Last Updated:Mar 18, 2026 4:04 PM ISTਰਾਤ ਦੇ ਹਨੇਰੇ ‘ਚ ਚੱਲ ਰਹੀ ਸੀ ਚੋਰੀ… ਅਚਾਨਕ ਬਦਲ ਗਿਆ ਸਾਰਾ ਮੰਜ਼ਰ ਕਿਵੇਂ ਤੀਜੀ ਮੰਜ਼ਿਲ ਤੋਂ ਕੂਦਿਆ ਚੋਰ ਅਤੇ ਕੀ ਹੈ ਇਸ ਪਿੱਛੇ ਦੀ ਪੂਰੀ ਕਹਾਣੀ?ਆਸਥਾ ਦੀ ਜਗ੍ਹਾ ‘ਤੇ ਚੋਰੀ ਕਰਨ ਆਏ ਦੀ ਨਿਕਲੀ ਜਾਨ…ਨਵਾਂਸ਼ਹਿਰ ਦੇ ਨੇੜਲੇ ਪਿੰਡ ਕੁਲਾਮ ਵਿੱਚ ਇੱਕ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਧਾਰਮਿਕ ਸਥਾਨ ਵਿੱਚ ਚੋਰੀ ਦੀ ਨੀਅਤ ਨਾਲ ਦਾਖਲ ਹੋਇਆ ਨੌਜਵਾਨ ਆਪਣੀ ਜਾਨ ਤੋਂ ਹੱਥ ਧੋ ਬੈਠਾ। ਘਟਨਾ ਨੇ ਇਲਾਕੇ ਵਿੱਚ ਚਰਚਾ ਅਤੇ ਚਿੰਤਾ ਦੋਵੇਂ ਪੈਦਾ ਕਰ ਦਿੱਤੀ ਹੈ।ਮਿਲੀ ਜਾਣਕਾਰੀ ਅਨੁਸਾਰ, ਰਾਤ ਕਰੀਬ 1:30 ਵਜੇ ਧਾਰਮਿਕ ਸਥਾਨ ਦੇ ਸੇਵਾਦਾਰ ਸੁਰਜੀਤ ਕੁਮਾਰ ਨੂੰ ਮੋਬਾਈਲ ‘ਤੇ ਸੀਸੀਟੀਵੀ ਕੈਮਰਿਆਂ ਵੱਲੋਂ ਨੋਟੀਫਿਕੇਸ਼ਨ ਮਿਲਿਆ। ਇਸ ਸੂਚਨਾ ਨਾਲ ਉਹ ਤੁਰੰਤ ਸਚੇਤ ਹੋ ਗਏ ਅਤੇ ਆਪਣੇ ਸਾਥੀਆਂ ਨਾਲ ਮਿਲ ਕੇ ਮੌਕੇ ਵੱਲ ਰਵਾਨਾ ਹੋਏ। ਜਦੋਂ ਉਹ ਅੰਦਰ ਪਹੁੰਚੇ ਤਾਂ ਦੇਖਿਆ ਕਿ ਚੋਰ ਪਹਿਲਾਂ ਹੀ ਬਿਜਲੀ ਬੰਦ ਕਰ ਚੁੱਕਾ ਸੀ ਤਾਂ ਜੋ ਹਨੇਰੇ ਦਾ ਫਾਇਦਾ ਚੁੱਕ ਸਕੇ।ਇਹ ਹੀ ਨਹੀਂ, ਚੋਰ ਨੇ ਇੱਕ ਲੰਮੇ ਡੰਡੇ ਦੀ ਮਦਦ ਨਾਲ ਸੀਸੀਟੀਵੀ ਕੈਮਰਿਆਂ ਦੀ ਦਿਸ਼ਾ ਵੀ ਬਦਲ ਦਿੱਤੀ ਸੀ, ਤਾਂ ਜੋ ਉਸਦਾ ਚਿਹਰਾ ਕੈਮਰੇ ਵਿੱਚ ਕੈਦ ਨਾ ਹੋ ਸਕੇ। ਜਿਵੇਂ ਹੀ ਸੇਵਾਦਾਰ ਅੰਦਰ ਦਾਖਲ ਹੋਏ, ਚੋਰ ਮੌਕੇ ਤੋਂ ਭੱਜ ਗਿਆ।ਸੇਵਾਦਾਰਾਂ ਨੇ ਦੱਸਿਆ ਕਿ ਉਹਨਾਂ ਨੇ ਨੇੜਲੇ ਗੰਹੂਂ ਦੇ ਖੇਤਾਂ ਵਿੱਚ ਉਸਦੀ ਤਲਾਸ਼ੀ ਲਈ, ਪਰ ਉਹ ਨਹੀਂ ਮਿਲਿਆ। ਹਾਲਾਂਕਿ ਦਰਬਾਰ ਦੇ ਬਾਹਰੋਂ ਲੋਹੇ ਦੀ ਰਾਡ, ਸ਼ੀਸ਼ੇ ਦੇ ਟੁਕੜੇ, ਇੱਕ ਸਾਈਕਲ ਅਤੇ ਕੱਬਲ ਬਰਾਮਦ ਹੋਏ।ਇਸ ਦੌਰਾਨ ਸੇਵਾਦਾਰਾਂ ਦਾ ਦਾਅਵਾ ਹੈ ਕਿ ਉਹਨਾਂ ਨੇ ਕਈ ਵਾਰ ਪੁਲਿਸ ਨੂੰ ਫੋਨ ਕੀਤਾ, ਪਰ ਕੋਈ ਵੀ ਪੁਲਿਸ ਕਰਮਚਾਰੀ ਮੌਕੇ ‘ਤੇ ਨਹੀਂ ਪਹੁੰਚਿਆ। ਜਦੋਂ ਉਹ ਵਾਪਸ ਆਏ ਤਾਂ ਦਰਬਾਰ ਦੀ ਛੱਤ ਤੋਂ ਕਿਸੇ ਦੇ ਤੁਰਨ ਦੀ ਆਵਾਜ਼ ਸੁਣੀ ਗਈ। ਕੁਝ ਹੀ ਪਲਾਂ ਬਾਅਦ ਚੋਰ ਤੀਜੀ ਮੰਜ਼ਿਲ ਤੋਂ ਹੇਠਾਂ ਕੂਦ ਗਿਆ, ਜਿਸ ਕਾਰਨ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ।ਪੁਲਿਸ ਦੇ ਨਾ ਪਹੁੰਚਣ ‘ਤੇ ਸੇਵਾਦਾਰਾਂ ਨੇ ਖੁਦ ਹੀ ਐਂਬੂਲੈਂਸ ਬੁਲਾ ਕੇ ਲਾਸ਼ ਨੂੰ ਸਿਵਲ ਹਸਪਤਾਲ ਨਵਾਂਸ਼ਹਿਰ ਦੇ ਮੋਰਚਰੀ ਵਿੱਚ ਪਹੁੰਚਾਇਆ।ਬਾਅਦ ਵਿੱਚ ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਕਿ ਮ੍ਰਿਤਕ ਦੀ ਪਛਾਣ ਪਿੰਡ ਲੰਗਡੋਆ ਦੇ ਰਹਿਣ ਵਾਲੇ ਵਜੋਂ ਹੋਈ ਹੈ, ਜਿਸਦੇ ਖ਼ਿਲਾਫ਼ ਵੱਖ-ਵੱਖ ਥਾਣਿਆਂ ਵਿੱਚ 8 ਅਪਰਾਧਿਕ ਮਾਮਲੇ ਦਰਜ ਸਨ। ਇਨ੍ਹਾਂ ਵਿੱਚੋਂ 3 ਮਾਮਲਿਆਂ ਵਿੱਚ ਉਹ ਭਗੌੜਾ ਘੋਸ਼ਿਤ ਕੀਤਾ ਗਿਆ ਸੀ। ਹਸਪਤਾਲ ਵਿੱਚ ਉਸਦੇ ਬੈਗ ਦੀ ਤਲਾਸ਼ੀ ਦੌਰਾਨ ਨਸ਼ੀਲੇ ਟੀਕੇ ਵੀ ਮਿਲੇ, ਜਿਸ ਨਾਲ ਇਹ ਸੰਕੇਤ ਮਿਲਦਾ ਹੈ ਕਿ ਉਹ ਨਸ਼ੇ ਦਾ ਆਦੀ ਸੀ।ਧਾਰਮਿਕ ਸਥਾਨ ਦੇ ਪ੍ਰਬੰਧਕਾਂ ਨੇ ਮੰਗ ਕੀਤੀ ਹੈ ਕਿ ਇਸ ਮਾਮਲੇ ਨਾਲ ਜੁੜੇ ਹੋਰ ਸਾਥੀਆਂ ਨੂੰ ਜਲਦੀ ਗ੍ਰਿਫ਼ਤਾਰ ਕੀਤਾ ਜਾਵੇ, ਕਿਉਂਕਿ ਇਸ ਥਾਂ ‘ਤੇ ਪਹਿਲਾਂ ਵੀ ਚੋਰੀਆਂ ਦੀਆਂ ਘਟਨਾਵਾਂ ਹੋ ਚੁੱਕੀਆਂ ਹਨ।ਪੁਲਿਸ ਵੱਲੋਂ ਇਸ ਮਾਮਲੇ ਵਿੱਚ ਧਾਰਾ 174 ਅਧੀਨ ਕਾਰਵਾਈ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਆਸ ਹੈ ਕਿ ਜਲਦ ਹੀ ਹੋਰ ਤੱਥ ਸਾਹਮਣੇ ਆਉਣਗੇ।Location :Nawanshahr,Shahid Bhagat Singh Nagar,PunjabRead More
- Advertisement -
Recent Posts
Most Popular
ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਬਾਰੇ ਫ਼ੈਸਲਾ ਸਿੱਖ ਭਾਵਨਾਵਾਂ ਨੂੰ ਧਿਆਨ ਵਿੱਚ ਰੱਖ ਕੇ ਕਰੇ...
ਅੰਮ੍ਰਿਤਸਰ, 1 ਅਗਸਤ: ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਪਿਛਲੇ ਲੰਮੇ ਸਮੇਂ ਤੋਂ ਬੰਦ ਪਏ ਲਾਂਘੇ ਨੂੰ ਅਜੇ ਮੁੜ ਨਾ ਖੋਲ੍ਹਣ ਸਬੰਧੀ ਕੇਂਦਰੀ...
ਮਦਨ ਲਾਲ ਜਲਾਲਪੁਰ ਦੇ ਸਮਰਥਨ ‘ਚ ਸਾਬਕਾ CM ਚੰਨੀ, ਕਿਹਾ- ਕਾਂਗਰਸ ਨੂੰ ਸਾਰੇ ਆਗੂਆਂ...
ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਮਦਨ ਲਾਲ ਜਲਾਲਪੁਰ ਦੇ ਨਿਲੰਬਨ ਨੋਟਿਸ 'ਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਕਾਂਗਰਸ ਨੂੰ ਆਪਣੇ ਤਜਰਬੇਕਾਰ ਆਗੂਆਂ...
ਜੇ ਟੂੰ-ਟੂੰ ਨਾ ਕਰਾਈ ਤਾਂ CM ਬਣਾਉਣ ਦਾ ਕੀ ਫਾਇਦਾ? : ਮੁੱਖ ਮੰਤਰੀ ਭਗਵੰਤ...
ਪੰਜਾਬ ਵਿੱਚ 40 ਲੱਖ ਔਰਤਾਂ ਨੂੰ ਪੈਸੇ ਮਿਲੇ: ਜਨਰਲ ਸ਼੍ਰੇਣੀ ਲਈ ₹3,000, ਅਨੁਸੂਚਿਤ ਜਾਤੀ ਸ਼੍ਰੇਣੀ ਲਈ ₹4,500 ਸਰਕਾਰ ਲੋਕਾਂ ਦਾ ਪੈਸਾ ਲੋਕਾਂ ਨੂੰ ਵਾਪਸ...
Breaking-ਪੰਜਾਬ ‘ਚ 8 ਲੱਖ ਮਨਰੇਗਾ ਜੌਬ ਕਾਰਡ ਰੱਦ, 14 ਲੱਖ ਕਾਮੇ ਮਨਰੇਗਾ ਸਕੀਮ ਤੋਂ...
-ਪੰਜਾਬ 'ਚ 8 ਲੱਖ ਮਨਰੇਗਾ ਜੌਬ ਕਾਰਡ ਰੱਦ, 14 ਲੱਖ ਕਾਮੇ ਮਨਰੇਗਾ ਸਕੀਮ ਤੋਂ ਬਾਹਰਪੰਜਾਬ ਵਿੱਚ ਮਨਰੇਗਾ (ਹੁਣ 'ਵਿਕਸਿਤ ਭਾਰਤ ਜੀ ਰਾਮ ਜੀ') ਸਕੀਮ...
ਪੰਜਾਬ ਵਿਚ ਵਿਧਾਨ ਸਭਾ ਚੋਣਾਂ ਬਾਰੇ ਆਈ ਵੱਡੀ ਖਬਰ! |
ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਹਾਈਕਮਾਨ ਨੇ ਪਾਰਟੀ ਅੰਦਰ ਧੜੇਬੰਦੀ ਨੂੰ ਖਤਮ ਕਰਨ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਪੰਜਾਬ ਕਾਂਗਰਸ ਨੇ...















