Punjab Delimitation Bill: ਪੰਜਾਬ ਵਿੱਚ ਹੱਦਬੰਦੀ ਬਿੱਲ ਨਾਲ ਲੋਕ ਸਭਾ ਸੀਟਾਂ 13 ਤੋਂ 20 ਅਤੇ ਵਿਧਾਨ ਸਭਾ ਸੀਟਾਂ 117 ਤੋਂ 176 ਹੋਣ ਦਾ ਅਨੁਮਾਨ। ਜਾਣੋ ਚੰਡੀਗੜ੍ਹ ਅਤੇ ਮਹਿਲਾ ਰਾਖਵਾਂਕਰਨ ਬਾਰੇ ਪੂਰੀ ਜਾਣਕਾਰੀ।Punjab Delimitation Bill: ਪੰਜਾਬ ਵਿੱਚ 13 ਤੋਂ 20 ਲੋਕ ਸਭਾ ਅਤੇ 117 ਤੋਂ 176 ਵਿਧਾਨ ਸਭਾ ਸੀਟਾਂ ਹੋਣ ਦੀ ਸੰਭਾਵਨਾPunjab Delimitation Bill: ਪੰਜਾਬ ਦੀ ਸਿਆਸਤ ਵਿੱਚ ਆਉਣ ਵਾਲੇ ਸਮੇਂ ਦੌਰਾਨ ਵੱਡੀ ਤਬਦੀਲੀ ਦੇਖਣ ਨੂੰ ਮਿਲ ਸਕਦੀ ਹੈ। ਕੇਂਦਰ ਸਰਕਾਰ ਵੱਲੋਂ ਲੋਕ ਸਭਾ ਅਤੇ ਸੂਬਾਈ ਵਿਧਾਨ ਸਭਾਵਾਂ ਦੇ ਹਲਕਿਆਂ ਦੀ ਹੱਦਬੰਦੀ (Delimitation) ਨੂੰ ਲੈ ਕੇ ਨਵਾਂ ਬਿੱਲ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਪ੍ਰਸਤਾਵਿਤ ਬਿੱਲ ਪਾਸ ਹੋਣ ਦੀ ਸੂਰਤ ਵਿੱਚ ਪੰਜਾਬ ਵਿੱਚ ਲੋਕ ਸਭਾ ਅਤੇ ਵਿਧਾਨ ਸਭਾ ਸੀਟਾਂ ਦੀ ਗਿਣਤੀ ਵਿੱਚ ਵੱਡਾ ਵਾਧਾ ਹੋ ਸਕਦਾ ਹੈ।ਪੰਜਾਬ ਵਿੱਚ ਲੋਕ ਸਭਾ ਸੀਟਾਂ 13 ਤੋਂ ਵਧ ਕੇ 20 ਹੋਣ ਦੀ ਸੰਭਾਵਨਾਸੂਤਰਾਂ ਦੇ ਹਵਾਲੇ ਨਾਲ ਸਾਹਮਣੇ ਆ ਰਹੀ ਜਾਣਕਾਰੀ ਮੁਤਾਬਕ, ਪ੍ਰਸਤਾਵਿਤ 50 ਫ਼ੀਸਦੀ ਵਾਧੇ ਦੇ ਫਾਰਮੂਲੇ ਤਹਿਤ ਪੰਜਾਬ ਦੀਆਂ ਮੌਜੂਦਾ 13 ਲੋਕ ਸਭਾ ਸੀਟਾਂ ਵਧ ਕੇ 20 ਹੋ ਸਕਦੀਆਂ ਹਨ। ਇਸ ਨਾਲ ਸੂਬੇ ਦੀ ਸੰਸਦ ਵਿੱਚ ਨੁਮਾਇੰਦਗੀ ਵਧਣ ਦੀ ਸੰਭਾਵਨਾ ਹੈ।ਵਿਧਾਨ ਸਭਾ ਸੀਟਾਂ ਦੀ ਗਿਣਤੀ 117 ਤੋਂ ਹੋ ਸਕਦੀ ਹੈ 176ਇਸ ਪ੍ਰਸਤਾਵ ਦਾ ਸਭ ਤੋਂ ਵੱਡਾ ਅਸਰ ਪੰਜਾਬ ਵਿਧਾਨ ਸਭਾ ‘ਤੇ ਵੀ ਪੈ ਸਕਦਾ ਹੈ। ਮੌਜੂਦਾ 117 ਵਿਧਾਨ ਸਭਾ ਹਲਕਿਆਂ ਦੀ ਗਿਣਤੀ ਵਧ ਕੇ 176 ਹੋਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਪੰਜਾਬ ਦੀਆਂ ਸਿਆਸੀ ਪਾਰਟੀਆਂ ਨੂੰ ਆਪਣੀਆਂ ਚੋਣ ਰਣਨੀਤੀਆਂ ਵਿੱਚ ਵੀ ਬਦਲਾਅ ਕਰਨਾ ਪੈ ਸਕਦਾ ਹੈ।ਚੰਡੀਗੜ੍ਹ ਵਿੱਚ ਵੀ ਵਧ ਸਕਦੀਆਂ ਹਨ ਲੋਕ ਸਭਾ ਸੀਟਾਂਪ੍ਰਸਤਾਵਿਤ ਹੱਦਬੰਦੀ ਦਾ ਅਸਰ ਸਿਰਫ਼ ਪੰਜਾਬ ਤੱਕ ਸੀਮਤ ਰਹਿਣ ਦੀ ਸੰਭਾਵਨਾ ਨਹੀਂ ਹੈ। ਚੰਡੀਗੜ੍ਹ ਵਿੱਚ ਵੀ ਮੌਜੂਦਾ ਇੱਕ ਲੋਕ ਸਭਾ ਸੀਟ ਦੀ ਥਾਂ ਦੋ ਸੰਸਦੀ ਸੀਟਾਂ ਹੋਣ ਦੀ ਚਰਚਾ ਸਾਹਮਣੇ ਆ ਰਹੀ ਹੈ।ਔਰਤਾਂ ਲਈ ਰਾਖਵੀਆਂ ਹੋ ਸਕਦੀਆਂ ਹਨ 59 ਵਿਧਾਨ ਸਭਾ ਸੀਟਾਂਇਸ ਪ੍ਰਸਤਾਵ ਦਾ ਇੱਕ ਹੋਰ ਅਹਿਮ ਪਹਿਲੂ ਮਹਿਲਾ ਰਾਖਵਾਂਕਰਨ ਨਾਲ ਜੁੜਿਆ ਹੋਇਆ ਹੈ। ਅਨੁਮਾਨ ਮੁਤਾਬਕ ਪੰਜਾਬ ਦੀਆਂ ਸੰਭਾਵਿਤ 176 ਵਿਧਾਨ ਸਭਾ ਸੀਟਾਂ ਵਿੱਚੋਂ ਲਗਭਗ 59 ਸੀਟਾਂ ਔਰਤਾਂ ਲਈ ਰਾਖਵੀਆਂ ਹੋ ਸਕਦੀਆਂ ਹਨ। ਇਸੇ ਤਰ੍ਹਾਂ 20 ਲੋਕ ਸਭਾ ਸੀਟਾਂ ਵਿੱਚੋਂ ਲਗਭਗ 7 ਸੀਟਾਂ ਮਹਿਲਾਵਾਂ ਲਈ ਰਾਖਵੀਆਂ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਇਨ੍ਹਾਂ ਵਿੱਚ ਅਨੁਸੂਚਿਤ ਜਾਤੀ (SC) ਵਰਗ ਦੀਆਂ ਮਹਿਲਾਵਾਂ ਲਈ ਰਾਖਵੀਆਂ ਸੀਟਾਂ ਵੀ ਸ਼ਾਮਲ ਹੋ ਸਕਦੀਆਂ ਹਨ।ਕੀ ਬਦਲ ਜਾਵੇਗੀ ਪੰਜਾਬ ਦੀ ਸਿਆਸੀ ਤਸਵੀਰ?ਜੇਕਰ ਪ੍ਰਸਤਾਵਿਤ ਹੱਦਬੰਦੀ ਦਾ ਫਾਰਮੂਲਾ ਲਾਗੂ ਹੁੰਦਾ ਹੈ ਤਾਂ ਪੰਜਾਬ ਦੀ ਚੋਣ ਪ੍ਰਣਾਲੀ, ਸਿਆਸੀ ਨੁਮਾਇੰਦਗੀ ਅਤੇ ਚੋਣੀ ਰਣਨੀਤੀਆਂ ਵਿੱਚ ਕਈ ਤਬਦੀਲੀਆਂ ਆ ਸਕਦੀਆਂ ਹਨ। ਹਾਲਾਂਕਿ, ਲੋਕ ਸਭਾ ਅਤੇ ਵਿਧਾਨ ਸਭਾ ਸੀਟਾਂ ਦੀ ਅਸਲ ਗਿਣਤੀ ਬਾਰੇ ਅੰਤਿਮ ਫੈਸਲਾ ਸਰਕਾਰੀ ਬਿੱਲ, ਸੰਸਦੀ ਪ੍ਰਕਿਰਿਆ ਅਤੇ ਹੱਦਬੰਦੀ ਨਾਲ ਸਬੰਧਤ ਅਧਿਕਾਰਤ ਫੈਸਲਿਆਂ ਤੋਂ ਬਾਅਦ ਹੀ ਸਪੱਸ਼ਟ ਹੋਵੇਗਾ।Read More







