ਵੱਡਾ ਪ੍ਰਸ਼ਾਸਕੀ ਬਦਲਾਅ! ਪੰਜਾਬ ਵਿਚ 96 ਨਿਆਂਇਕ ਅਧਿਕਾਰੀਆਂ ਦੇ ਤਬਾਦਲੇ, ਪੜ੍ਹੋ ਪੂਰੀ ਜਾਣਕਾਰੀ | ਪੰਜਾਬ ਖ਼ਬਰਾਂ

0
2
ਵੱਡਾ ਪ੍ਰਸ਼ਾਸਕੀ ਬਦਲਾਅ! ਪੰਜਾਬ ਵਿਚ 96 ਨਿਆਂਇਕ ਅਧਿਕਾਰੀਆਂ ਦੇ ਤਬਾਦਲੇ, ਪੜ੍ਹੋ ਪੂਰੀ ਜਾਣਕਾਰੀ | ਪੰਜਾਬ ਖ਼ਬਰਾਂ



Last Updated:Apr 29, 2026 2:10 PM ISTਜਾਰੀ ਹੁਕਮਾਂ ਮੁਤਾਬਕ ਦਲਜੀਤ ਕੌਰ ਨੂੰ ਫਰੀਦਕੋਟ ਵਿੱਚ ਸਿਵਲ ਜੱਜ (ਸੀਨੀਅਰ ਡਿਵੀਜ਼ਨ) ਵਜੋਂ ਤਾਇਨਾਤ ਕੀਤਾ ਗਿਆ ਹੈ, ਜਦਕਿ ਰੁਪਿੰਦਰ ਸਿੰਘ ਨੂੰ ਐੱਸ.ਏ.ਐੱਸ. ਨਗਰ ਵਿੱਚ ਇਸੇ ਅਹੁਦੇ ‘ਤੇ ਭੇਜਿਆ ਗਿਆ ਹੈ। ਇਸੇ ਤਰ੍ਹਾਂ ਸ਼ਿਲਪਾ ਨੂੰ ਮਾਨਸਾ, ਲਵਦੀਪ ਹੁੰਡਲ ਨੂੰ ਜਲੰਧਰ (ਵਿਸ਼ੇਸ਼ ਐਨ.ਆਰ.ਆਈ. ਕੋਰਟ), ਮੁਨੀਸ਼ ਗਰਗ ਨੂੰ ਫਤਿਹਗੜ੍ਹ ਸਾਹਿਬ ਅਤੇ ਮੰਨੀ ਅਰੋੜਾ ਨੂੰ ਬਰਨਾਲਾ ਵਿੱਚ ਸਿਵਲ ਜੱਜ (ਸੀਨੀਅਰ ਡਿਵੀਜ਼ਨ) ਬਣਾਇਆ ਗਿਆ ਹੈ। ਡਾ. ਸ਼ਿਲਪੀ ਗੁਪਤਾ ਨੂੰ ਪਟਿਆਲਾ, ਰਾਹੁਲ ਗਰਗ ਨੂੰ ਰੂਪਨਗਰ ਅਤੇ ਅਨੀਸ਼ ਗੋਇਲ ਨੂੰ ਬਰਨਾਲਾ ਵਿੱਚ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਵਜੋਂ ਤਾਇਨਾਤ ਕੀਤਾ ਗਿਆ ਹੈ।News18ਪੰਜਾਬ-ਹਰਿਆਣਾ ਹਾਈਕੋਰਟ ਵੱਲੋਂ ਪੰਜਾਬ ਦੇ 96 ਨਿਆਂਇਕ ਅਧਿਕਾਰੀਆਂ ਦੀ ਤਾਇਨਾਤੀ ਵਿਚ ਵੱਡਾ ਬਦਲਾਅ ਕਰਦਿਆਂ ਉਨ੍ਹਾਂ ਦੇ ਤਬਾਦਲੇ ਅਤੇ ਨਵੀਆਂ ਪੋਸਟਿੰਗਾਂ ਦੇ ਹੁਕਮ ਜਾਰੀ ਕੀਤੇ ਗਏ ਹਨ। ਇਸ ਅਧੀਨ ਕਈ ਸਿਵਲ ਜੱਜਾਂ ਅਤੇ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟਾਂ ਨੂੰ ਵੱਖ-ਵੱਖ ਜ਼ਿਲ੍ਹਿਆਂ ਵਿੱਚ ਨਵੀਆਂ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਹਨ।ਜਾਰੀ ਹੁਕਮਾਂ ਮੁਤਾਬਕ ਦਲਜੀਤ ਕੌਰ ਨੂੰ ਫਰੀਦਕੋਟ ਵਿੱਚ ਸਿਵਲ ਜੱਜ (ਸੀਨੀਅਰ ਡਿਵੀਜ਼ਨ) ਵਜੋਂ ਤਾਇਨਾਤ ਕੀਤਾ ਗਿਆ ਹੈ, ਜਦਕਿ ਰੁਪਿੰਦਰ ਸਿੰਘ ਨੂੰ ਐੱਸ.ਏ.ਐੱਸ. ਨਗਰ ਵਿੱਚ ਇਸੇ ਅਹੁਦੇ ‘ਤੇ ਭੇਜਿਆ ਗਿਆ ਹੈ। ਇਸੇ ਤਰ੍ਹਾਂ ਸ਼ਿਲਪਾ ਨੂੰ ਮਾਨਸਾ, ਲਵਦੀਪ ਹੁੰਡਲ ਨੂੰ ਜਲੰਧਰ (ਵਿਸ਼ੇਸ਼ ਐਨ.ਆਰ.ਆਈ. ਕੋਰਟ), ਮੁਨੀਸ਼ ਗਰਗ ਨੂੰ ਫਤਿਹਗੜ੍ਹ ਸਾਹਿਬ ਅਤੇ ਮੰਨੀ ਅਰੋੜਾ ਨੂੰ ਬਰਨਾਲਾ ਵਿੱਚ ਸਿਵਲ ਜੱਜ (ਸੀਨੀਅਰ ਡਿਵੀਜ਼ਨ) ਬਣਾਇਆ ਗਿਆ ਹੈ। ਡਾ. ਸ਼ਿਲਪੀ ਗੁਪਤਾ ਨੂੰ ਪਟਿਆਲਾ, ਰਾਹੁਲ ਗਰਗ ਨੂੰ ਰੂਪਨਗਰ ਅਤੇ ਅਨੀਸ਼ ਗੋਇਲ ਨੂੰ ਬਰਨਾਲਾ ਵਿੱਚ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਵਜੋਂ ਤਾਇਨਾਤ ਕੀਤਾ ਗਿਆ ਹੈ।ਇਸ ਦੇ ਨਾਲ ਹੀ ਆਸ਼ੀਸ਼ ਥਥਈ ਨੂੰ ਸੰਗਰੂਰ, ਕਿਰਨ ਜਿਓਤੀ ਨੂੰ ਤਰਨਤਾਰਨ ਅਤੇ ਹਿਮਾਂਸ਼ੂ ਅਰੋੜਾ ਨੂੰ ਲੁਧਿਆਣਾ ਵਿੱਚ ਸਿਵਲ ਜੱਜ (ਐੱਸ.ਡੀ.)/ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਅਤੇ ਡੀ.ਐਲ.ਐੱਸ.ਏ. ਦੇ ਸਕੱਤਰ ਵਜੋਂ ਜ਼ਿੰਮੇਵਾਰੀ ਦਿੱਤੀ ਗਈ ਹੈ। ਸੋਨਾਲੀ ਸਿੰਘ ਨੂੰ ਚੰਡੀਗੜ੍ਹ ਵਿੱਚ ਡਿਪੂਟੇਸ਼ਨ ‘ਤੇ ਸਿਵਲ ਜੱਜ (ਸੀਨੀਅਰ ਡਿਵੀਜ਼ਨ) ਬਣਾਇਆ ਗਿਆ ਹੈ। ਇਸੇ ਤਰ੍ਹਾਂ ਮੇਘਾ ਧਾਲੀਵਾਲ ਨੂੰ ਐੱਸ.ਏ.ਐੱਸ. ਨਗਰ, ਮਮਤਾ ਕੱਕੜ ਨੂੰ ਮੋਗਾ ਅਤੇ ਰਵਨੀਤ ਸਿੰਘ ਨੂੰ ਐੱਸ.ਏ.ਐੱਸ. ਨਗਰ ਵਿੱਚ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਦੇ ਅਹੁਦੇ ‘ਤੇ ਤਾਇਨਾਤ ਕੀਤਾ ਗਿਆ ਹੈ। ਪ੍ਰਭਜੋਤ ਕੌਰ ਨੂੰ ਪਠਾਨਕੋਟ ਵਿੱਚ ਸਿਵਲ ਜੱਜ (ਐੱਸ.ਡੀ.)/ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਅਤੇ ਮੀਨਾਕਸ਼ੀ ਗੁਪਤਾ ਨੂੰ ਉੱਥੇ ਹੀ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਵਜੋਂ ਨਿਯੁਕਤ ਕੀਤਾ ਗਿਆ ਹੈ।ਇਸ ਤੋਂ ਇਲਾਵਾ, ਸਿਮਰਨ ਸਿੰਘ ਨੂੰ ਮੋਗਾ, ਬਲਵਿੰਦਰ ਕੌਰ ਧਾਲੀਵਾਲ ਨੂੰ ਰੂਪਨਗਰ, ਪੰਕਜ ਵਰਮਾ ਨੂੰ ਸਰਦੂਲਗੜ੍ਹ, ਕੋਮਪਲੇ ਧੰਜਲ ਨੂੰ ਮਲੋਟ ਅਤੇ ਸਤੀਸ਼ ਕੁਮਾਰ ਸ਼ਰਮਾ ਨੂੰ ਪਾਇਲ ਵਿੱਚ ਤਾਇਨਾਤ ਕੀਤਾ ਗਿਆ ਹੈ। ਮੀਨਾਕਸ਼ੀ ਮਹਾਜਨ ਨੂੰ ਨੰਗਲ, ਸੁਮੁਖੀ ਨੂੰ ਜਗਰਾਉਂ, ਭੁਪਿੰਦਰ ਮਿੱਤਲ ਨੂੰ ਅਬੋਹਰ, ਨਿਧੀ ਖੁਰਾਨਾ ਨੂੰ ਫਤਿਹਗੜ੍ਹ ਸਾਹਿਬ ਅਤੇ ਕ੍ਰਿਸ਼ਣਾਨੁਜਾ ਮਿੱਤਲ ਨੂੰ ਸੁਨਾਮ ਵਿੱਚ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਹਨ। ਜਗਮੀਤ ਸਿੰਘ ਨੂੰ ਸ੍ਰੀ ਆਨੰਦਪੁਰ ਸਾਹਿਬ, ਦਲੀਪ ਕੁਮਾਰ ਨੂੰ ਤਰਨਤਾਰਨ ਅਤੇ ਰਵੀਪਾਲ ਸਿੰਘ ਭਾਰਦਵਾਜ ਨੂੰ ਸ਼ਹੀਦ ਭਗਤ ਸਿੰਘ ਨਗਰ ਵਿੱਚ ਵਧੀਕ ਸਿਵਲ ਜੱਜ (ਸੀਨੀਅਰ ਡਿਵੀਜ਼ਨ) ਬਣਾਇਆ ਗਿਆ ਹੈ।ਜੂਨੀਅਰ ਡਿਵੀਜ਼ਨ ਵਿੱਚ ਵੀ ਵੱਡੇ ਪੱਧਰ ‘ਤੇ ਤਬਦੀਲੀਆਂ ਕੀਤੀਆਂ ਗਈਆਂ ਹਨ। ਅਮਰਜੀਤ ਸਿੰਘ ਨੂੰ ਕਪੂਰਥਲਾ, ਕੁਲਵਿੰਦਰ ਕੌਰ ਨੂੰ ਧੂਰੀ, ਡਾ. ਗੁਰਦਰਸ਼ਨ ਸਿੰਘ ਨੂੰ ਬਰਨਾਲਾ, ਡਾ. ਅੰਕਿਤਾ ਗੁਪਤਾ ਨੂੰ ਖਰੜ ਅਤੇ ਕਰਨ ਅਗਰਵਾਲ ਨੂੰ ਅੰਮ੍ਰਿਤਸਰ ਵਿੱਚ ਤਾਇਨਾਤ ਕੀਤਾ ਗਿਆ ਹੈ। ਇਸੇ ਤਰ੍ਹਾਂ ਸੁਦੀਪਾ ਕੌਰ ਨੂੰ ਡੇਰਾਬੱਸੀ, ਸ਼ਰੁਤੀ ਨੂੰ ਬਠਿੰਡਾ, ਆਕਾਸ਼ਦੀਪ ਸਿੰਘ ਮਲਵਾਈ ਨੂੰ ਬਟਾਲਾ, ਨਵਨੀਤ ਕੌਰ ਨੂੰ ਚੰਡੀਗੜ੍ਹ ਅਤੇ ਪਪਨੀਤ ਨੂੰ ਖਮਾਣੋਂ ਵਿੱਚ ਜ਼ਿੰਮੇਵਾਰੀ ਦਿੱਤੀ ਗਈ ਹੈ।ਹੋਰ ਨਿਯੁਕਤੀਆਂ ਵਿੱਚ ਰਾਜਨਦੀਪ ਕੌਰ ਬਿਲੰਗ ਨੂੰ ਲੁਧਿਆਣਾ, ਮਹਿਕ ਪੁਰੀ ਨੂੰ ਪਟਿਆਲਾ, ਰੀਤਬਰਿੰਦਰ ਸਿੰਘ ਧਾਲੀਵਾਲ ਨੂੰ ਸੰਗਰੂਰ, ਕਵਿਤਾ ਸ਼ਰਮਾ ਨੂੰ ਗੁਰਦਾਸਪੁਰ ਅਤੇ ਆਰਤੀ ਸ਼ਰਮਾ ਨੂੰ ਜਲੰਧਰ ਦੀ ਵਿਸ਼ੇਸ਼ ਐਨ.ਆਰ.ਆਈ. ਕੋਰਟ ਵਿੱਚ ਤਾਇਨਾਤ ਕੀਤਾ ਗਿਆ ਹੈ। ਸੰਦੀਪ ਕੌਰ ਨੂੰ ਜਲੰਧਰ, ਕਮਲਦੀਪ ਕੌਰ ਨੂੰ ਮਲੇਰਕੋਟਲਾ, ਕੁਨਾਲ ਲਾਂਬਾ ਨੂੰ ਪਟਿਆਲਾ, ਨਵਜੋਤ ਕੌਰ ਨੂੰ ਅੰਮ੍ਰਿਤਸਰ, ਪਰਵੀਨ ਸਿੰਘ ਅਤੇ ਨਿਹਾਰਿਕਾ ਸਿੰਗਲਾ ਨੂੰ ਪਟਿਆਲਾ ਵਿੱਚ ਨਿਯੁਕਤ ਕੀਤਾ ਗਿਆ ਹੈ। ਪਵਨਪ੍ਰੀਤ ਸਿੰਘ ਨੂੰ ਜਲੰਧਰ ਅਤੇ ਪਾਰਿਕਾ ਚੌਹਾਨ ਨੂੰ ਮੋਗਾ ਦੀ ਵਿਸ਼ੇਸ਼ ਐਨ.ਆਰ.ਆਈ. ਕੋਰਟ ਵਿੱਚ ਸਿਵਲ ਜੱਜ (ਜੂਨੀਅਰ ਡਿਵੀਜ਼ਨ) ਵਜੋਂ ਨਵੀਆਂ ਡਿਊਟੀਆਂ ਸੌਂਪੀਆਂ ਗਈਆਂ ਹਨ।Read More



Rozana Times

LEAVE A REPLY

Please enter your comment!
Please enter your name here