AAP ਵੱਲੋਂ 17 ਉਮੀਦਵਾਰਾਂ ਦਾ ਐਲਾਨ, BJP ਅਤੇ ਕਾਂਗਰਸ ਨੇ ਹਾਲੇ ਤੱਕ ਨਹੀਂ ਜਾਰੀ ਕੀਤੇ ਨਾਮ |

0
3
Ravneet Bittu on SAD-BJP Alliance

ਨਾਮਜ਼ਦਗੀਆਂ ਦਾਖਲ ਕਰਨ ਦੀ ਆਖਰੀ ਮਿਤੀ 3 ਦਸੰਬਰ ਹੈ। ਆਮ ਆਦਮੀ ਪਾਰਟੀ (ਆਪ) ਨੇ ਦੋ ਸੂਚੀਆਂ ਰਾਹੀਂ 17 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ, ਜਦਕਿ ਭਾਜਪਾ, ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਸਮੇਤ ਹੋਰ ਪਾਰਟੀਆਂ ਦੀਆਂ ਸੂਚੀਆਂ ਆਉਣੀਆਂ ਅਜੇ ਬਾਕੀ ਹਨ।ਪਹਿਲੀ ਸੂਚੀ ਵਿੱਚ ਦਿਲਦਾਰ ਸਿੰਘ (ਵਾਰਡ 1), ਗੁਰਪ੍ਰੀਤ ਕੌਰ ਲੱਡੀ (ਵਾਰਡ 21), ਅੰਜੂ ਕਤਿਆਲ (ਵਾਰਡ 22), ਓਂਕਾਰ ਸਿੰਘ ਔਲਖ (ਵਾਰਡ 23), ਕੁਲਦੀਪ ਕੁਮਾਰ (ਵਾਰਡ 24), ਰਾਧਿਕਾ ਢੀਂਗਰਾ (ਵਾਰਡ 25), ਅਜੀਤ ਸਿੰਘ ਜਿੰਦ (ਵਾਰਡ 27), ਸਤਨਾਮ ਕੌਰ (ਵਾਰਡ 30) ਅਤੇ ਅਰੁਣ ਪ੍ਰਭਾ ਖੁਰਚਾ (ਵਾਰਡ 32) ਨੂੰ ਟਿਕਟਾਂ ਦਿੱਤੀਆਂ ਗਈਆਂ ਹਨ।ਦੂਜੀ ਸੂਚੀ ਵਿੱਚ ਤਲਵਿੰਦਰ ਸਿੰਘ (ਵਾਰਡ 6), ਸੁਖਵੰਤ ਕੌਰ (ਵਾਰਡ 8), ਅੰਜੂ ਸੇਠੀ (ਵਾਰਡ 13), ਰਾਮ ਜੈਸਵਾਲ (ਵਾਰਡ 14), ਬਿੰਦੂ ਬਾਲਾ ਗਰਗ (ਵਾਰਡ 17), ਲਲਿਤ ਮੋਹਨ (ਵਾਰਡ 19), ਸਤਵਿੰਦਰ ਕੌਰ (ਵਾਰਡ 26) ਅਤੇ ਨਰਿੰਦਰ ਭਾਟੀਆ (ਵਾਰਡ 34) ਸ਼ਾਮਲ ਹਨ।3 ਦਸੰਬਰ ਤੱਕ ਕਾਗਜ਼, 23 ਨੂੰ ਵੋਟਿੰਗਨਗਰ ਨਿਗਮ ਚੋਣਾਂ ਲਈ ਨਾਮਜ਼ਦਗੀ ਪ੍ਰਕਿਰਿਆ 26 ਨਵੰਬਰ ਤੋਂ ਸ਼ुरू ਹੋ ਗਈ ਹੈ। ਉਮੀਦਵਾਰ 3 ਦਸੰਬਰ ਤੱਕ ਆਪਣੇ ਕਾਗਜ਼ ਦਾਖ਼ਲ ਕਰ ਸਕਣਗੇ। 4 ਦਸੰਬਰ ਨੂੰ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਹੋਵੇਗੀ, ਜਦੋਂ ਕਿ 7 ਦਸੰਬਰ ਨਾਂ ਵਾਪਸ ਲੈਣ ਦੀ ਆਖ਼ਰੀ ਮਿਤੀ ਤੈਅ ਕੀਤੀ ਗਈ ਹੈ।ਇਸ ਤੋਂ ਬਾਅਦ 23 ਦਸੰਬਰ ਨੂੰ ਵੋਟਿੰਗ ਹੋਵੇਗੀ ਅਤੇ 26 ਦਸੰਬਰ ਨੂੰ ਵੋਟਾਂ ਦੀ ਗਿਣਤੀ ਕਰਕੇ ਚੋਣ ਨਤੀਜੇ ਐਲਾਨੇ ਜਾਣਗੇ। ਪੂਰੀ ਚੋਣ ਪ੍ਰਕਿਰਿਆ 31 ਦਸੰਬਰ ਤੱਕ ਮੁਕੰਮਲ ਕਰ ਲਈ ਜਾਵੇਗੀ।ਇੱਥੇ ਦਾਖ਼ਲ ਹੋਣਗੇ ਨਾਮਜ਼ਦਗੀ ਪੱਤਰਪ੍ਰਸ਼ਾਸਨ ਨੇ 35 ਵਾਰਡਾਂ ਲਈ 9 ਰਿਟਰਨਿੰਗ ਅਧਿਕਾਰੀ ਨਿਯੁਕਤ ਕੀਤੇ ਹਨ। ਨਾਮਜ਼ਦਗੀ ਕੇਂਦਰ ਵਾਰਡ-1 ਤੋਂ 4 ਲਈ ਸੈਕਟਰ-17 ਅਤਿਰਿਕਤ ਟਾਊਨ ਹਾਲ, ਵਾਰਡ-5 ਤੋਂ 8 ਲਈ ਸੈਕਟਰ-9 ਡੀਲਕਸ ਬਿਲਡਿੰਗ, ਵਾਰਡ-9 ਤੋਂ 12 ਲਈ ਸੈਕਟਰ-26 CCET, ਵਾਰਡ-13 ਤੋਂ 16 ਲਈ ਸੈਕਟਰ-10 ਮਿਊਜ਼ੀਅਮ, ਵਾਰਡ-17 ਤੋਂ 20 ਲਈ ਸੈਕਟਰ-10ਡੀ ਹੋਮ ਸਾਇੰਸ ਕਾਲਜ, ਵਾਰਡ-21 ਤੋਂ 24 ਲਈ ਇੰਡਸਟਰੀਅਲ ਏਰੀਆ ਫੇਜ਼-1 SDM ਈਸਟ ਦਫ਼ਤਰ, ਵਾਰਡ-25 ਤੋਂ 28 ਲਈ ਸੈਕਟਰ-9 ਸਕੱਤਰੇਤ, ਵਾਰਡ-29 ਤੋਂ 32 ਲਈ ਸੈਕਟਰ-32 ਰੀਜਨਲ ਇੰਸਟੀਚਿਊਟ ਆਫ਼ ਇੰਗਲਿਸ਼ ਅਤੇ ਵਾਰਡ-33 ਤੋਂ 35 ਲਈ ਸੈਕਟਰ-17 ਐਸਟੇਟ ਆਫ਼ਿਸ ਤੈਅ ਕੀਤਾ ਗਿਆ ਹੈ।

Rozana Times

LEAVE A REPLY

Please enter your comment!
Please enter your name here