‘ਆਪ’ ਵਿਧਾਇਕ ਗੱਜਣਮਾਜਰਾ ‘ਤੇ ਈਡੀ ਦਾ ਸ਼ਿੰਕਜਾ, 35.10 ਕਰੋੜ ਰੁਪਏ ਦੀ ਜਾਇਦਾਦ ਕੁਰਕ

ਮਲੇਰਕੋਟਲਾ: ਅਮਰਗੜ੍ਹ ਵਿਧਾਨ ਸਭਾ ਖੇਤਰ ਤੋਂ ਆਮ ਆਦਮੀ ਪਾਰਟੀ ਵਿਧਾਇਕ ਗੱਜਣਮਾਜਰਾ ਤੇ ਈਡੀ ਨੇ ਆਪਣਾ ਸ਼ਿੰਕਜਾ ਕੱਸ ਲਿਆ ਹੈ। ਹੁਣ ਈਡੀ ਗੱਜਣਮਾਜਰਾ ਦੀ ਜਾਇਦਾਦ ਕੁਰਕ ਕਰਨ ਜਾ ਰਹੀ ਹੈ। ਜਾਣਕਾਰੀ ਮੁਤਾਬਿਕ ਇਕ ਕਥਿਤ ਬੈਂਕ ਕਰਜ਼ ਧੋਖਾਧੜੀ ਨਾਲ ਜੁੜੀ ਜਾਂਚ ਤਹਿਤ ਉਸ ਕੰਪਨੀ ਦੀ 35.10 ਕਰੋੜ ਰੁਪਏ ਦੀ ਜਾਇਦਾਦ ਕੁਰਕ ਕੀਤੀ ਗਈ ਹੈ ਜਿਸ ਵਿਚ ਵਿਧਾਇਕ ਗੱਜਣਮਾਜਰਾ ਡਾਇਰੈਕਟਰ ਸਨ। ਈਡੀ ਨੇ ਇਸ ਜਾਇਦਾਦ ਨੂੰ ਕੁਰਕ ਕਰਨ ਲਈ ਪੀਐੱਮਐੱਲਏ ਤਹਿਤ ਹੁਕਮ ਜਾਰੀ ਕੀਤਾ ਹੈ।

ਜਲੰਧਰ ਦੇ ਜੰਡਿਆਲਾ ‘ਚ ਪੁਲਿਸ ਨੇ ਗੈਂਗਸਟਰਾਂ ਦਾ ਕੀਤਾ ਐਨਕਾਉਂਟਰ 

ਈਡੀ ਵੱਲੋਂ ਮੁਹੱਈਆ ਕਰਵਾਈ ਜਾਣਕਾਰੀ ਮੁਤਾਬਿਕ ਕਰਜ਼ ਦੀ ਰਕਮ ਨੂੰ ਤਾਰਾ ਕਾਰਪੋਰੇਸ਼ਨ ਲਿਮਟਿਡ ਦੀਆਂ ਵੱਖ-ਵੱਖ ਫਰਜ਼ੀ ਫਰਮਾਂ ਵਿਚ ਟਰਾਂਸਫਰ ਕਰ ਦਿੱਤਾ ਗਿਆ ਅਤੇ ਉਸ ਦੇ ਬਾਅਦ ਇਸ ਨੂੰ ਤਾਰਾ ਹੈਲਥ ਫੂਡ ਲਿਮਟਿਡ ਅਤੇ ਇਕ ਹੋਰ ਸਹਾਇਕ ਕੰਪਨੀ ਤਾਰਾ ਸੇਲਸ ਲਿਮਟਿਡ ਵਿਚ ਇਕੱਠੀ ਕਰਕ ਦਿੱਤਾ ਗਿਆ। ਮਨੀ ਲਾਂਡਰਿੰਗ ਦਾ ਮਾਮਲਾ ਕੇਂਦਰੀ ਜਾਂਚ ਬਿਊਰੋ (CBI) ਦੀ ਐੱਫਆਈਆਰ ਨਾਲ ਜੁੜਿਆ ਹੈ ਜੋ 40.92 ਕਰੋੜ ਰੁਪਏ ਦੇ ਕਥਿਤ ਬੈਂਕ ਕਰਜ਼ ਧੋਖਾਧੜੀ ਨਾਲ ਜੁੜਿਆ ਹੈ।

See also  ਅੰਮ੍ਰਿਤਸਰ ਦੇ ਨਵ-ਨਿਯੁਕਤ ਪੁਲਿਸ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਭੁੱਲਰ ਨੇ ਐਡਵੋਕੇਟ ਧਾਮੀ ਨਾਲ ਕੀਤੀ ਮੁਲਾਕਾਤ