BSP ਸੁਪ੍ਰੀਮੋ ਮਾਇਆਵਤੀ ਦਾ ਵੱਡਾ ਐਲਾਨ 2024 ਦੀਆਂ ਲੋਕਸਭਾ ਚੋਣਾਂ ‘ਚ ਕਿਸੇ ਨਾਲ ਗਠਜੋੜ ਨਹੀਂ ਕਰੇਗੀ BSP ਕੀ ਹੁਣ ਬਸਪਾ ਤੇ ਅਕਾਲੀ ਦਲ ਦਾ ਵੀ ਗਠਜੋੜ ਟੁੱਟੇਗਾ ..?

ਮਾਇਆਵਤੀ ਦਾ ਵੱਡਾ ਐਲਾਨ ਕਿਹਾ ਕਿ 2024 ਦੀਆਂ ਲੋਕਸਭਾ ਚੋਣਾਂ ਇਕੱਲੇ ਲੜਾਂਗੇ। ਉਨ੍ਹਾਂ ਇਹ ਵੀ ਕਿਹਾ ਕਿ ਪਾਰਟੀ ਆਪਣੀ ਤਾਕਤ ਦੇ ਦਮ ‘ਤੇ ਚੋਣ ਮੈਦਾਨ ‘ਚ ਉਤਰੇਗੀ। ਉਨ੍ਹਾਂ ਇਹ ਵੀ ਕਿਹਾ ਕਿ ਸਾਰੀਆਂ ਵਿਧਾਨਸਭਾ ਚੋਣਾਂ ਵੀ ਇਕੱਲਿਆਂ ਲੜਾਂਗੇ। ਉਨ੍ਹਾਂ ਇਹ ਵੀ ਕਿਹਾ ਕਿ ਕਿਸੇ ਵੀ ਪਾਰਟੀ ਦੇ ਨਾਲ ਗਠਜੋੜ ਨਹੀਂ ਕਰਾਂਗੇ। ਉਨ੍ਹਾਂ ਇਹ ਵੀ ਕਿਹਾ ਕਿ ਇਸ ਸਾਲ ਕਰਨਾਟਕ, ਮੱਧ ਪ੍ਰਦੇਸ਼, ਛੱਤੀਸਗੜ੍ਹ ‘ਚ ਹੋਣਗੀਆਂ ਚੋਣਾਂ।ਮਾਇਆਵਤੀ ਨੇ ਬੈਲਟ ਪੈਪਰ ਨਾਲ ਚੋਣ ਕਰਵਾਉਣ ਦੀ ਮੰਗ। ਦੱਸ ਦਈਏ ਕਿ, ਇਸ ਵੇਲੇ ਪੰਜਾਬ ‘ਚ ਅਕਾਲੀ ਦਲ ਤੇ ਬਸਪਾ ਦਾ ਗਠਜੋੜ ਹੈ। ਦੋਹਾਂ ਨੇ ਵਿਧਾਨਸਭਾ ਚੋਣਾਂ ਵੀ ਇਕੱਠਿਆਂ ਲੜੀਆਂ ਸਨ। ਮਾਇਆਵਤੀ ਦੇ ਐਲਾਨ ਤੋਂ ਬਾਅਦ ਹੁਣ ਵੱਡਾ ਸਵਾਲ ਇਹ ਖੜਾ ਹੁੰਦਾ ਹੈ ਕਿ, ਕੀ ਹੁਣ ਬਸਪਾ ਤੇ ਅਕਾਲੀ ਦਲ ਦਾ ਵੀ ਗਠਜੋੜ ਟੁੱਟੇਗਾ ?

ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਮਾਇਆਵਤੀ ਨੇ ਅੱਜ ਸੱਤਾਧਾਰੀ ਭਾਰਤੀ ਜਨਤਾ ਪਾਰਟੀ (ਭਾਜਪਾ) ’ਤੇ ਨਿਸ਼ਾਨਾ ਸੇਧਦਿਆਂ ਇਲੈੱਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈਵੀਐੱਮਜ਼) ’ਤੇ ਸਵਾਲ ਉਠਾਏ ਅਤੇ ਬੈਲਟ ਪੇਪਰਾਂ ਰਾਹੀਂ ਚੋਣਾਂ ਕਰਵਾਉਣ ਦੀ ਮੰਗ ਕੀਤੀ। ਆਪਣੇ 67ਵੇਂ ਜਨਮ ਦਿਨ ਮੌਕੇ ਇੱਥੇ ਬਸਪਾ ਹੈੱਡਕੁਆਰਟਰ ਵਿੱਚ ਇੱਕ ਸਮਾਗਮ ਦੌਰਾਨ ਭਾਜਪਾ ਦੇ ਇਰਾਦਿਆਂ ’ਤੇ ਸਵਾਲ ਚੁੱਕਦਿਆਂ ਮਾਇਆਵਤੀ ਨੇ ਕਿਹਾ, ‘‘ਉੱਤਰ ਪ੍ਰਦੇਸ਼ ਸਮੇਤ ਪੂਰੇ ਦੇਸ਼ ਵਿੱਚ ਕਾਨੂੰਨ ਵਿਵਸਥਾ ਨੂੰ ਸੁਧਾਰਨ ਦੀ ਆੜ ਹੇਠ ਜਿਹੜੀ ਘਿਨਾਉਣੀ ਰਾਜਨੀਤੀ ਖੇਡੀ ਜਾ ਰਹੀ ਹੈ, ਉਹ ਕਿਸੇ ਤੋਂ ਲੁਕੀ ਨਹੀਂ ਹੈ।’’ ਬਸਪਾ ਮੁਖੀ ਨੇ ਮੁੱਖ ਚੋਣ ਕਮਿਸ਼ਨਰ ਤੋਂ ਬੈਲਟ ਪੇਪਰ ਨਾਲ ਚੋਣਾਂ ਕਰਵਾਉਣ ਦੀ ਮੰਗ ਕਰਦਿਆਂ ਆਖਿਆ, ‘‘ਦੇਸ਼ ਵਿੱਚ ਈਵੀਐੱਮ ਰਾਹੀਂ ਚੋਣਾਂ ਨੂੰ ਲੈ ਕੇ ਜਨਤਾ ਵਿੱਚ ਵੱਖ ਵੱਖ ਤੌਖਲੇ ਹਨ ਅਤੇ ਇਨ੍ਹਾਂ ਨੂੰ ਖਤਮ ਕਰਨ ਲਈ ਇਹ ਹੀ ਸਹੀ ਹੋਵੇਗਾ ਕਿ ਹੁਣ ਇੱਥੇ ਅੱਗੇ ਸਾਰੀਆਂ ਨਿੱਕੀਆਂ ਤੇ ਵੱਡੀਆਂ ਚੋਣਾਂ ਪਹਿਲਾਂ ਵਾਂਗ ਹੀ ਬੈਲਟ ਪੇਪਰ ਰਾਹੀਂ ਕਰਵਾਈਆਂ ਜਾਣ।

See also  ਪਰਾਲੀ ਦੇ ਵੱਧਦੇ ਮਾਮਲੇ ਤੇ ਹੁਣ DGP ਨੇ ਇਨ੍ਹਾਂ ਜ਼ਿਲ੍ਹਿਆਂ ਦੇ SSP ਨੂੰ ਜਾਰੀ ਕੀਤਾ ਕਾਰਨ ਦੱਸੋ ਨੋਟਿਸ

Post by Tarandeep Singh