ਜਲੰਧਰ ਦੇ ਜੰਡਿਆਲਾ ‘ਚ ਪੁਲਿਸ ਨੇ ਗੈਂਗਸਟਰਾਂ ਦਾ ਕੀਤਾ ਐਨਕਾਉਂਟਰ 

ਜਲੰਧਰ: ਸੀ.ਐਮ. ਭਗਵੰਤ ਮਾਨ ਦੇ ਨਿਰਦੇਸ਼ਾਂ ਤਹਿਤ ਪੰਜਾਬ ਪੁਲਿਸ ਗੈਂਗਸਟਰਾਂ ਤੇ ਲਗਾਤਾਰ ਲਗਾਮ ਕੱਸਦੀ ਨਜ਼ਰ ਆ ਰਹੀ ਹੈ। ਪਿਛਲੇ 24 ਘੰਟਿਆ ਅੰਦਰ ਪੰਜਾਬ ਪੁਲਿਸ ਨੇ ਤੀਜਾ ਐਨਕਾਉਂਟਰ ਕੀਤਾ ਹੈ। ਹੁਣ ਇਹ ਐਨਕਾਉਂਟਰ ਜਲੰਧਰ ਦੇ ਜੰਡਿਆਲਾ ਨੇੜੇ ਪਿੰਡ ਸਮਰਾਵਾਂ ‘ਚ ਜਲੰਧਰ ਪੁਲਿਸ ਦੇ ਸੀ.ਆਈ.ਏ. ਸਟਾਫ ਅਤੇ ਕੁਝ ਗੈਂਗਸਟਰਾਂ ਵਿਚਾਲੇ ਗੋਲੀਬਾਰੀ ਚੱਲ ਰਹੀ ਹੈ।

ਪਤਾ ਲੱਗਾ ਹੈ ਕਿ ਪੁਲਿਸ ਨੂੰ ਗੈਂਗਸਟਰਾਂ ਬਾਰੇ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਪੁਲਿਸ ਨੇ ਉਨ੍ਹਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਗੈਂਗਸਟਰਾਂ ਨੇ ਪੁਲਿਸ ‘ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਤੋਂ ਬਾਅਦ ਸੀ.ਆਈ.ਏ. ਸਟਾਫ਼ ਨੇ ਚਾਰਜ ਸੰਭਾਲ ਲਿਆ। ਪੁਲਿਸ ਮੁਕਾਬਲੇ ਦੇ ਦੌਰਾਨ ਗੈਂਗਸਟਰ ਦਵਿੰਦਰ ਨੂੰ 2 ਗੋਲੀਆਂ ਲੱਗੀਆਂ ਹਨ। ਫਿਲਾਹਾਲ ਗੈਂਗਸਟਰ ਦਵਿੰਦਰ ਦੀ ਹਾਲਤ ਕਾਫੀ ਨਾਜ਼ੂਕ ਦੱਸੀ ਜਾ ਰਹੀ ਹੈ। ਇਸ ਤੋਂ ਇਲਾਵਾ ਪੁਲਿਸ ਨੇ 2 ਹੋਰ ਗੈਂਗਸਟਰਾਂ ਨੂੰ ਕਾਬੂ ਕਰ ਲਿਆ ਹੈ।

 

See also  ਭਾਰਤ ਦੌਰੇ 'ਤੇ ਆਏ ਅਜੈ ਬੰਗਾ ਹੋਏ ਕੋਰੋਨਾ ਪੌਜ਼ੇਟਿਵ