Last Updated:Apr 14, 2026 11:53 AM ISTਮੁੱਖ ਮੰਤਰੀ ਭਗਵੰਤ ਮਾਨ ਅੱਜ ਆਦਮਪੁਰ ਨੇੜੇ ਉਦੇਸੀਆਂ ਵਿਖੇ ਮਾਵਾਂ ਧੀਆਂ ਸਤਿਕਾਰ ਯੋਜਨਾ ਦੀ ਸ਼ੁਰੂਆਤ ਕਰਨਗੇ। 15 ਅਪ੍ਰੈਲ ਤੋਂ 9 ਹਲਕਿਆਂ ਵਿੱਚ ਪਾਇਲਟ ਰਜਿਸਟ੍ਰੇਸ਼ਨ ਸ਼ੁਰੂ, ਮਹਿਲਾਵਾਂ ਨੂੰ ₹1000-₹1500 ਮਾਸਿਕ ਮਾਣਭੱਤਾ ਮਿਲੇਗਾ।Mukh Mantri Mawan Dhiyan Satkar Yojana 2026 online form (AI Image)Mukh Mantri Mawan Dhiyan Satkar Yojana: ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਇੱਕ ਮਹੱਤਵਪੂਰਨ ਕਲਿਆਣਕਾਰੀ ਸਕੀਮ ਹੈ, ਜਿਸਦਾ ਮੁੱਖ ਉਦੇਸ਼ ਸੂਬੇ ਦੀਆਂ ਮਹਿਲਾਵਾਂ ਨੂੰ ਆਰਥਿਕ ਸਹਾਇਤਾ ਦੇ ਕੇ ਉਨ੍ਹਾਂ ਨੂੰ ਆਤਮਨਿਰਭਰ ਬਣਾਉਣਾ ਹੈ। ਇਸ ਯੋਜਨਾ ਤਹਿਤ ਯੋਗ ਮਹਿਲਾਵਾਂ ਨੂੰ ਹਰ ਮਹੀਨੇ ਨਿਰਧਾਰਤ ਰਕਮ ਸਿੱਧੀ ਉਨ੍ਹਾਂ ਦੇ ਬੈਂਕ ਖਾਤਿਆਂ ਵਿਚ ਭੇਜੀ ਜਾਵੇਗੀ, ਤਾਂ ਜੋ ਉਹ ਆਪਣੇ ਘਰੇਲੂ ਖਰਚੇ ਅਤੇ ਜ਼ਰੂਰਤਾਂ ਨੂੰ ਆਸਾਨੀ ਨਾਲ ਪੂਰਾ ਕਰ ਸਕਣ। ਇਹ ਸਕੀਮ ਮਹਿਲਾਵਾਂ ਦੀ ਆਰਥਿਕ ਸੁਰੱਖਿਆ ਵਧਾਉਣ ਦੇ ਨਾਲ-ਨਾਲ ਸਮਾਜ ਵਿਚ ਉਨ੍ਹਾਂ ਦੀ ਭੂਮਿਕਾ ਨੂੰ ਮਜ਼ਬੂਤ ਬਣਾਉਣ ਵੱਲ ਇੱਕ ਮਹੱਤਵਪੂਰਨ ਕਦਮ ਮੰਨੀ ਜਾ ਰਹੀ ਹੈ।ਇਨ੍ਹਾਂ 9 ਹਲਕਿਆਂ ਤੋਂ ਹੋਵੇਗੀ ਸ਼ੁਰੂਆਤਮੁੱਖ ਮੰਤਰੀ ਭਗਵੰਤ ਮਾਨ ਅੱਜ ਆਦਮਪੁਰ ਦੁੇ ਨਾਲ ਲੱਗਦੇ ਪਿੰਡ ਉਦੇਸੀਆਂ ਵਿਖੇ ਸੂਬਾ ਪੱਧਰੀ ਸਮਾਗਮ ਵਿਚ ਸ਼ਿਰਕਤ ਕਰਨਗੇ। ਸਮਾਗਮ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਮਾਵਾਂ ਧੀਆਂ ਸਤਿਕਾਰ ਯੋਜਨਾ ਦੀ ਸ਼ੁਰੂਆਤ ਕਰਨਗੇ। ਰਜਿਸਟ੍ਰੇਸ਼ਨ 15 ਅਪ੍ਰੈਲ ਤੋਂ 9 ਹਲਕਿਆਂ ਵਿਚ ਪਾਇਲਟ ਆਧਾਰ ‘ਤੇ ਸ਼ੁਰੂ ਹੋਵੇਗੀ। ਪਾਇਲਟ ਆਧਾਰ ‘ਤੇ ਰਜਿਸਟ੍ਰੇਸ਼ਨ ਆਦਮਪੁਰ, ਮਲੋਟ, ਸ੍ਰੀ ਆਨੰਦਪੁਰ ਸਾਹਿਬ, ਡਿੱਡਭਾ, ਸੁਨਾਮ, ਮੋਗਾ, ਕੋਟਕਪੂਰਾ, ਬਟਾਲਾ ਅਤੇ ਪਟਿਆਲਾ ਦਿਹਾਤੀ ਵਿਚ ਸ਼ੁਰੂ ਹੋਵੇਗੀ ਬਾਕੀ 108 ਹਲਕਿਆਂ ਵਿਚ ਰਜਿਸਟ੍ਰੇਸ਼ਨ 15 ਮਈ ਨੂੰ ਸ਼ੁਰੂ ਹੋਵੇਗੀ। 1,000 ਜਾਂ 1,500 ਰੁਪਏ ਦਾ ਮਾਸਿਕ ਮਾਣਭੱਤਾ ਜੁਲਾਈ ਵਿਚ ਸ਼ੁਰੂ ਹੋਵੇਗਾ।First Published :Apr 14, 2026 11:53 AM ISTਪੰਜਾਬੀ ਖਬਰਾਂ/ ਖਬਰਾਂ/Punjab/Mukh Mantri Mawan Dhiyan Satkar Yojana: ਇਨ੍ਹਾਂ 9 ਹਲਕਿਆਂ ਦੀਆਂ ਔਰਤਾਂ ਨੂੰ ਸਭ ਤੋਂ ਪਹਿਲਾਂ ਮਿਲਣਗੇ ਯੋਜਨਾ ਦੇ ਪੈਸੇ, ਵੇਖੋ ਲਿਸਟRead More
Rozana Times















