gurdas maan visits sidhu moosewala house in mansa pays tribute during saras mela 2026 hs | ਮਾਨਸਾ ਖ਼ਬਰਾਂ (Mansa News)

0
18
gurdas maan visits sidhu moosewala house in mansa pays tribute during saras mela 2026 hs | ਮਾਨਸਾ ਖ਼ਬਰਾਂ (Mansa News)



Last Updated:Mar 15, 2026 2:56 PM ISTਮਾਨਸਾ ਪਹੁੰਚੇ ਗੁਰਦਾਸ ਮਾਨ ਨੇ ਪਹਿਲਾਂ ਸਿੱਧੂ ਮੂਸੇਵਾਲਾ ਦੀ ਹਵੇਲੀ ‘ਚ ਜਾ ਕੇ ਪਰਿਵਾਰ ਨਾਲ ਮੁਲਾਕਾਤ ਕੀਤੀ। ਮਾਤਾ ਚਰਨ ਕੌਰ ਦੇ ਪੈਰੀ ਹੱਥ ਲਗਾਏ, ਨਿੱਕੇ ਮੂਸੇਵਾਲਾ ਨੂੰ ਅਸ਼ੀਰਵਾਦ ਦਿੱਤਾ ਅਤੇ ਫਿਰ ਮੂਸੇਵਾਲਾ ਦੀ ਤਸਵੀਰ ਅੱਗੇ ਖੜ੍ਹ ਕੇ ਕੀਤਾ ਸੈਲੂਟ।+
Sidhu Moosewala ਦੀ ਹਵੇਲੀ ਪਹੁੰਚੇ ਗੁਰਦਾਸ ਮਾਨ, ਨਿੱਕੇ ਮੂਸੇਵਾਲਾ ਦੇ ਲਾਏ ਪੈਰੀ ਹੱਥਮਾਨਸਾ ਵਿੱਚ ਸਰਸ ਮੇਲਾ 2026 ਦੀ ਸ਼ੁਰੂਆਤ ਦੇ ਮੌਕੇ ‘ਤੇ ਪੰਜਾਬੀ ਸੰਗੀਤ ਜਗਤ ਦੇ ਮਸ਼ਹੂਰ ਗਾਇਕ ਗੁਰਦਾਸ ਮਾਨ ਨੇ ਇੱਕ ਐਸਾ ਪਲ ਪੈਦਾ ਕਰ ਦਿੱਤਾ ਜਿਸ ਨੇ ਉੱਥੇ ਮੌਜੂਦ ਲੋਕਾਂ ਨੂੰ ਭਾਵੁਕ ਕਰ ਦਿੱਤਾ। ਮੇਲੇ ਵਿੱਚ ਪਹੁੰਚਣ ਤੋਂ ਪਹਿਲਾਂ ਗੁਰਦਾਸ ਮਾਨ ਸਿੱਧੂ ਮੂਸੇਵਾਲਾ ਦੀ ਹਵੇਲੀ ‘ਚ ਵੀ ਪਹੁੰਚੇ, ਜਿੱਥੇ ਉਨ੍ਹਾਂ ਨੇ ਪਰਿਵਾਰ ਨਾਲ ਮੁਲਾਕਾਤ ਕਰਕੇ ਆਪਣੀ ਸ਼ਰਧਾਂਜਲੀ ਭੇਟ ਕੀਤੀ।ਹਵੇਲੀ ਵਿੱਚ ਦਾਖ਼ਲ ਹੋਣ ਤੋਂ ਬਾਅਦ ਗੁਰਦਾਸ ਮਾਨ ਨੇ ਸਭ ਤੋਂ ਪਹਿਲਾਂ ਮਾਤਾ ਚਰਨ ਕੌਰ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਨਿਮਰਤਾ ਨਾਲ ਮਾਤਾ ਚਰਨ ਕੌਰ ਦੇ ਪੈਰੀ ਹੱਥ ਲਗਾਏ ਅਤੇ ਘਰ ਦੇ ਨਿੱਕੇ ਮੈਂਬਰ, ਨਿੱਕੇ ਮੂਸੇਵਾਲਾ ਨੂੰ ਵੀ ਅਸ਼ੀਰਵਾਦ ਲਿਆ। ਇਹ ਦ੍ਰਿਸ਼ ਉੱਥੇ ਮੌਜੂਦ ਲੋਕਾਂ ਲਈ ਬਹੁਤ ਹੀ ਭਾਵੁਕ ਪਲ ਬਣ ਗਿਆ।ਇਸ ਤੋਂ ਬਾਅਦ ਗੁਰਦਾਸ ਮਾਨ ਸਿੱਧੂ ਮੂਸੇਵਾਲਾ ਦੀ ਤਸਵੀਰ ਅੱਗੇ ਖੜ੍ਹੇ ਹੋਏ ਅਤੇ ਉਨ੍ਹਾਂ ਨੂੰ ਸੈਲੂਟ ਕਰਕੇ ਸ਼ਰਧਾਂਜਲੀ ਦਿੱਤੀ। ਕੁਝ ਪਲਾਂ ਲਈ ਉੱਥੇ ਗਹਿਰਾ ਸਨਾਟਾ ਛਾ ਗਿਆ ਅਤੇ ਮੌਜੂਦ ਲੋਕਾਂ ਨੇ ਵੀ ਮੂਸੇਵਾਲਾ ਨੂੰ ਯਾਦ ਕਰਦੇ ਹੋਏ ਭਾਵਨਾਵਾਂ ਪ੍ਰਗਟ ਕੀਤੀਆਂ।ਦੂਜੇ ਪਾਸੇ ਮਾਨਸਾ ਵਿੱਚ ਸਰਸ ਮੇਲਾ 2026 ਦੀ ਸ਼ੁਰੂਆਤ ਵੀ ਕਾਫ਼ੀ ਧੂਮਧਾਮ ਨਾਲ ਹੋਈ। ਮੇਲੇ ਵਿੱਚ ਪੰਜਾਬ ਦੇ ਵੱਖ-ਵੱਖ ਇਲਾਕਿਆਂ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਪਹੁੰਚੇ ਹੋਏ ਸਨ। ਗੁਰਦਾਸ ਮਾਨ ਨੂੰ ਸਿੱਧਾ ਦੇਖਣ ਅਤੇ ਉਨ੍ਹਾਂ ਦੇ ਗੀਤ ਸੁਣਨ ਲਈ ਲੋਕਾਂ ਵਿੱਚ ਖਾਸ ਉਤਸ਼ਾਹ ਵੇਖਣ ਨੂੰ ਮਿਲਿਆ।ਮੇਲੇ ਦੇ ਉਦਘਾਟਨ ਸਮਾਗਮ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਮਾਤਾ ਵੀ ਵਿਸ਼ੇਸ਼ ਤੌਰ ‘ਤੇ ਪਹੁੰਚੀ। ਇਸ ਮੌਕੇ ਮਾਨਸਾ ਤੋਂ ਵਿਧਾਇਕ ਡਾ. ਵਿਜੈ ਸਿੰਗਲਾ, ਬੁੱਢਲਾਡਾ ਤੋਂ ਵਿਧਾਇਕ ਪ੍ਰਿੰਸੀਪਲ ਬੁੱਧਰਾਮ ਅਤੇ ਸਰਦੂਲਗੜ੍ਹ ਤੋਂ ਵਿਧਾਇਕ ਗੁਰਪ੍ਰੀਤ ਬਨਾਵਾਲੀ ਵੀ ਹਾਜ਼ਰ ਰਹੇ। ਮਾਨਸਾ ਪ੍ਰਸ਼ਾਸਨ ਅਤੇ ਆਮ ਆਦਮੀ ਪਾਰਟੀ ਦੀ ਸਥਾਨਕ ਲੀਡਰਸ਼ਿਪ ਨੇ ਮੇਲੇ ਵਿੱਚ ਲੱਗੇ ਵੱਖ-ਵੱਖ ਸਟਾਲਾਂ ਦਾ ਦੌਰਾ ਵੀ ਕੀਤਾ।ਡਿਪਟੀ ਕਮਿਸ਼ਨਰ ਮਾਨਸਾ ਨੇ ਦੱਸਿਆ ਕਿ ਸਰਸ ਮੇਲੇ ਦੀ ਸ਼ੁਰੂਆਤ ਬੜੀ ਰੌਣਕ ਨਾਲ ਹੋਈ ਹੈ ਅਤੇ ਵੱਡੀ ਭੀੜ ਦੇ ਬਾਵਜੂਦ ਪ੍ਰਸ਼ਾਸਨ ਵੱਲੋਂ ਪੂਰੇ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਕਿਸੇ ਨੂੰ ਕੋਈ ਮੁਸ਼ਕਲ ਨਾ ਆਵੇ।ਮੇਲੇ ਦੌਰਾਨ ਗੁਰਦਾਸ ਮਾਨ ਨੇ ਆਪਣੇ ਮਸ਼ਹੂਰ ਪੰਜਾਬੀ ਗੀਤ ਗਾ ਕੇ ਦਰਸ਼ਕਾਂ ਦਾ ਮਨੋਰੰਜਨ ਕੀਤਾ। ਆਪਣੀ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਅੱਜ ਉਹ ਸਿੱਧੂ ਮੂਸੇਵਾਲਾ ਦੇ ਸ਼ਹਿਰ ਮਾਨਸਾ ਆ ਕੇ ਭਾਵੁਕ ਮਹਿਸੂਸ ਕਰ ਰਹੇ ਹਨ। ਉਨ੍ਹਾਂ ਨੇ ਮੂਸੇਵਾਲਾ ਨੂੰ ਯਾਦ ਕਰਦੇ ਹੋਏ ਕੁਝ ਪੰਕਤੀਆਂ ਵੀ ਕਹੀਆਂ ਅਤੇ ਨਿੱਕੇ ਮੂਸੇਵਾਲਾ ਦਾ ਜ਼ਿਕਰ ਕਰਦੇ ਹੋਏ ਪਰਿਵਾਰ ਲਈ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ।ਇਸ ਮੌਕੇ ਮਾਨਸਾ ਵਿੱਚ ਮੌਜੂਦ ਲੋਕਾਂ ਨੇ ਗੁਰਦਾਸ ਮਾਨ ਦੇ ਗੀਤਾਂ ਦਾ ਭਰਪੂਰ ਆਨੰਦ ਲਿਆ, ਜਦਕਿ ਮੂਸੇਵਾਲਾ ਨੂੰ ਦਿੱਤੀ ਗਈ ਇਹ ਸ਼ਰਧਾਂਜਲੀ ਲੋਕਾਂ ਦੇ ਦਿਲਾਂ ‘ਚ ਇੱਕ ਖਾਸ ਅਹਿਸਾਸ ਛੱਡ ਗਈ।Read More



Rozana Times

LEAVE A REPLY

Please enter your comment!
Please enter your name here