Last Updated:Mar 18, 2026 8:36 AM ISTਹਲਕਾ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਦੇ ਸਮਰਥਨ ਦੇ ਬਾਵਜੂਦ ‘ਆਪ’ ਦੇ ਚੇਅਰਮੈਨ ਉਮੀਦਵਾਰ ਦੀ ਹਾਰ ਅਤੇ ਰਾਜਵਿੰਦਰ ਕੌਰ ਦੀ ਜਿੱਤ ਨੇ ਇਲਾਕੇ ਵਿੱਚ ਨਵੀਂ ਸਿਆਸੀ ਚਰਚਾ ਛੇੜ ਦਿੱਤੀ ਹੈ| ਮੰਗਲਵਾਰ ਨੂੰ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਲੰਬੇ ਸਮੇਂ ਤੋਂ ਲਟਕਦੀ ਆ ਰਹੀ ਸਰਹੱਦੀ ਹਲਕਾ ਡੇਰਾ ਬਾਬਾ ਨਾਨਕ ਦੀ ਬਲਾਕ ਸੰਮਤੀ ਦੇ ਚੇਅਰਮੈਨ ਅਤੇ ਵਾਈਸ ਚੇਅਰਮੈਨ ਦੀ ਚੋਣ ਮੁਕੰਮਲ ਹੋ ਗਈ। ਹਾਈ ਕੋਰਟ ਦੇ ਹੁਕਮਾਂ ‘ਤੇ ਡਿਪਟੀ ਕਮਿਸ਼ਨਰ ਅਦਿਤਿਆ ਉੱਪਲ ਅਤੇ ਐਸ.ਡੀ.ਐਮ. ਅਦਿਤਿਆ ਸ਼ਰਮਾ ਦੀ ਨਿਗਰਾਨੀ ਹੇਠ ਹੋਈ ਇਸ ਚੋਣ ਪ੍ਰਕਿਰਿਆ ਦੌਰਾਨ ਵੱਡਾ ਉਲਟਫੇਰ ਦੇਖਣ ਨੂੰ ਮਿਲਿਆ।ਇਹ ਰਹੇ ਚੋਣ ਨਤੀਜੇਚੋਣਾਂ ਦੌਰਾਨ ਹੋਈ ਬੈਲਟ ਪੇਪਰ ਵੋਟਿੰਗ ਵਿੱਚ ਜੇਲ੍ਹ ਵਿੱਚ ਬੰਦ ਆਜ਼ਾਦ ਉਮੀਦਵਾਰ ਅਤੇ ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਮਾਸੀ ਰਾਜਵਿੰਦਰ ਕੌਰ (ਜ਼ੋਨ 9, ਦਰਗਾਬਾਦ) ਨੇ ਸ਼ਾਨਦਾਰ ਜਿੱਤ ਦਰਜ ਕੀਤੀ।ਚੇਅਰਮੈਨ: ਰਾਜਵਿੰਦਰ ਕੌਰ ਨੂੰ 11 ਵੋਟਾਂ ਮਿਲੀਆਂ, ਜਦਕਿ ਸੱਤਾਧਾਰੀ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਰੇਸ਼ਮ ਪੱਡਾ ਨੂੰ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਦੀ ਵੋਟ ਸਮੇਤ ਸਿਰਫ਼ 8 ਵੋਟਾਂ ਹੀ ਪ੍ਰਾਪਤ ਹੋਈਆਂ।ਵਾਈਸ ਚੇਅਰਮੈਨ: ਇਸ ਅਹੁਦੇ ‘ਤੇ ‘ਆਪ’ ਦੀ ਰਜਵੰਤ ਕੌਰ ਧਾਰੋਵਾਲੀ ਨੇ 11 ਵੋਟਾਂ ਲੈ ਕੇ ਜਿੱਤ ਹਾਸਲ ਕੀਤੀ, ਉਨ੍ਹਾਂ ਨੇ ਆਪਣੀ ਹੀ ਪਾਰਟੀ ਦੀ ਵਿਰੋਧੀ ਉਮੀਦਵਾਰ ਰਾਜਵੀਰ ਕੌਰ (7 ਵੋਟਾਂ) ਨੂੰ ਹਰਾਇਆ।ਇਸੇ ਤਹਿਤ ਜੱਗੂ ਭਗਵਾਨਪੁਰੀਆ ਦੀ ਮਾਸੀ ਰਾਜਵਿੰਦਰ ਕੌਰ ਨੂੰ ਵੋਟ ਪਾਉਣ ਲਈ ਵਿਸ਼ੇਸ਼ ਤੌਰ ‘ਤੇ ਕੇਂਦਰੀ ਜੇਲ੍ਹ ਗੁਰਦਾਸਪੁਰ ਤੋਂ ਲਿਆਂਦਾ ਗਿਆ ਸੀ।ਸਿਆਸੀ ਚਰਚਾ ਦਾ ਵਿਸ਼ਾਹਲਕਾ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਦੇ ਸਮਰਥਨ ਦੇ ਬਾਵਜੂਦ ‘ਆਪ’ ਦੇ ਚੇਅਰਮੈਨ ਉਮੀਦਵਾਰ ਦੀ ਹਾਰ ਅਤੇ ਰਾਜਵਿੰਦਰ ਕੌਰ ਦੀ ਜਿੱਤ ਨੇ ਇਲਾਕੇ ਵਿੱਚ ਨਵੀਂ ਸਿਆਸੀ ਚਰਚਾ ਛੇੜ ਦਿੱਤੀ ਹੈ। ਐਡਵੋਕੇਟ ਕਰਨਜੀਤ ਸਿੰਘ ਅਤੇ ਐਡਵੋਕੇਟ ਰਿੰਕੂ ਬਾਦਸ਼ਾਹ ਨੇ ਇਸ ਨੂੰ ਲੋਕਤੰਤਰ ਅਤੇ ਪਾਰਦਰਸ਼ਤਾ ਦੀ ਜਿੱਤ ਦੱਸਿਆ ਹੈ।ਐਸ.ਡੀ.ਐਮ. ਅਦਿਤਿਆ ਸ਼ਰਮਾ ਨੇ ਪੁਸ਼ਟੀ ਕੀਤੀ ਕਿ ਚੋਣ ਪ੍ਰਕਿਰਿਆ ਪੂਰੀ ਤਰ੍ਹਾਂ ਅਮਨ-ਸ਼ਾਂਤੀ ਨਾਲ ਨੇਪਰੇ ਚੜ੍ਹ ਗਈ ਹੈ ਅਤੇ ਨਵੇਂ ਚੁਣੇ ਗਏ ਨੁਮਾਇੰਦਿਆਂ ਦੇ ਨਾਵਾਂ ਦਾ ਅਧਿਕਾਰਤ ਐਲਾਨ ਕਰ ਦਿੱਤਾ ਗਿਆ ਹੈ।Read More
- Advertisement -
Recent Posts
Most Popular
Big Breaking | ਸਵੇਰ ਵੇਲੇ ਹੀ ਕਾਲਾ ਹੋਇਆ ਅਸਮਾਨ, ਤੇਜ਼ ਹਵਾਵਾਂ ਨਾਲ ਮੀਂਹ ਦੀ...
Last Updated : May 03, 2026, 08:22 ISTPunjabਪੰਜਾਬ 'ਚ ਅਚਾਨਕ ਬਦਲਿਆ ਮੌਸਮ,ਕਈ ਇਲਾਕਿਆਂ 'ਚ ਪੈ ਰਿਹਾ ਮੀਂਹ,ਚੰਡੀਗੜ੍ਹ 'ਚ ਤੇਜ਼ ਹਨ੍ਹੇਰੀ ਤੇ ਤੁਫਾਨ,ਚੰਡੀਗੜ੍ਹ 'ਚ ਵੀ...
Punjab Summer Vacations: ਬਦਲੇ ਮੌਸਮ ਕਾਰਨ ਪੰਜਾਬ ‘ਚ ਸਕੂਲਾਂ ‘ਚ ਗਰਮੀ ਦੀਆਂ ਛੁੱਟੀਆਂ ਨੂੰ...
Last Updated:May 03, 2026 9:37 AM ISTPunjab School Summer Vacation: ਉੱਤਰੀ ਭਾਰਤ ਅਤੇ ਪੰਜਾਬ ਵਿੱਚ ਵੱਧ ਰਹੀ ਗਰਮੀ ਦੇ ਮੱਦੇਨਜ਼ਰ ਸਕੂਲਾਂ ਦੀਆਂ ਛੁੱਟੀਆਂ ਨੂੰ...
ਮਾਨ ਸਰਕਾਰ ਦੇ ਇਮਾਨਦਾਰ ਸ਼ਾਸਨ ਸਦਕਾ ਪੰਜਾਬ ਦੇ ਮਾਲੀਏ ਵਿੱਚ ਰਿਕਾਰਡ ਵਾਧਾ ਕੀਤਾ- ਕੇਜਰੀਵਾਲ...
Last Updated:May 03, 2026 11:38 AM ISTਆਮ ਆਦਮੀ ਪਾਰਟੀ ਦੇ ਦਿੱਲੀ ਪ੍ਰਦੇਸ਼ ਪ੍ਰਧਾਨ ਸੌਰਭ ਭਾਰਦਵਾਜ ਨੇ ਇਸ ਨੂੰ ਇੱਕ ਸ਼ਾਨਦਾਰ ਪ੍ਰਾਪਤੀ ਦੱਸਦਿਆਂ ਕਿਹਾ ਕਿ...
Punjab Weather Alert- ਪੰਜਾਬ ਦੇ ਮੌਸਮ ਬਾਰੇ ਵੱਡਾ ਅਲਰਟ, ਇਨ੍ਹਾਂ ਜ਼ਿਲ੍ਹਿਆਂ ਲਈ ਚਿਤਾਵਨੀ… |...
Last Updated:May 03, 2026 12:06 PM ISTPunjab Weather Alert- ਮੌਸਮ ਵਿਗਿਆਨੀਆਂ ਨੇ ਪੰਜਾਬ ਵਿੱਚ 3, 4 ਅਤੇ 5 ਮਈ ਨੂੰ ਭਾਰੀ ਮੀਂਹ, ਹਨੇਰੀ ਅਤੇ...
Aap Protest Against Bjp | ਪੰਜਾਬ ਭਰ ‘ਚ AAP ਦਾ ਹੱਲਾ ਬੋਲ,ਮਹਿੰਗਾਈ ਨੂੰ ਲੈ...
Last Updated : May 03, 2026, 12:30 ISTPunjabਪੰਜਾਬ ਭਰ 'ਚ AAP ਦਾ ਹੱਲਾ ਬੋਲ,ਮਹਿੰਗਾਈ ਨੂੰ ਲੈ ਕੇ ਕੇਂਦਰ ਖਿਲਾਫ਼ ਪ੍ਰਦਰਸ਼ਨ,ਕਮਰਸ਼ੀਅਲ ਗੈਸ ਸਿਲੰਡਰ ਦੀਆਂ ਵਧੀਆਂ...















