India Mobile Congress 2026 ਦਾ PM Modi ਉਦਘਾਟਨ ਕਰਨਗੇ। IMC 2026 ਵਿੱਚ 5G-6G, AI, ਸੈਮੀਕੰਡਕਟਰ, ਸਾਈਬਰ ਸੁਰੱਖਿਆ, ਕੁਆਂਟਮ ਕਮਿਊਨੀਕੇਸ਼ਨ ਅਤੇ ਨਵੀਂ ਤਕਨਾਲੋਜੀ ‘ਤੇ ਚਰਚਾ ਹੋਵੇਗੀ।PM Modi ਕਰਨਗੇ India Mobile Congress 2026 ਦਾ ਉਦਘਾਟਨ, 5G-6G, AI ਅਤੇ ਸੈਮੀਕੰਡਕਟਰ ‘ਤੇ ਫੋਕਸਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀਰਵਾਰ ਨੂੰ India Mobile Congress (IMC) 2026 ਦੇ 10ਵੇਂ ਸੰਸਕਰਣ ਦਾ ਉਦਘਾਟਨ ਕਰਨਗੇ। ਇਸ ਮੌਕੇ ਉਹ ਸਮਾਗਮ ਵਿੱਚ ਸ਼ਾਮਲ ਉਦਯੋਗ ਜਗਤ ਦੇ ਆਗੂਆਂ, ਨੀਤੀ ਨਿਰਮਾਤਾਵਾਂ, ਤਕਨਾਲੋਜੀ ਮਾਹਰਾਂ ਅਤੇ ਹੋਰ ਭਾਗੀਦਾਰਾਂ ਨੂੰ ਸੰਬੋਧਨ ਵੀ ਕਰਨਗੇ। India Mobile Congress 2026 ਦਾ ਆਯੋਜਨ 7 ਤੋਂ 10 ਅਕਤੂਬਰ ਤੱਕ ਕੀਤਾ ਜਾ ਰਿਹਾ ਹੈ। ਚਾਰ ਦਿਨਾਂ ਦੇ ਇਸ ਵੱਡੇ ਤਕਨਾਲੋਜੀ ਸਮਾਗਮ ਨੂੰ Department of Telecommunications (DoT) ਅਤੇ Cellular Operators Association of India (COAI) ਵੱਲੋਂ ਸਾਂਝੇ ਤੌਰ ‘ਤੇ ਆਯੋਜਿਤ ਕੀਤਾ ਜਾ ਰਿਹਾ ਹੈ।‘Scale Without Boundaries’ ਹੈ ਇਸ ਸਾਲ ਦੀ ਥੀਮIMC 2026 ਦੀ ਇਸ ਸਾਲ ਦੀ ਥੀਮ ‘Scale Without Boundaries’ ਰੱਖੀ ਗਈ ਹੈ। ਸਰਕਾਰ ਮੁਤਾਬਕ ਇਹ ਥੀਮ ਡਿਜੀਟਲ ਨਵੀਨਤਾ, ਅਗਲੀ ਪੀੜ੍ਹੀ ਦੀ ਕਨੈਕਟੀਵਿਟੀ ਅਤੇ ਤਕਨਾਲੋਜੀ ਆਧਾਰਿਤ ਆਰਥਿਕ ਵਿਕਾਸ ਦੇ ਖੇਤਰ ਵਿੱਚ ਭਾਰਤ ਦੀ ਵਧ ਰਹੀ ਸਮਰੱਥਾ ਨੂੰ ਦਰਸਾਉਂਦੀ ਹੈ। ਇਸ ਸਮਾਗਮ ਦਾ ਫੋਕਸ ਚਾਰ ਮੁੱਖ ਥੰਮ੍ਹਾਂ ‘ਤੇ ਰਹੇਗਾ—ਸ੍ਰਿਸ਼ਟੀ, ਸੰਵਰਧਨ, ਸਸ਼ਕਤੀਕਰਨ ਅਤੇ ਸੁਰੱਖਿਆ। ਇਨ੍ਹਾਂ ਰਾਹੀਂ ਭਵਿੱਖ ਦੀ ਤਕਨਾਲੋਜੀ, ਵਿਕਾਸ ਨੂੰ ਹੁਲਾਰਾ ਦੇਣ, ਨਵੇਂ ਮੌਕੇ ਪੈਦਾ ਕਰਨ ਅਤੇ ਸੁਰੱਖਿਅਤ ਡਿਜੀਟਲ ਈਕੋਸਿਸਟਮ ਨੂੰ ਮਜ਼ਬੂਤ ਕਰਨ ‘ਤੇ ਚਰਚਾ ਕੀਤੀ ਜਾਵੇਗੀ।5G-6G, AI ਅਤੇ ਸੈਮੀਕੰਡਕਟਰ ਰਹਿਣਗੇ ਕੇਂਦਰ ਵਿੱਚIMC 2026 ਵਿੱਚ ਟੈਲੀਕਾਮ ਅਤੇ ਡਿਜੀਟਲ ਤਕਨਾਲੋਜੀ ਨਾਲ ਜੁੜੇ ਕਈ ਅਹਿਮ ਖੇਤਰਾਂ ‘ਤੇ ਵਿਚਾਰ-ਵਟਾਂਦਰਾ ਹੋਵੇਗਾ। ਇਨ੍ਹਾਂ ਵਿੱਚ 5G ਅਤੇ 6G, ਅਗਲੀ ਪੀੜ੍ਹੀ ਦੇ AI ਨੈੱਟਵਰਕ, ਸੈਮੀਕੰਡਕਟਰ, Non-Terrestrial Networks (NTN), ਸਾਈਬਰ ਸੁਰੱਖਿਆ ਅਤੇ ਕੁਆਂਟਮ ਕਮਿਊਨੀਕੇਸ਼ਨ ਪ੍ਰਮੁੱਖ ਹਨ। ਇਸ ਤੋਂ ਇਲਾਵਾ ਐਂਟਰਪ੍ਰਾਈਜ਼ ਟ੍ਰਾਂਸਫਾਰਮੇਸ਼ਨ, ਸਰਕੂਲਰ ਇਕਾਨਮੀ ਅਤੇ ESG ਅਤੇ ਇਲੈਕਟ੍ਰਾਨਿਕਸ ਮੈਨੂਫੈਕਚਰਿੰਗ ਵਰਗੇ ਖੇਤਰ ਵੀ ਇਸ ਸਮਾਗਮ ਦਾ ਹਿੱਸਾ ਹੋਣਗੇ।ਚਾਰ ਨਵੇਂ ਖੇਤਰ ਵੀ ਸ਼ਾਮਲਇਸ ਸਾਲ India Mobile Congress ਨੇ ਆਪਣਾ ਦਾਇਰਾ ਹੋਰ ਵਧਾਇਆ ਹੈ। ਸਰਕਾਰ ਮੁਤਾਬਕ IMC 2026 ਵਿੱਚ ਚਾਰ ਨਵੇਂ ਫੋਕਸ ਖੇਤਰ ਸ਼ਾਮਲ ਕੀਤੇ ਗਏ ਹਨ। ਇਨ੍ਹਾਂ ਵਿੱਚ ਸਮਾਰਟ ਮੋਬਿਲਿਟੀ, ਸਟੇਡੀਅਮ ਐਕਸਪੀਰੀਅੰਸ, ਇੰਡਸਟਰੀਅਲ ਰੋਬੋਟਿਕਸ ਅਤੇ ਟ੍ਰਾਂਸਪੋਰਟੇਸ਼ਨ ਟੈਕਨਾਲੋਜੀ ਸ਼ਾਮਲ ਹਨ। ਇਨ੍ਹਾਂ ਖੇਤਰਾਂ ਰਾਹੀਂ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਕਿ ਨਵੀਂ ਤਕਨਾਲੋਜੀ ਆਵਾਜਾਈ, ਉਦਯੋਗ, ਖੇਡਾਂ ਅਤੇ ਸ਼ਹਿਰੀ ਜੀਵਨ ਸਮੇਤ ਵੱਖ-ਵੱਖ ਖੇਤਰਾਂ ਨੂੰ ਕਿਵੇਂ ਬਦਲ ਰਹੀ ਹੈ।120 ਤੋਂ ਵੱਧ ਸੈਸ਼ਨ, 2,000 ਤੋਂ ਵੱਧ ਤਕਨਾਲੋਜੀ ਡੈਮੋਸਰਕਾਰ ਦੇ ਅਨੁਸਾਰ, IMC 2026 ਵਿੱਚ 120 ਤੋਂ ਵੱਧ ਸੈਸ਼ਨ ਆਯੋਜਿਤ ਕੀਤੇ ਜਾਣਗੇ। ਇਸ ਦੇ ਨਾਲ ਹੀ ਤਕਨਾਲੋਜੀ ਦੀ ਵਰਤੋਂ ਨਾਲ ਜੁੜੀਆਂ 2,000 ਤੋਂ ਵੱਧ ਉਦਾਹਰਣਾਂ ਅਤੇ ਡੈਮੋ ਵੀ ਪੇਸ਼ ਕੀਤੇ ਜਾਣਗੇ। ਇਨ੍ਹਾਂ ਰਾਹੀਂ ਦੁਨੀਆ ਦੇ ਡਿਜੀਟਲ ਈਕੋਸਿਸਟਮ ਦੇ ਭਵਿੱਖ ਨੂੰ ਪ੍ਰਭਾਵਿਤ ਕਰਨ ਵਾਲੀਆਂ ਨਵੀਆਂ ਤਕਨਾਲੋਜੀਆਂ ਅਤੇ ਉੱਭਰ ਰਹੇ ਰੁਝਾਨਾਂ ਨੂੰ ਦਰਸਾਇਆ ਜਾਵੇਗਾ।ਗਲੋਬਲ ਟੈਕਨਾਲੋਜੀ ਆਗੂਆਂ ਦਾ ਹੋਵੇਗਾ ਇਕੱਠIndia Mobile Congress 2026 ਵਿੱਚ ਗਲੋਬਲ ਟੈਕਨਾਲੋਜੀ ਕੰਪਨੀਆਂ ਦੇ ਆਗੂਆਂ, ਨੀਤੀ ਨਿਰਮਾਤਾਵਾਂ, ਉਦਯੋਗ ਮਾਹਰਾਂ, ਸਟਾਰਟਅੱਪਸ, ਨਿਵੇਸ਼ਕਾਂ ਅਤੇ ਇਨੋਵੇਟਰਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ। ਸਮਾਗਮ ਦੌਰਾਨ ਡਿਜੀਟਲ ਖੇਤਰ ਵਿੱਚ ਉੱਭਰ ਰਹੇ ਨਵੇਂ ਮੌਕਿਆਂ, ਅਗਲੀ ਪੀੜ੍ਹੀ ਦੀ ਕਨੈਕਟੀਵਿਟੀ, AI, ਸਾਈਬਰ ਸੁਰੱਖਿਆ ਅਤੇ ਡਿਜੀਟਲ ਬੁਨਿਆਦੀ ਢਾਂਚੇ ਨਾਲ ਜੁੜੇ ਮੁੱਦਿਆਂ ‘ਤੇ ਚਰਚਾ ਹੋਵੇਗੀ।Read More







