ਪਟਿਆਲਾ ‘ਚ ਪੂਰੇ ਪਰਿਵਾਰ ਨੇ ਨਿਗਲਿਆ ਜ਼ਹਿਰ, ਪਿਓ-ਧੀ ਦੀ ਮੌਤ

0
6
ਪਟਿਆਲਾ 'ਚ ਪੂਰੇ ਪਰਿਵਾਰ ਨੇ ਨਿਗਲਿਆ ਜ਼ਹਿਰ, ਪਿਓ-ਧੀ ਦੀ ਮੌਤ | ਪੰਜਾਬ ਖ਼ਬਰਾਂ

ਪਟਿਆਲਾ ਵਿੱਚ ਇੱਕ ਪਰਿਵਾਰ ਦੇ ਚਾਰ ਮੈਂਬਰਾਂ ਨੇ ਕਥਿਤ ਤੌਰ ‘ਤੇ ਜ਼ਹਿਰੀਲਾ ਪਦਾਰਥ ਖਾ ਲਿਆ। ਪਰਿਵਾਰ ਦੇ ਮੁਖੀ ਅਤੇ ਉਸ ਦੀ ਧੀ ਦੀ ਬਾਅਦ ਵਿੱਚ ਇਲਾਜ ਦੌਰਾਨ ਮੌਤ ਹੋ ਗਈ। ਇਸ ਦੌਰਾਨ ਪਤਨੀ ਅਤੇ ਪੁੱਤਰ ਹਸਪਤਾਲ ਵਿੱਚ ਭਰਤੀ ਹਨ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ, ਘਟਨਾ ਦੇ ਅਸਲ ਕਾਰਨ ਦਾ ਪਤਾ ਲਗਾਉਣ ਲਈ ਸਾਰੇ ਪਹਿਲੂਆਂ ਦੀ ਜਾਂਚ ਕੀਤੀ ਜਾ ਰਹੀ ਹੈ।

ਪਟਿਆਲਾ ਵਿੱਚ ਇੱਕ ਪਰਿਵਾਰ ਦੇ ਚਾਰ ਮੈਂਬਰਾਂ ਨੇ ਕਥਿਤ ਤੌਰ ‘ਤੇ ਜ਼ਹਿਰੀਲਾ ਪਦਾਰਥ ਖਾ ਲਿਆ। ਪਰਿਵਾਰ ਦੇ ਮੁਖੀ ਅਤੇ ਉਸ ਦੀ ਧੀ ਦੀ ਬਾਅਦ ਵਿੱਚ ਇਲਾਜ ਦੌਰਾਨ ਮੌਤ ਹੋ ਗਈ। ਇਸ ਦੌਰਾਨ ਪਤਨੀ ਅਤੇ ਪੁੱਤਰ ਹਸਪਤਾਲ ਵਿੱਚ ਭਰਤੀ ਹਨ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ, ਘਟਨਾ ਦੇ ਅਸਲ ਕਾਰਨ ਦਾ ਪਤਾ ਲਗਾਉਣ ਲਈ ਸਾਰੇ ਪਹਿਲੂਆਂ ਦੀ ਜਾਂਚ ਕੀਤੀ ਜਾ ਰਹੀ ਹੈ।ਵੀਆਈਪੀ ਰਿਹਾਇਸ਼ੀ ਖੇਤਰ ਅਫ਼ਸਰਜ਼ ਕਲੋਨੀ ਵਿੱਚ ਇਹ ਬੇਹੱਦ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕੋ ਪਰਿਵਾਰ ਦੇ ਚਾਰ ਜੀਆਂ ਵੱਲੋਂ ਜ਼ਹਿਰੀਲੀ ਚੀਜ਼ ਨਿਗਲ ਲਈ ਗਈ। ਇਸ ਖ਼ੌਫ਼ਨਾਕ ਕਦਮ ਕਾਰਨ ਪਰਿਵਾਰ ਦੇ ਮੁਖੀ ਅਤੇ ਉਸ ਦੀ ਮਾਸੂਮ ਧੀ ਦੀ ਇਲਾਜ ਦੌਰਾਨ ਮੌਤ ਹੋ ਗਈ, ਜਦੋਂਕਿ ਪਤਨੀ ਅਤੇ ਪੁੱਤਰ ਜ਼ਿੰਦਗੀ ਤੇ ਮੌਤ ਦੀ ਜੰਗ ਲੜ ਰਹੇ ਹਨ। ਮ੍ਰਿਤਕਾਂ ਦੀ ਪਛਾਣ ਵਿਕਾਸ ਬਤਿਸ਼ (45), ਜੋ ਕਿ ਇੱਕ ਨਿੱਜੀ ਬੈਂਕ ਵਿੱਚ ਮੁਲਾਜ਼ਮ ਸੀ, ਅਤੇ ਉਸ ਦੀ 13 ਸਾਲਾ ਧੀ ਖੁਸ਼ੀ ਬਤਿਸ਼ ਵਜੋਂ ਹੋਈ ਹੈ। ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਕ ਇਹ ਖ਼ੁਦਕੁਸ਼ੀ ਵਾਲੀ ਘਟਨਾ ਬੁੱਧਵਾਰ ਰਾਤ ਨੂੰ ਪਰਿਵਾਰ ਦੀ ਰਿਹਾਇਸ਼ ਉਤੇ ਵਾਪਰੀ।ਜ਼ਹਿਰੀਲੀ ਚੀਜ਼ ਖਾਣ ਤੋਂ ਤੁਰਤ ਬਾਅਦ ਜਦੋਂ ਚਾਰਾਂ ਦੀ ਤਬੀਅਤ ਵਿਗੜ ਗਈ ਤਾਂ ਵਿਕਾਸ ਦੇ ਸਹੁਰੇ ਪਰਿਵਾਰ ਵੱਲੋਂ ਉਨ੍ਹਾਂ ਨੂੰ ਤੁਰੰਤ ਇਲਾਜ ਲਈ ਸਰਕਾਰੀ ਰਾਜਿੰਦਰਾ ਹਸਪਤਾਲ ਦਾਖਲ ਕਰਵਾਇਆ ਗਿਆ। ਪਰ ਡਾਕਟਰਾਂ ਦੀਆਂ ਅਣਥੱਕ ਕੋਸ਼ਿਸ਼ਾਂ ਦੇ ਬਾਵਜੂਦ ਵਿਕਾਸ ਬਤਿਸ਼ ਅਤੇ ਖੁਸ਼ੀ ਦਮ ਤੋੜ ਗਏ। ਵਿਕਾਸ ਦੀ ਪਤਨੀ ਤਮੰਨਾ ਬਤਿਸ਼ (43) ਅਤੇ 11 ਸਾਲਾ ਪੁੱਤਰ ਕਾਨਵ ਬਤਿਸ਼ ਦੀ ਹਾਲਤ ਬੇਹੱਦ ਨਾਜ਼ੁਕ ਬਣੀ ਹੋਈ ਹੈ, ਜਿਨ੍ਹਾਂ ਨੂੰ ਡਾਕਟਰਾਂ ਦੀ ਨਿਗਰਾਨੀ ਹੇਠ ਆਈ.ਸੀ.ਯੂ. ਵਿੱਚ ਰੱਖਿਆ ਗਿਆ ਹੈ।

Rozana Times

LEAVE A REPLY

Please enter your comment!
Please enter your name here