‘ਮੁੱਖ ਮੰਤਰੀ ਮਾਂਵਾਂ ਧੀਆਂ ਸਤਿਕਾਰ ਯੋਜਨਾ’: 5 ਮਈ ਤੋਂ ਪੰਜਾਬ ਦੇ ਇਨ੍ਹਾਂ 40 ਹਲਕਿਆਂ ‘ਚ ਰਜਿਸਟਰੇਸ਼ਨ ਸ਼ੁਰੂ, ਵੇਖੋ ਕਿਹੜੇ-ਕਿਹੜੇ… | ਪੰਜਾਬ ਖ਼ਬਰਾਂ

0
1
AC Tips: AC ਵਾਲੇ ਕਮਰੇ ਵਿੱਚ ਸੌਂਦੇ ਸਮੇਂ ਕਿਉਂ ਰੱਖਣੀ ਚਾਹੀਦੀ ਹੈ ਪਾਣੀ ਦੀ ਬਾਲਟੀ?




ਨਾਰੀ ਸਨਮਾਨ ਅਧੀਨ ਮਾਨ ਸਰਕਾਰ ਦਾ ਸ਼ਲਾਘਾਯੋਗ ਕਦਮ – ਮਾਵਾਂ-ਧੀਆਂ ਸਤਿਕਾਰ ਯੋਜਨਾ!🔸 5 ਮਈ ਤੋਂ ਸ਼ੁਰੂ ਹੋਵੇਗਾ ਰਜਿਸਟ੍ਰੇਸ਼ਨ ਦਾ ਦੂਜਾ ਪੜਾਅ
🔸 18 ਜ਼ਿਲ੍ਹਿਆਂ ਦੇ 40 ਹਲਕਿਆਂ ‘ਚ ਲੱਗਣਗੇ ਵਿਸ਼ੇਸ਼ ਕੈਂਪ
🔸 ਆਂਗਣਵਾੜੀ ਕੇਂਦਰਾਂ ‘ਚ ਹੋਵੇਗਾ ਵਿਸ਼ੇਸ਼ ਕੈਂਪਾਂ ਦਾ ਆਯੋਜਨ pic.twitter.com/OEGDg4W1ok
— AAP Punjab (@AAPPunjab) April 29, 2026ਵਿਭਾਗ ਵਲੋਂ ਜਾਰੀ ਪੱਤਰ ਅਨੁਸਾਰ ਦੂਜੇ ਪੜਾਅ 40 ਹਲਕਿਆਂ ਵਿਚ ਲੱਗਣਗੇ ਕੈਂਪ…ਜਿਸ ਵਿਚ ਸੂਬੇ ਦੇ 18 ਜ਼ਿਲ੍ਹਿਆਂ ਦੇ 40 ਵਿਧਾਨ ਸਭਾ ਹਲਕਿਆਂ ਵਿਚ ਇਹ ਕੈਂਪ ਲਗਾਏ ਜਾਣਗੇ। ਇਨ੍ਹਾਂ ‘ਚ ਸ਼ਾਹਕੋਟ, ਅੰਮ੍ਰਿਤਸਰ (ਉੱਤਰੀ), ਆਤਮ ਨਗਰ, ਰਾਮਪੁਰਾ ਫੂਲ, ਘਨੌਰ, ਡੇਰਾ ਬਾਬਾ ਨਾਨਕ, ਚੱਬੇਵਾਲ, ਜਲੰਧਰ (ਉੱਤਰੀ), ਸਰਦੂਲਗੜ੍ਹ, ਰਾਜਪੁਰਾ, ਲਹਿਰਾ, ਗਿੱਦੜਬਾਹਾ, ਮੌੜ, ਲੁਧਿਆਣਾ (ਉੱਤਰੀ), ਗਿੱਲ, ਖੇਮਕਰਨ, ਗੁਰਦਾਸਪੁਰ, ਅੰਮ੍ਰਿਤਸਰ (ਪੂਰਬੀ), ਅਜਨਾਲਾ, ਰਾਜਾਸਾਂਸੀ, ਫਰੀਦਕੋਟ, ਸ਼੍ਰੀ ਫਤਿਹਗੜ੍ਹ ਸਾਹਿਬ, ਜੈਤੋਂ, ਜ਼ੀਰਾ, ਧਰਮਕੋਟ, ਪਾਇਲ, ਅਮਰਗੜ੍ਹ, ਬੁਢਲਾਡਾ, ਬਲਾਚੌਰ, ਨਿਹਾਲ ਸਿੰਘ ਵਾਲਾ, ਮੁਕਤਸਰ, ਫਾਜ਼ਿਲਕਾ, ਦਸੂਆ, ਕਰਤਾਰਪੁਰ, ਫਿਲੌਰ, ਨਕੋਦਰ, ਜਗਰਾਓਂ, ਫਤਿਹਗੜ੍ਹ ਚੂੜੀਆਂ, ਸ਼ੁਤਰਾਣਾ ਅਤੇ ਬੰਗਾ ਸ਼ਾਮਿਲ ਹਨ। ਪੱਤਰ ਵਿਚ ਇਹ ਵੀ ਲਿਖਿਆ ਗਿਆ ਹੈ ਕਿ ਪਹਿਲੇ ਪੜਾਅ ਵਿਚ ਇਸ ਸਕੀਮ ਅਧੀਨ 8 ਜ਼ਿਲ੍ਹਿਆਂ ਵਿ 9 ਵਿਧਾਨ ਸਭਾ ਹਲਕਿਆਂ (ਮਲੌਟ, ਸ੍ਰੀ ਅਨੰਦਪੁਰ ਸਾਹਿਬ, ਸੁਨਾਮ, ਬਟਾਲਾ, ਮੋਗਾ, ਪਟਿਆਲਾ ਦਿਹਾਤੀ, ਆਦਮਪੁਰ, ਦਿੜ੍ਹਬਾ ਅਤੇ ਕੋਟਕਪੂਰਾ) ਆਂਗਣਵਾੜੀ ਕੇਂਦਰਾਂ ਵਿਚ ਲਾਭਪਾਤਰੀਆਂ ਦੀ ਰਜਿਸਟ੍ਰੇਸ਼ਨ ਦੀ ਸ਼ੁਰੂਆਤ 15 ਅਪ੍ਰੈਲ 2026 ਤੋਂ ਸ਼ੁਰੂ ਕੀਤੀ ਜਾ ਚੁੱਕੀ ਹੈ। ਪੱਤਰ ਵਿਚ ਇਹ ਵੀ ਲਿਖਿਆ ਗਿਆ ਕਿ ਇਸ ਸਕੀਮ ਤਹਿਤ ਪੜਾਅ ਵਾਰ ਅਗਲੇ ਵਿਧਾਨ ਸਭਾ ਹਲਕਿਆਂ ਨੂੰ ਜਲਦੀ ਹੀ ਕਵਰ ਕੀਤਾ ਜਾਵੇਗਾ।



Rozana Times

LEAVE A REPLY

Please enter your comment!
Please enter your name here