Canada ਵਿਚ ਰਹਿ ਰਹੇ ਪੰਜਾਬੀਆਂ ਲਈ ਖੁਸ਼ਖਬਰੀ! 33,000 ਕਾਮਿਆਂ ਨੂੰ ਮਿਲੇਗੀ ਸਿੱਧੀ PR: ਲੇਬਰ ਦੀ ਕਮੀ ਹੋਵੇਗੀ ਦੂਰ | ਪੰਜਾਬ ਖ਼ਬਰਾਂ

0
3
Canada ਵਿਚ ਰਹਿ ਰਹੇ ਪੰਜਾਬੀਆਂ ਲਈ ਖੁਸ਼ਖਬਰੀ! 33,000 ਕਾਮਿਆਂ ਨੂੰ ਮਿਲੇਗੀ ਸਿੱਧੀ PR: ਲੇਬਰ ਦੀ ਕਮੀ ਹੋਵੇਗੀ ਦੂਰ | ਪੰਜਾਬ ਖ਼ਬਰਾਂ



ਇਹ ਫੈਸਲਾ ਉਨ੍ਹਾਂ ਲੋਕਾਂ ਲਈ ਹੈ ਜੋ ਕੈਨੇਡਾ ਦੇ ਛੋਟੇ ਸ਼ਹਿਰਾਂ ਅਤੇ ਪਿੰਡਾਂ ਵਿਚ ਰਹਿ ਕੇ ਉੱਥੇ ਦੀ ਅਰਥਵਿਵਸਥਾ ਨੂੰ ਮਜ਼ਬੂਤ ਕਰ ਰਹੇ ਹਨ। ਕੈਨੇਡਾ ਇਸ ਵੇਲੇ ਲੇਬਰ ਦੀ ਕਮੀ ਦਾ ਸਾਹਮਣਾ ਕਰ ਰਿਹਾ ਹੈ, ਇਸ ਲਈ ਸਰਕਾਰ ਨੇ ਇਹ ਕਦਮ ਚੁੱਕਿਆ ਹੈ।ਕੈਨੇਡਾ ਦੀ ਇਮੀਗ੍ਰੇਸ਼ਨ ਮੰਤਰੀ ਲੀਨਾ ਮੈਟਲੇਜ ਡਿਆਬ ਨੇ ਦੱਸਿਆ ਕਿ ਬਜਟ 2025 ਦੇ ਵਾਅਦੇ ਮੁਤਾਬਕ ਵਰਕ ਪਰਮਿਟ ‘ਤੇ ਕੰਮ ਕਰ ਰਹੇ ਲੋਕਾਂ ਨੂੰ ਹੁਣ ਤੇਜ਼ੀ ਨਾਲ PR ਦਿੱਤੀ ਜਾਵੇਗੀ। ਸਰਕਾਰ ਦਾ ਟੀਚਾ ਹੈ ਕਿ 2026 ਵਿਚ ਘੱਟੋ-ਘੱਟ 20,000 ਵਰਕਰਾਂ ਨੂੰ PR ਦਿੱਤੀ ਜਾਵੇ ਅਤੇ 2027 ਵਿਚ ਬਾਕੀ ਰਹਿ ਗਏ ਲੋਕਾਂ ਦੀ ਪ੍ਰਕਿਰਿਆ ਪੂਰੀ ਕੀਤੀ ਜਾਵੇ।ਸਾਲ 2026 ਦੇ ਪਹਿਲੇ ਦੋ ਮਹੀਨਿਆਂ (ਜਨਵਰੀ-ਫਰਵਰੀ) ਵਿਚ ਹੀ 3,600 ਲੋਕਾਂ ਨੂੰ ਇਸ ਯੋਜਨਾ ਹੇਠ PR ਮਿਲ ਚੁੱਕੀ ਹੈ। ਇਸ ਨੀਤੀ ਦਾ ਸਭ ਤੋਂ ਵੱਧ ਫਾਇਦਾ ਪੰਜਾਬ ਦੇ ਉਨ੍ਹਾਂ ਲੋਕਾਂ ਨੂੰ ਹੋਵੇਗਾ ਜੋ ਲੰਮੇ ਸਮੇਂ ਤੋਂ ਕੈਨੇਡਾ ਵਿਚ ਵਰਕ ਪਰਮਿਟ ‘ਤੇ ਰਹਿ ਰਹੇ ਹਨ ਅਤੇ PR ਦੀ ਉਡੀਕ ਕਰ ਰਹੇ ਹਨ।ਕਿਸਨੂੰ ਮਿਲੇਗੀ PR?2 ਸਾਲ ਦਾ ਤਜਰਬਾ: ਇਮੀਗ੍ਰੇਸ਼ਨ, ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਮੁਤਾਬਕ ਉਨ੍ਹਾਂ ਲੋਕਾਂ ਨੂੰ ਹੀ PR ਮਿਲੇਗੀ ਜੋ ਕਿਸੇ ਛੋਟੇ ਕਮਿਊਨਿਟੀ ਜਾਂ ਪਿੰਡ ਦੇ ਇਲਾਕੇ ਵਿਚ ਘੱਟੋ-ਘੱਟ 2 ਸਾਲ ਤੋਂ ਰਹਿ ਰਹੇ ਹਨ।ਇਨ੍ਹਾਂ ਪ੍ਰੋਗਰਾਮਾਂ ਨਾਲ ਜੁੜੇ ਹੋਣ: PR ਉਨ੍ਹਾਂ ਨੂੰ ਮਿਲੇਗੀ ਜਿਨ੍ਹਾਂ ਨੇ ਪਹਿਲਾਂ ਹੀ ਪ੍ਰੋਵਿੰਸ਼ਲ ਨੋਮਿਨੀ ਪ੍ਰੋਗਰਾਮ (PNP), ਐਟਲਾਂਟਿਕ ਇਮੀਗ੍ਰੇਸ਼ਨ ਪ੍ਰੋਗਰਾਮ, ਕੇਅਰਗਿਵਰ ਪਾਇਲਟ ਜਾਂ ਐਗਰੀ-ਫੂਡ ਪਾਇਲਟ ਰਾਹੀਂ ਅਪਲਾਈ ਕੀਤਾ ਹੋਵੇ। ਜਿਨ੍ਹਾਂ ਦੇ ਅਪਲੀਕੇਸ਼ਨ ਪਹਿਲਾਂ ਤੋਂ ਸਿਸਟਮ ਵਿਚ ਹਨ, ਉਹਨਾਂ ਨੂੰ ਤਰਜੀਹ ਮਿਲੇਗੀ।ਨਵੀਂ ਅਰਜ਼ੀ ਦੀ ਲੋੜ ਨਹੀਂਜੋ ਲੋਕ ਇਹ ਸ਼ਰਤਾਂ ਪੂਰੀ ਕਰਦੇ ਹਨ, ਉਨ੍ਹਾਂ ਨੂੰ ਕੋਈ ਨਵੀਂ ਅਰਜ਼ੀ ਦੇਣ ਦੀ ਲੋੜ ਨਹੀਂ। ਇਮੀਗ੍ਰੇਸ਼ਨ ਵਿਭਾਗ (IRCC) ਪੁਰਾਣੀਆਂ ਪੈਂਡਿੰਗ ਅਰਜ਼ੀਆਂ ਨੂੰ ਤੇਜ਼ੀ ਨਾਲ ਪ੍ਰੋਸੈਸ ਕਰੇਗਾ। ਇਸ ਨਾਲ ਬੈਕਲੌਗ ਘੱਟ ਹੋਵੇਗਾ ਅਤੇ ਲੋਕਾਂ ਨੂੰ ਜਲਦੀ PR ਮਿਲੇਗੀ।ਸਟੂਡੈਂਟ ਵੀਜ਼ਾ ਦੇ ਮੌਕੇ ਘੱਟਣਗੇਕੈਨੇਡਾ ਵਿਚ ਪੰਜਾਬੀ ਸਟੂਡੈਂਟ ਅਤੇ ਵਰਕਰ ਸਭ ਤੋਂ ਵੱਡੀ ਵਿਦੇਸ਼ੀ ਅਬਾਦੀ ਹਨ। ਨਵੀਂ ਨੀਤੀ ਮੁਤਾਬਕ ਸਟੂਡੈਂਟ ਵੀਜ਼ਾ ਦੇ ਮੌਕੇ ਘੱਟ ਹੋਣਗੇ, ਕਿਉਂਕਿ 2026 ਵਿੱਚ ਸਿਰਫ਼ 1.55 ਲੱਖ ਵਿਦਿਆਰਥੀਆਂ ਨੂੰ ਹੀ ਮਨਜ਼ੂਰੀ ਮਿਲੇਗੀ, ਜੋ 2025 ਨਾਲੋਂ ਲਗਭਗ ਅੱਧੇ ਹਨ।ਇਸ ਦਾ ਮਤਲਬ ਹੈ ਕਿ ਪੜਾਈ ਰਾਹੀਂ ਕੈਨੇਡਾ ਵਿੱਚ ਸੈਟਲ ਹੋਣਾ ਹੁਣ ਥੋੜ੍ਹਾ ਮੁਸ਼ਕਲ ਹੋਵੇਗਾ। ਹਾਲਾਂਕਿ ਵਰਕ ਪਰਮਿਟ ਵਾਲਿਆਂ ਲਈ ਇਹ ਰਾਹ ਆਸਾਨ ਹੋ ਗਿਆ ਹੈ, ਕਿਉਂਕਿ ਉਹਨਾਂ ਨੂੰ ਹੁਣ PR ਵਿੱਚ ਬਦਲਣ ਦਾ ਸਿੱਧਾ ਮੌਕਾ ਮਿਲ ਸਕਦਾ ਹੈ।ਇਹ ਫੈਸਲਾ ਕਿਉਂ ਲਿਆ ਗਿਆ?ਲੇਬਰ ਦੀ ਕਮੀ ਦੂਰ ਕਰਨ ਲਈ: ਪਿੰਡਾਂ ਅਤੇ ਦੂਰਦਰਾਜ਼ ਇਲਾਕਿਆਂ ਵਿੱਚ ਵਰਕਰਾਂ ਦੀ ਘਾਟ ਹੈ, ਜਿਸਨੂੰ ਪੂਰਾ ਕਰਨ ਲਈ ਇਹ ਕਦਮ ਲਿਆ ਗਿਆ ਹੈ।ਅਬਾਦੀ ਦਾ ਸੰਤੁਲਨ ਬਣਾਉਣ ਲਈ: ਸਰਕਾਰ ਚਾਹੁੰਦੀ ਹੈ ਕਿ 2027 ਤੱਕ ਅਸਥਾਈ ਰਹਿਣ ਵਾਲਿਆਂ ਦੀ ਗਿਣਤੀ ਕੁੱਲ ਅਬਾਦੀ ਦੇ 5% ਤੋਂ ਘੱਟ ਹੋ ਜਾਵੇ।ਜਾਣਕਾਰੀ ਕਿੱਥੇ ਮਿਲੇਗੀ?ਕੈਨੇਡਾ ਸਰਕਾਰ ਇਸ ਪੂਰੇ ਪ੍ਰੋਗਰਾਮ ਦੀ ਪ੍ਰਗਤੀ ਆਪਣੀ ਆਧਿਕਾਰਿਕ ਵੈਬਸਾਈਟ ‘ਤੇ ਅੱਪਡੇਟ ਕਰੇਗੀ। ਇਹ ਜਾਣਕਾਰੀ ਹਰ ਮਹੀਨੇ ਅੱਪਡੇਟ ਹੋਵੇਗੀ, ਤਾਂ ਜੋ ਅਪਲਾਈ ਕਰਨ ਵਾਲੇ ਲੋਕਾਂ ਨੂੰ ਪਤਾ ਲੱਗ ਸਕੇ ਕਿ ਕਿੰਨੇ ਲੋਕਾਂ ਨੂੰ PR ਮਿਲ ਚੁੱਕੀ ਹੈ।



Rozana Times

LEAVE A REPLY

Please enter your comment!
Please enter your name here