਤੱਕ ਲਗਾਤਾਰ ਚਾਰ ਦਿਨ ਦਾ ਬ੍ਰੇਕ ਬਣ ਸਕਦਾ ਹੈ।ਸਰਕਾਰੀ ਮੁਲਾਜ਼ਮਾਂ ਲਈ ਕੀ ਹੈ ਨਿਯਮ?ਪੰਜਾਬ ਸਰਕਾਰ ਦੀ 2026 ਦੀ ਸਰਕਾਰੀ ਛੁੱਟੀਆਂ ਦੀ ਸੂਚੀ ਵਿਚ ਅਨੰਤ ਚਤੁਰਦਸ਼ੀ ਅਤੇ ਸਰਦਾਰ ਭਗਤ ਸਿੰਘ ਜੀ ਦਾ ਜਨਮ ਦਿਵਸ ਰਿਜ਼ਰਵਡ ਹੌਲੀਡੇ ਦੀ ਸੂਚੀ ਵਿੱਚ ਸ਼ਾਮਲ ਹਨ।ਇਸ ਦਾ ਮਤਲਬ ਹੈ ਕਿ ਸਰਕਾਰੀ ਮੁਲਾਜ਼ਮਾਂ ਨੂੰ ਸਾਲ ਦੌਰਾਨ ਰਿਜ਼ਰਵਡ ਹੌਲੀਡੇ ਵਿੱਚੋਂ ਕੋਈ ਵੀ ਦੋ ਛੁੱਟੀਆਂ ਚੁਣਨ ਦੀ ਇਜਾਜ਼ਤ ਹੈ। ਇਸ ਲਈ 25 ਅਤੇ 28 ਸਤੰਬਰ ਦੀਆਂ ਛੁੱਟੀਆਂ ਦਾ ਲਾਭ ਲੈਣ ਲਈ ਸਬੰਧਤ ਵਿਭਾਗ ਦੇ ਨਿਯਮਾਂ ਮੁਤਾਬਕ ਰਿਜ਼ਰਵਡ ਹੌਲੀਡੇ ਦੀ ਚੋਣ ਕਰਨੀ ਪਵੇਗੀ।ਸਕੂਲ-ਕਾਲਜ ਜਾਣ ਵਾਲਿਆਂ ਲਈ ਕੀ ਹੈ ਅਪਡੇਟ?25 ਸਤੰਬਰ ਅਤੇ 28 ਸਤੰਬਰ ਦੀਆਂ ਛੁੱਟੀਆਂ ਨੂੰ ਰਿਜ਼ਰਵਡ ਹੌਲੀਡੇ ਵਜੋਂ ਦਰਜ ਕੀਤਾ ਗਿਆ ਹੈ। ਇਹ ਛੁੱਟੀਆਂ ਸਰਕਾਰੀ ਮੁਲਾਜ਼ਮਾਂ ਲਈ ਹਨ। ਇਸ ਕਰਕੇ ਇਨ੍ਹਾਂ ਤਾਰੀਖ਼ਾਂ ਨੂੰ ਸਰਕਾਰੀ ਦਫ਼ਤਰਾਂ ਦੀ ਛੁੱਟੀ ਵਜੋਂ ਦੇਖਿਆ ਜਾ ਰਿਹਾ ਹੈ।ਸਕੂਲਾਂ ਅਤੇ ਕਾਲਜਾਂ ਲਈ ਇਹ ਛੁੱਟੀ ਆਪਣੇ ਆਪ ਲਾਗੂ ਨਹੀਂ ਹੁੰਦੀ। ਵਿਦਿਅਕ ਅਦਾਰਿਆਂ ਦੀਆਂ ਛੁੱਟੀਆਂ ਉਨ੍ਹਾਂ ਦੇ ਸਿੱਖਿਆ ਵਿਭਾਗ, ਬੋਰਡ ਜਾਂ ਸੰਸਥਾ ਦੇ ਵੱਖਰੇ ਕੈਲੰਡਰ ਅਤੇ ਸਰਕੂਲਰ ਮੁਤਾਬਕ ਤੈਅ ਹੋ ਸਕਦੀਆਂ ਹਨ। ਇਸ ਲਈ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਆਪਣੇ ਸਕੂਲ ਜਾਂ ਕਾਲਜ ਤੋਂ ਪੁਸ਼ਟੀ ਕਰ ਲੈਣੀ ਚਾਹੀਦੀ ਹੈ।ਚਾਰ ਦਿਨ ਦੀ ਛੁੱਟੀ ਦਾ ਫਾਇਦਾ ਕੌਣ ਲੈ ਸਕਦਾ ਹੈ?ਸਰਕਾਰੀ ਮੁਲਾਜ਼ਮ, ਜੇ ਉਹ ਰਿਜ਼ਰਵਡ ਹੌਲੀਡੇ ਦੀ ਚੋਣ ਕਰਦੇ ਹਨ ਅਤੇ ਉਨ੍ਹਾਂ ਦੇ ਦਫ਼ਤਰ ਦੇ ਨਿਯਮ ਲਾਗੂ ਹੁੰਦੇ ਹਨ। 26 ਅਤੇ 27 ਸਤੰਬਰ ਦੀ ਹਫ਼ਤਾਵਾਰੀ ਛੁੱਟੀ ਦਾ ਲਾਭ ਲੈਣ ਵਾਲੇ ਕਰਮਚਾਰੀ।ਸਕੂਲ-ਕਾਲਜ ਦੇ ਵਿਦਿਆਰਥੀ ਸਿਰਫ਼ ਆਪਣੇ ਸੰਸਥਾ ਦੇ ਕੈਲੰਡਰ ਅਨੁਸਾਰ ਛੁੱਟੀ ਹੋਣ ’ਤੇ ਹੀ ਇਸ ਬ੍ਰੇਕ ਦਾ ਲਾਭ ਲੈ ਸਕਣਗੇ।ਖ਼ਾਸ ਗੱਲ25 ਸਤੰਬਰ ਨੂੰ ਅਨੰਤ ਚਤੁਰਦਸ਼ੀ ਅਤੇ 28 ਸਤੰਬਰ ਨੂੰ ਸ਼ਹੀਦ ਭਗਤ ਸਿੰਘ ਜੀ ਦੇ ਜਨਮ ਦਿਵਸ ਮੌਕੇ ਰਿਜ਼ਰਵਡ ਹੌਲੀਡੇ ਹਨ। ਵਿਚਕਾਰ ਸ਼ਨੀਵਾਰ ਅਤੇ ਐਤਵਾਰ ਹੋਣ ਕਾਰਨ ਸਰਕਾਰੀ ਮੁਲਾਜ਼ਮਾਂ ਲਈ ਚਾਰ ਦਿਨਾਂ ਦਾ ਬ੍ਰੇਕ ਬਣ ਰਿਹਾ ਹੈ। ਹਾਲਾਂਕਿ ਇਹ ਛੁੱਟੀ ਸਾਰੇ ਸਕੂਲਾਂ, ਕਾਲਜਾਂ ਅਤੇ ਨਿੱਜੀ ਸੰਸਥਾਵਾਂ ਲਈ ਲਾਜ਼ਮੀ ਨਹੀਂ ਹੈ।Read More







