Last Updated:Apr 19, 2026 9:54 PM ISTਲੋਕਾਂ ਨੂੰ ਸਿਰਫ਼ ਸਰਕਾਰੀ ਮਨਜ਼ੂਰਸ਼ੁਦਾ ਠੇਕਿਆਂ ਤੋਂ ਹੀ ਸ਼ਰਾਬ ਖਰੀਦਣ ਦੀ ਅਪੀਲNews18ਅਧਿਕਾਰੀਆਂ ਨੇ ਦੱਸਿਆ ਕਿ ਲਹਿਲ ਕਾਲੋਨੀ ਵਿੱਚ ਮਕਾਨ ਨੰਬਰ 2060/5/ਬੀ ’ਤੇ ਕੀਤੀ ਗਈ ਛਾਪੇਮਾਰੀ ਦੌਰਾਨ ਅਰਜੁਨ ਕੁਮਾਰ ਅਤੇ ਪੁਨੀਤ ਕੁਮਾਰ ਨੂੰ ਰੰਗੇ ਹੱਥੀਂ ਕਾਬੂ ਕੀਤਾ ਗਿਆ। ਦੋਸ਼ੀ ਪ੍ਰੀਮੀਅਮ ਸਕਾਚ ਬ੍ਰਾਂਡਾਂ ਦੀਆਂ ਖਾਲੀ ਬੋਤਲਾਂ ਵਿੱਚ ਘੱਟ ਦਰਜੇ ਦੀ ਵਿਸਕੀ ਭਰ ਕੇ ਨਕਲੀ ਕੈਪ ਸੀਲਾਂ ਨਾਲ ਵੇਚਣ ਦੀ ਤਿਆਰੀ ਕਰ ਰਹੇ ਸਨ। ਮੌਕੇ ਤੋਂ 34 ਭਰੀਆਂ ਬੋਤਲਾਂ, ਵੱਡੀ ਗਿਣਤੀ ਵਿੱਚ ਖਾਲੀ ਬੋਤਲਾਂ ਅਤੇ ਨਕਲੀ ਪੈਕਿੰਗ ਸਮੱਗਰੀ ਬਰਾਮਦ ਕੀਤੀ ਗਈ। ਇਸ ਸਬੰਧੀ ਥਾਣਾ ਸਿਵਲ ਲਾਈਨਜ਼ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ।ਇਸੇ ਤਰ੍ਹਾਂ 14 ਅਪ੍ਰੈਲ ਨੂੰ ਮੋਹੱਲਾ ਲਟੁਰਪੁਰਾ ਵਿੱਚ ਐਕਸਾਈਜ਼ ਅਤੇ ਪੁਲਿਸ ਦੀ ਸਾਂਝੀ ਕਾਰਵਾਈ ਦੌਰਾਨ ਰਾਜ ਕੁਮਾਰ ਸੇਠੀ ਨੂੰ ਗ੍ਰਿਫ਼ਤਾਰ ਕਰਕੇ 150 ਬੋਤਲਾਂ ਸ਼ਰਾਬ ਬਰਾਮਦ ਕੀਤੀ ਗਈ। ਇਸ ਵਿੱਚ ਚੰਡੀਗੜ੍ਹ ਲਈ ਮਨਜ਼ੂਰਸ਼ੁਦਾ ਪਰ ਪੰਜਾਬ ਵਿੱਚ ਗੈਰਕਾਨੂੰਨੀ ਤੌਰ ’ਤੇ ਲਿਆਂਦੀ ਗਈ ਸ਼ਰਾਬ ਦੇ ਨਾਲ 54 ਬੋਤਲਾਂ ਨਕਲੀ ਸ਼ਰਾਬ ਦੀਆਂ ਵੀ ਸ਼ਾਮਲ ਸਨ, ਜੋ ਮਸ਼ਹੂਰ ਬ੍ਰਾਂਡਾਂ ਦੇ ਨਾਂ ’ਤੇ ਤਿਆਰ ਕੀਤੀਆਂ ਗਈਆਂ ਸਨ। ਇਸ ਸਬੰਧੀ ਥਾਣਾ ਕੋਤਵਾਲੀ ਵਿੱਚ ਐਫ਼ਆਈਆਰ ਦਰਜ ਕੀਤੀ ਗਈ ਹੈ।ਅਧਿਕਾਰੀਆਂ ਨੇ ਹੋਰ ਦੱਸਿਆ ਕਿ 10 ਅਪ੍ਰੈਲ ਨੂੰ ਪਿੰਡ ਕੁੱਲੇਮਾਜਰਾ ਨੇੜੇ ਇੱਕ ਕਾਰ ਵਿੱਚੋਂ 25 ਪੇਟੀਆਂ ਸ਼ੱਕੀ ਸ਼ਰਾਬ ਬਰਾਮਦ ਹੋਈ। ਜਾਂਚ ਦੌਰਾਨ ਹਰ ਬੋਤਲ ’ਤੇ ਇੱਕੋ ਹੀ ਹੋਲੋਗ੍ਰਾਮ ਨੰਬਰ ਅਤੇ ਬੈਚ ਨੰਬਰ ਦੀ ਗੈਰਹਾਜ਼ਰੀ ਸਾਹਮਣੇ ਆਈ, ਜੋ ਨਕਲੀ ਤਿਆਰੀ ਵੱਲ ਇਸ਼ਾਰਾ ਕਰਦੀ ਹੈ। ਦੋਸ਼ੀ ਮੌਕੇ ਤੋਂ ਫਰਾਰ ਹੋ ਗਏ ਹਨ, ਜਦਕਿ ਵਾਹਨ ਜ਼ਬਤ ਕਰਕੇ ਪੂਰੇ ਨੈੱਟਵਰਕ ਦੀ ਜਾਂਚ ਜਾਰੀ ਹੈ।ਐਕਸਾਈਜ਼ ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਮਿਲਾਵਟ, ਨਕਲੀ ਤਿਆਰੀ, ਤਸਕਰੀ, ਬਿਨਾਂ ਲਾਇਸੰਸ ਸਟੋਰੇਜ ਜਾਂ ਗੈਰਕਾਨੂੰਨੀ ਵਿਕਰੀ ਕਿਸੇ ਵੀ ਰੂਪ ਵਿੱਚ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਹਰ ਮਾਮਲੇ ਵਿੱਚ ਕਾਨੂੰਨ ਅਨੁਸਾਰ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਵਿਭਾਗ ਨੇ ਆਪਣੀ ਜ਼ੀਰੋ ਟੋਲਰੈਂਸ ਨੀਤੀ ਨੂੰ ਦੁਹਰਾਉਂਦੇ ਹੋਏ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਵੀ ਐਸੀ ਕਾਰਵਾਈਆਂ ਹੋਰ ਤੇਜ਼ ਕੀਤੀਆਂ ਜਾਣਗੀਆਂ।ਵਿਭਾਗ ਵੱਲੋਂ ਨਾਗਰਿਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਸ਼ਰਾਬ ਸਿਰਫ਼ ਸਰਕਾਰੀ ਮਨਜ਼ੂਰਸ਼ੁਦਾ ਠੇਕਿਆਂ ਤੋਂ ਹੀ ਖਰੀਦੀ ਜਾਵੇ ਅਤੇ ਜੇਕਰ ਕਿਸੇ ਵੀ ਗੈਰਕਾਨੂੰਨੀ ਸਟੋਰੇਜ, ਤਿਆਰੀ, ਵਿਕਰੀ ਜਾਂ ਤਸਕਰੀ ਬਾਰੇ ਜਾਣਕਾਰੀ ਮਿਲੇ ਤਾਂ ਤੁਰੰਤ ਐਕਸਾਈਜ਼ ਵਿਭਾਗ ਜਾਂ ਨਜ਼ਦੀਕੀ ਪੁਲਿਸ ਥਾਣੇ ਨੂੰ ਸੂਚਿਤ ਕੀਤਾ ਜਾਵੇ। ਸੂਚਨਾ ਦੇਣ ਵਾਲਿਆਂ ਦੀ ਪਛਾਣ ਪੂਰੀ ਤਰ੍ਹਾਂ ਗੁਪਤ ਰੱਖੀ ਜਾਵੇਗੀ ਅਤੇ ਕਾਨੂੰਨ ਅਧੀਨ ਸੁਰੱਖਿਅਤ ਕੀਤੀ ਜਾਵੇਗੀ। ਇਹ ਮੁਹਿੰਮ ਜਨ ਸਿਹਤ, ਜਨ ਸੁਰੱਖਿਆ ਅਤੇ ਰਾਜਸਵ ਦੀ ਰੱਖਿਆ ਲਈ ਲਗਾਤਾਰ ਜਾਰੀ ਰਹੇਗੀ।Location :Chandigarh,Chandigarh,ChandigarhRead More
Rozana Times















