sgpc bans single women in pakistan sikh jatha visa policy change hs | ਅੰਮ੍ਰਿਤਸਰ ਖ਼ਬਰਾਂ (Amritsar News)

0
2
sgpc bans single women in pakistan sikh jatha visa policy change hs | ਅੰਮ੍ਰਿਤਸਰ ਖ਼ਬਰਾਂ (Amritsar News)

Last Updated:Apr 03, 2026 4:41 PM ISTਇੱਕ ਪੁਰਾਣੇ ਮਾਮਲੇ ਨੇ ਬਦਲ ਦਿੱਤੀ ਪੂਰੀ ਨੀਤੀ… ਹੁਣ ਕਿਉਂ ਨਹੀਂ ਜਾ ਸਕੇਗੀ ਕੋਈ ਇਕੱਲੀ ਮਹਿਲਾ ਪਾਕਿਸਤਾਨ? ਜਾਣੋ ਇਸ ਵੱਡੇ ਫੈਸਲੇ ਦੇ ਪਿੱਛੇ ਦੀ ਪੂਰੀ ਕਹਾਣੀ…+
ਹੁਣ ਇਕੱਲੀ ਮਹਿਲਾ, ਸਿੱਖ ਜਥੇ ‘ਚ ਨਹੀਂ ਜਾ ਸਕੇਗੀ ਪਾਕਿਸਤਾਨ, ਪਿੱਛੇ ਇਹ ਵੱਡਾ ਕਾਰਨਵਿਸਾਖੀ ਮੌਕੇ ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨਾਂ ਲਈ ਜਾਣ ਵਾਲੇ ਸਿੱਖ ਜਥੇ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਕ ਮਹੱਤਵਪੂਰਨ ਫੈਸਲਾ ਲਿਆ ਗਿਆ ਹੈ। ਹੁਣ ਜਥੇ ਨਾਲ ਇਕੱਲੀ ਮਹਿਲਾ ਸ਼ਰਧਾਲੂ ਨੂੰ ਭੇਜਣ ‘ਤੇ ਰੋਕ ਲਗਾ ਦਿੱਤੀ ਗਈ ਹੈ, ਜਿਸ ਨਾਲ ਇਸ ਵਾਰ ਦੀ ਯਾਤਰਾ ਨੂੰ ਲੈ ਕੇ ਨਵੀਆਂ ਚਰਚਾਵਾਂ ਸ਼ੁਰੂ ਹੋ ਗਈਆਂ ਹਨ।ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ ਨੇ ਇਸ ਫੈਸਲੇ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਹੁਣ ਇਕੱਲੀਆਂ ਮਹਿਲਾਵਾਂ ਦੇ ਪਾਸਪੋਰਟ ਸਵੀਕਾਰ ਕਰਨ ਦੀ ਪ੍ਰਕਿਰਿਆ ਰੋਕ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਕਦਮ ਪਿਛਲੇ ਇੱਕ ਮਾਮਲੇ ਨੂੰ ਧਿਆਨ ਵਿੱਚ ਰੱਖਦੇ ਹੋਏ ਚੁੱਕਿਆ ਗਿਆ ਹੈ, ਜਿਸ ਨੇ ਪ੍ਰਬੰਧਕੀ ਪੱਧਰ ‘ਤੇ ਚਿੰਤਾ ਵਧਾ ਦਿੱਤੀ ਸੀ।ਦਰਅਸਲ, ਪਿਛਲੇ ਸਾਲ ਨਵੰਬਰ ਮਹੀਨੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਜੋ ਸਿੱਖ ਜਥਾ ਪਾਕਿਸਤਾਨ ਗਿਆ ਸੀ, ਉਸ ਵਿੱਚ ਸਰਬਜੀਤ ਕੌਰ ਨਾਮਕ ਮਹਿਲਾ ਵੀ ਸ਼ਾਮਲ ਸੀ। ਯਾਤਰਾ ਤੋਂ ਬਾਅਦ ਉਹ ਵਾਪਸ ਭਾਰਤ ਨਹੀਂ ਆਈ ਅਤੇ ਬਾਅਦ ਵਿੱਚ ਉਸ ਬਾਰੇ ਖਬਰਾਂ ਸਾਹਮਣੇ ਆਈਆਂ ਕਿ ਉਸਨੇ ਇਸਲਾਮ ਧਰਮ ਕਬੂਲ ਕਰ ਲਿਆ ਅਤੇ ਪਾਕਿਸਤਾਨ ਦੇ ਰਹਿਣ ਵਾਲੇ ਨਾਸਿਰ ਹੁਸੈਨ ਨਾਲ ਵਿਆਹ ਕਰਵਾ ਲਿਆ।ਇਸ ਘਟਨਾ ਤੋਂ ਬਾਅਦ SGPC ਨੇ ਆਪਣੀ ਨੀਤੀ ਵਿੱਚ ਇਹ ਬਦਲਾਅ ਕੀਤਾ ਹੈ ਤਾਂ ਜੋ ਭਵਿੱਖ ਵਿੱਚ ਅਜਿਹੇ ਮਾਮਲੇ ਦੁਬਾਰਾ ਨਾ ਵਾਪਰਨ। ਕੁਲਵੰਤ ਸਿੰਘ ਮੰਨਣ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਹਰ ਸਾਲ ਪਾਕਿਸਤਾਨ ਦੇ ਗੁਰਧਾਮਾਂ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਦੇ ਪਾਸਪੋਰਟ ਇਕੱਠੇ ਕਰਕੇ ਵੀਜ਼ਾ ਲਈ ਦੂਤਾਵਾਸ ਨੂੰ ਭੇਜੇ ਜਾਂਦੇ ਹਨ ਅਤੇ ਸਿਫਾਰਸ਼ ਵੀ ਕੀਤੀ ਜਾਂਦੀ ਹੈ।ਉਨ੍ਹਾਂ ਕਿਹਾ ਕਿ ਯਾਤਰਾ ਦੀ ਸੁਚਾਰੂ ਪ੍ਰਬੰਧਨਾ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣਾ SGPC ਦੀ ਜ਼ਿੰਮੇਵਾਰੀ ਹੈ, ਜਿਸ ਕਰਕੇ ਹੁਣ ਇਹ ਸਖ਼ਤ ਫੈਸਲਾ ਲਿਆ ਗਿਆ ਹੈ। ਹਾਲਾਂਕਿ, ਸਮੂਹਿਕ ਤੌਰ ‘ਤੇ ਜਾਂ ਪਰਿਵਾਰ ਦੇ ਨਾਲ ਜਾਣ ਵਾਲੀਆਂ ਮਹਿਲਾਵਾਂ ‘ਤੇ ਇਸਦਾ ਕੋਈ ਅਸਰ ਨਹੀਂ ਪਵੇਗਾ।ਇਸ ਫੈਸਲੇ ਤੋਂ ਬਾਅਦ ਧਾਰਮਿਕ ਯਾਤਰਾਵਾਂ ਵਿੱਚ ਸ਼ਾਮਲ ਹੋਣ ਦੇ ਇਛੁੱਕ ਲੋਕਾਂ ਵਿੱਚ ਵੱਖ-ਵੱਖ ਪ੍ਰਤੀਕਿਰਿਆਵਾਂ ਸਾਹਮਣੇ ਆ ਰਹੀਆਂ ਹਨ। ਕੁਝ ਇਸਨੂੰ ਜ਼ਰੂਰੀ ਕਦਮ ਮੰਨ ਰਹੇ ਹਨ, ਜਦਕਿ ਕੁਝ ਇਸਨੂੰ ਵਿਅਕਤੀਗਤ ਆਜ਼ਾਦੀ ਨਾਲ ਜੋੜ ਕੇ ਵੀ ਦੇਖ ਰਹੇ ਹਨ।ਫਿਲਹਾਲ, ਵਿਸਾਖੀ ਮੌਕੇ ਪਾਕਿਸਤਾਨ ਜਾਣ ਵਾਲੇ ਜਥੇ ਦੀ ਤਿਆਰੀ ਜਾਰੀ ਹੈ, ਪਰ ਇਸ ਵਾਰ ਨਵੇਂ ਨਿਯਮਾਂ ਦੇ ਨਾਲ ਯਾਤਰਾ ਹੋਰ ਵੀ ਸਖ਼ਤ ਨਿਗਰਾਨੀ ਹੇਠ ਹੋਵੇਗੀ।

Rozana Times

LEAVE A REPLY

Please enter your comment!
Please enter your name here