ਤਰਨਤਾਰਨ: ਪੰਜਾਬ ਪੁਲਿਸ ਲੱਗਾਤਾਰ ਗੈਂਗਸਟਰਾਂ ਤੇ ਸ਼ਿੰਕਜਾਂ ਕੱਸਿਆ ਜਾ ਰਿਹਾ ਹੈ। ਪਿਛਲੇ 24 ਘੰਟੇ ਦੇ ਅੰਦਰ ਪੰਜਾਬ ਪੁਲਿਸ ਵੱਲੋਂ ਦੂਜਾ ਐਨਕਾਉਂਟਰ ਕੀਤਾ ਗਿਆ ਹੈ। ਹੁਣ ਇਹ ਐਨਕਾਉਂਟਰ ਬੀਤੀ ਰਾਤ ਤਰਨਤਾਰਨ ਵਿਚ ਕੀਤਾ ਗਿਆ ਹੈ। ਬੀਤੀ ਰਾਤ ਤਰਨਤਾਰਨ ਪੁਲਿਸ ਦੀ ਸੀਆਈਏ ਸਟਾਫ ਦੀ ਟੀਮ ਤੇ ਗੈਂਗਸਟਰ ਵਿਚਾਲੇ ਫਾਇਰਿੰਗ ਹੋਈ। ਇਸ ਫਾਇਰਿੰਗ ਵਿਚ ਗੈਂਗਸਟਰ ਨੂੰ ਗੋਲੀਆਂ ਲੱਗੀਆਂ ਜਿਸਦੇ ਬਾਅਦ ਉਸ ਨੂੰ ਤੇ ਉਸ ਦੇ ਸਾਥੀ ਨੂੰ ਪੁਲਿਸ ਨੇ ਫੜ ਲਿਆ। ਗੈਂਗਸਟਰ ਨੂੰ ਹਸਪਤਾਲ ਭਰਤੀ ਕਰਾਇਆ ਗਿਆ ਹੈ।
ਫੜੇ ਗਏ ਗੈਂਗਸਟਰ ਦੀ ਪਛਾਣ ਚਰਨਜੀਤ ਉਰਫ ਰਾਜੂ ਸ਼ੂਟਰ ਵਾਸੀ ਪਿੰਡ ਸੰਘਾ ਵਜੋਂ ਹੋਈ ਹੈ ਜਦੋਂ ਕਿ ਉਸ ਦੇ ਸਾਥੀ ਦੀ ਪਛਾਣ ਪਰਮਿੰਦਰਦੀਪ ਸਿੰਘ ਵਾਸੀ ਈਬਣ ਵਜੋਂ ਹੋਈ ਹੈ। ਬੀਤੀ ਰਾਤ ਪੁਲਿਸ ਨੂੰ ਸੂਚਨਾ ਮਿਲੀ ਸੀਕਿ ਰਾਜੂ ਸ਼ੂਟਰ ਆਪਣੇ ਸਾਥੀ ਸਣੇ ਬਾਈਕ ‘ਤੇ ਸਵਾਰ ਹੋ ਕੇ ਕਿਸੇ ਵਾਰਦਾਨ ਨੂੰ ਅੰਜਾਮ ਦੇਣ ਲਈ ਇਲਾਕੇ ਵਿਚ ਘੁੰਮ ਰਿਹਾ ਹੈ ਜਿਸ ਦੇ ਬਾਅਦ ਗੁਰਦੁਆਰਾ ਬੀੜ ਸਾਹਿਬ ਤੋਂ ਪਿੰਡ ਕਸੇਲ ਨੂੰ ਜਾਣ ਵਾਲੀ ਸੜਕ ‘ਤੇ ਨਾਕਾਬੰਦੀ ਕੀਤੀ ਗਈ ਜਿਸ ਦੌਰਾਨ ਬਾਈਕ ‘ਤੇ ਸਵਾਲ 2 ਲੋਕਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ। ਦੋਵਾਂ ਨੇ ਪੁਲਿਸ ‘ਤੇ ਚਾਰ ਗੋਲੀਆਂ ਦਾਗੀਆਂ। ਇਸ ‘ਤੇ ਪੁਲਿਸ ਨੇ ਜਵਾਬੀ ਕਾਰਵਾਈ ਕੀਤੀ ਜਿਸ ਵਿਚ ਇਕ ਗੈਂਗਸਟਰ ਨੂੰ 2 ਗੋਲੀਆਂ ਲੱਗੀਆਂ। ਦੱਸਿਆ ਜਾ ਰਿਹਾ ਹੈ ਕਿ ਇਸ ਗੋਲੀਬਾਰੀ ਵਿਚ 2 ਪੁਲਿਸ ਮੁਲਾਜ਼ਮ ਦੀ ਜਾਣ ਬਾਲ-ਬਾਲ ਬਚੀ ਹੈ।