ਮੋਗਾ ਦੇ ਸਦਰ ਥਾਣੇ ‘ਤੇ ਹੋਏ ਹੈਂਡ ਗ੍ਰੇਨੇਡ ਹਮਲੇ ਦੀ ਜਾਂਚ ਤੇਜ਼ ਕਰ ਦਿੱਤੀ ਗਈ ਹੈ। ਫੋਰੈਂਸਿਕ ਟੀਮਾਂ ਜਾਂਚ ‘ਚ ਜੁਟੀਆਂ ਹਨ। ਕੱਲ੍ਹ ਬਾਈਕ ਸਵਾਰ 2 ਹਮਲਾਵਰਾਂ ਨੇ ਥਾਣੇ ਵੱਲ ਹੈਂਡ ਗ੍ਰੇਨੇਡ ਗ੍ਰੇਨੇਡ ਸੁੱਟਿਆ ਸੀ। ਪੁਲਿਸ ਮੁਤਾਬਕ, ਬੀਤੇ ਦਿਨ ਬਾਈਕ ‘ਤੇ ਆਏ ਦੋ ਹਮਲਾਵਰਾਂ ਨੇ ਸਦਰ ਥਾਣੇ ਵੱਲ ਹੈਂਡ ਗ੍ਰੇਨੇਡ ਸੁੱਟਿਆ ਅਤੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੌਕੇ ਤੋਂ ਫ਼ਰਾਰ ਹੋ ਗਏ। Punjab: ਸਦਰ ਥਾਣੇ ‘ਤੇ ਕਿਸਨੇ ਸੁੱਟਿਆ ਹੈਂਡ ਗ੍ਰਨੇਡ ?…ਮੋਗਾ ਦੇ ਸਦਰ ਥਾਣੇ ‘ਤੇ ਹੋਏ ਹੈਂਡ ਗ੍ਰੇਨੇਡ ਹਮਲੇ ਦੀ ਜਾਂਚ ਤੇਜ਼ ਕਰ ਦਿੱਤੀ ਗਈ ਹੈ। ਫੋਰੈਂਸਿਕ ਟੀਮਾਂ ਜਾਂਚ ‘ਚ ਜੁਟੀਆਂ ਹਨ। ਕੱਲ੍ਹ ਬਾਈਕ ਸਵਾਰ 2 ਹਮਲਾਵਰਾਂ ਨੇ ਥਾਣੇ ਵੱਲ ਹੈਂਡ ਗ੍ਰੇਨੇਡ ਗ੍ਰੇਨੇਡ ਸੁੱਟਿਆ ਸੀ। ਪੁਲਿਸ ਮੁਤਾਬਕ, ਬੀਤੇ ਦਿਨ ਬਾਈਕ ‘ਤੇ ਆਏ ਦੋ ਹਮਲਾਵਰਾਂ ਨੇ ਸਦਰ ਥਾਣੇ ਵੱਲ ਹੈਂਡ ਗ੍ਰੇਨੇਡ ਸੁੱਟਿਆ ਅਤੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੌਕੇ ਤੋਂ ਫ਼ਰਾਰ ਹੋ ਗਏ। ਘਟਨਾ ਤੋਂ ਤੁਰੰਤ ਬਾਅਦ ਪੂਰੇ ਜ਼ਿਲ੍ਹੇ ਵਿੱਚ ਨਾਕੇਬੰਦੀ ਕਰਕੇ ਹਮਲਾਵਰਾਂ ਦੀ ਸਾਈਬਰ ਸੈੱਲ ਤੇ ਕ੍ਰਾਈਮ ਬ੍ਰਾਂਚ ਵੱਲੋਂ ਭਾਲ ਜਾਰੀ ਹੈ। ਹਾਲਾਂਕਿ Low Intensity ਹੋਣ ਕਰਕੇ ਜ਼ਿਆਦਾ ਨੁਕਸਾਨ ਨਹੀਂ ਹੋਇਆ ਹੈ।ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਗ੍ਰੇਨੇਡ ਦੀ ਤੀਬਰਤਾ ਘੱਟ (Low Intensity) ਸੀ, ਜਿਸ ਕਾਰਨ ਵੱਡਾ ਨੁਕਸਾਨ ਨਹੀਂ ਹੋਇਆ। ਇਸ ਹਮਲੇ ਵਿੱਚ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੇ ਹਰ ਪੱਖ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ।ਦੂਜੇ ਪਾਸੇ ਮੋਗਾ ਸਦਰ ਥਾਣੇ ‘ਚ ਧਮਾਕੇ ਦੇ ਮਾਮਲੇ ‘ਤੇ ਸਿਆਸਤ ਵੀ ਗਰਮਾ ਗਈ। ਰਵਨੀਤ ਬਿੱਟੂ ਮੋਗਾ ਸਦਰ ਪੁਲਿਸ ਸਟੇਸ਼ਨ ਦਾ ਦੌਰਾ ਕਰਨ ਲਈ ਮੋਗਾ ਪਹੁੰਚੇ ਸਨ। ਪੁਲਿਸ ਨੇ ਰਵਨੀਤ ਬਿੱਟੂ ਨੂੰ ਸਟੇਸ਼ਨ ਤੋਂ ਥੋੜ੍ਹੀ ਦੂਰੀ ‘ਤੇ ਸਥਿਤ ਦੁਨੇ ਪਿੰਡ ਦੇ ਨੇੜੇ ਰੋਕ ਲਿਆ ਹੈ। ਬਿੱਟੂ ਨੇ ਤੁਰੰਤ ਉੱਥੇ ਹੀ ਧਰਨਾ ਲਗਾ ਦਿੱਤਾ। ਰਵਨੀਤ ਬਿੱਟੂ ਨੇ ਕਿਹਾ ਕਿ ਪੁਲਿਸ ਥਾਣੇ ‘ਤੇ ਹਮਲਾ ਕਰਨ ਵਾਲੇ ਨੂੰ ਤਾਂ ਫੜ੍ਹ ਨਹੀਂ ਸਕੀ, ਉਸਨੂੰ ਮੌਕੇ ‘ਤੇ ਜਾਣ ਤੋਂ ਰੋਕ ਰਹੇ ਹਨ।
- Advertisement -
Recent Posts
Most Popular
ਪੰਜਾਬ ‘ਚ 7 ਲੱਖ ਤੋਂ ਵੱਧ ਮਹਿਲਾਵਾਂ ਨੂੰ ਮਿਲ ਰਹੀ ਮਹੀਨਾਵਾਰ ਵਿੱਤੀ ਸਹਾਇਤਾ ਅਤੇ...
ਪੰਜਾਬ ਸਰਕਾਰ ਨੇ ਵਿੱਤੀ ਸਾਲ 2026-27 ਦੌਰਾਨ ਇਸ ਸਕੀਮ ਦੇ ਪ੍ਰਭਾਵਸ਼ਾਲੀ ਸੰਚਾਲਨ ਲਈ ₹1,200.97 ਕਰੋੜ ਦਾ ਬਜਟ ਉਪਬੰਧ ਕੀਤਾ ਹੈ। ਸਰਕਾਰ ਦਾ ਉਦੇਸ਼ ਹਰ...
ਮੀਤ ਹੇਅਰ ਦਾ ਚੰਨੀ ‘ਤੇ ਤਿੱਖਾ ਪਲਟਵਾਰ, ਸੱਜਣ ਕੁਮਾਰ ਮਾਮਲੇ ‘ਤੇ ਕਾਂਗਰਸ ਨੂੰ ਘੇਰਿਆ...
ਸੱਜਣ ਕੁਮਾਰ ਮਾਮਲੇ ’ਤੇ ਚਰਨਜੀਤ ਸਿੰਘ ਚੰਨੀ ਦੇ ਬਿਆਨ ਨੂੰ ਲੈ ਕੇ ਮੀਤ ਹੇਅਰ ਨੇ ਪਲਟਵਾਰ ਕੀਤਾ। ਮੀਤ ਹੇਅਰ ਨੇ ਕਾਂਗਰਸ ਅਤੇ ਚੰਨੀ ’ਤੇ...
CM ਭਗਵੰਤ ਸਿੰਘ ਮਾਨ ਨੇ ਲੋਕਾਂ ਨਾਲ ਕੀਤਾ ਹਰ ਵਾਅਦਾ ਨਿਭਾਇਆ: ਡਾ. ਗੁਰਪ੍ਰੀਤ ਕੌਰ...
ਪਟਿਆਲਾ ਦਿਹਾਤੀ ਵਿਖੇ ਤੀਆਂ ਦੇ ਰਾਜ ਪੱਧਰੀ ਸਮਾਗਮ ਦੌਰਾਨ ਡਾ. ਗੁਰਪ੍ਰੀਤ ਕੌਰ ਮਾਨ ਨੇ ਭਗਵੰਤ ਮਾਨ ਸਰਕਾਰ ਦੀਆਂ ਯੋਜਨਾਵਾਂ ਅਤੇ ਪੰਜਾਬੀ ਵਿਰਸੇ ਨੂੰ ਉਤਸ਼ਾਹਿਤ...
10ਵੀਂ ਮੰਜ਼ਿਲ ਤੋਂ ਡਿੱਗੀ 21 ਸਾਲਾ BA ਵਿਦਿਆਰਥਣ, ਪੁਲਿਸ ਨੇ ਸ਼ੁਰੂ ਕੀਤੀ ਜਾਂਚ |
ਪੁਲਿਸ ਦੀ ਮੁੱਢਲੀ ਜਾਂਚ ਵਿੱਚ ਮਾਮਲਾ ਖੁਦਕੁਸ਼ੀ ਦਾ ਲੱਗ ਰਿਹਾ ਹੈ, ਪਰ ਘਟਨਾ ਦੇ ਅਸਲ ਕਾਰਨਾਂ ਦੀ ਜਾਂਚ ਅਜੇ ਜਾਰੀ ਹੈ। ਪੁਲਿਸ ਨੇ ਸਪੱਸ਼ਟ...
ਚੰਡੀਗੜ੍ਹ ਸੈਕਟਰ-43 ਬੱਸ ਸਟੈਂਡ ਪਿੱਛੇ ਜੰਗਲ ‘ਚ ਬੈਗ ‘ਚੋਂ IED ਬਰਾਮਦ |
ਪੁਲਿਸ ਤੋਂ ਮਿਲ ਰਹੀ ਜਾਣਕਾਰੀ ਅਨੁਸਾਰ, ਪੁਲਿਸ ਨੂੰ ਪਹਿਲਾਂ ਹੀ ਇੱਕ ਗੁਪਤ ਸੂਚਨਾ (Secret Information) ਮਿਲੀ ਸੀ, ਜਿਸ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਸੈਕਟਰ-43...















