Chandigarh Chini Kubaheri: ਚੀਨੀ ਕੁਬਾਹੇੜੀ ਕਤਲਕਾਂਡ ਵਿਚ ਦੋਵਾਂ ਸ਼ੂਟਰਾਂ ਦਾ ਐਨਕਾਊਂਟਰ | ਪੰਜਾਬ ਖ਼ਬਰਾਂ

0
2
Chandigarh Chini Kubaheri: ਚੀਨੀ ਕੁਬਾਹੇੜੀ ਕਤਲਕਾਂਡ ਵਿਚ ਦੋਵਾਂ ਸ਼ੂਟਰਾਂ ਦਾ ਐਨਕਾਊਂਟਰ | ਪੰਜਾਬ ਖ਼ਬਰਾਂ

Last Updated:Mar 19, 2026 3:07 PM IST ਚੰਡੀਗੜ੍ਹ ਵਿੱਚ ਹੋਏ ਚਰਨਪ੍ਰੀਤ ਸਿੰਘ ਨਾਗਰਾ ਉਰਗ ਚੀਨੀ ਕੁਬਾਹੇੜੀ ਕਤਲ ਕੇਸ ਬਾਰੇ ਵੱਡਾ ਅਪਡੇਟ ਸਾਹਮਣੇ ਆਇਆ ਹੈ। ਪੰਜਾਬ ਏਜੀਟੀਐਫ ਵੱਲੋਂ ਐਨਕਾਊਂਟਰ ਵਿਚ ਦੋਵੇਂ ਮੁਲਜ਼ਮਾਂ ਨੂੰ ਕੈਥਲ ਤੋਂ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਵਿਚੋਂ ਇਕ ਸ਼ੂਟਰ ਰਾਜਨ ਉਰਫ਼ ਪੀਯੂਸ਼ ਪਹਿਲਵਾਨ, ਫਿਰੋਜ਼ਪੁਰ ਦਾ ਰਹਿਣ ਵਾਲਾ ਹੈ। ਉਹ ਕੁਝ ਸਮਾਂ ਪਹਿਲਾਂ ਮਲੇਸ਼ੀਆ ਤੋਂ ਨੇਪਾਲ ਰਾਹੀਂ ਭਾਰਤ ਵਿੱਚ ਗੈਰ-ਕਾਨੂੰਨੀ ਢੰਗ ਨਾਲ ਦਾਖਲ ਹੋਇਆ ਸੀ। ਦੂਜਾ ਮੁਲਜ਼ਮ, ਪ੍ਰੀਤਮ ਸ਼ਾਹ ਨਵਾਂਸ਼ਹਿਰ ਦਾ ਰਹਿਣ ਵਾਲਾ ਹੈ।ਦੋਵਾਂ ਵਿਅਕਤੀਆਂ ਖ਼ਿਲਾਫ਼ ਪਹਿਲਾਂ ਹੀ ਕਈ ਅਪਰਾਧਿਕ ਮਾਮਲੇ ਦਰਜ ਹਨ। ਕਾਰਵਾਈ ਦੌਰਾਨ, ਮੁਲਜ਼ਮਾਂ ਨੇ ਭੱਜਣ ਦੀ ਕੋਸ਼ਿਸ਼ ਵਿੱਚ ਪੁਲਿਸ ‘ਤੇ ਗੋਲੀਬਾਰੀ ਕੀਤੀ।ਪੁਲਿਸ ਵੱਲੋਂ ਕੀਤੀ ਗਈ ਜਵਾਬੀ ਗੋਲੀਬਾਰੀ ਵਿੱਚ ਦੋਵੇਂ ਮੁਲਜ਼ਮ ਜ਼ਖਮੀ ਹੋ ਗਏ। ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਅਤੇ ਕਤਲ ਵਿੱਚ ਵਰਤਿਆ ਗਿਆ ਮੋਟਰਸਾਈਕਲ ਅਤੇ ਹਥਿਆਰ ਬਰਾਮਦ ਕਰ ਲਿਆ ਗਿਆ ਹੈ।Read More

Rozana Times

LEAVE A REPLY

Please enter your comment!
Please enter your name here