Last Updated:Apr 12, 2026 4:55 PM ISTਭੱਠਾ ਐਸੋਸੀਏਸ਼ਨ ਨੇ ਇਹ ਵੀ ਅਹਿਮ ਚਿੰਤਾ ਜ਼ਾਹਰ ਕੀਤੀ ਕਿ ਭਾਰਤ ਮਾਲਾ ਯੋਜਨਾ ਤਹਿਤ ਬਣ ਰਹੀਆਂ ਸੜਕਾਂ ਵਿੱਚ ਪਿੱਲਰਾਂ ਲਈ ਮਿੱਟੀ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ, ਜੋ ਇੱਟਾਂ ਦੇ ਮੁੱਖ ਰੋ ਮਟੀਰੀਅਲ ਦਾ ਸਰੋਤ ਹੈ। ਐਸੋਸੀਏਸ਼ਨ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਇਹ ਮਾਮਲਾ ਗੰਭੀਰਤਾ ਨਾਲ ਵੇਖਿਆ ਜਾਵੇ।ਲੁਧਿਆਣਾ ਵਿੱਚ ਭੱਠਾ ਐਸੋਸੀਏਸ਼ਨ ਦੀ ਪ੍ਰੈੱਸ ਕਾਨਫਰੰਸ: ਯੂਐਸ ਕੋਲਾ ਮਹਿੰਗਾ ਹੋਣ ਕਾਰਨ ਇੱਟਾਂ ਦੀ ਕੀਮਤ ਵਿੱਚ ਬੇਹਦ ਵਾਧਾਲੁਧਿਆਣਾ: ਲੁਧਿਆਣਾ ਵਿੱਚ ਭੱਠਾ ਐਸੋਸੀਏਸ਼ਨ ਦੀ ਅਹਿਮ ਪ੍ਰੈੱਸ ਕਾਨਫਰੰਸ ਹੋਈ। ਇਸ ਦੌਰਾਨ ਭੱਠਾ ਮਾਲਕਾਂ ਨੇ ਕਿਹਾ ਕਿ ਯੂਐਸ ਤੋਂ ਆ ਰਹੇ ਕੋਲੇ ਦੀ ਕੀਮਤ 10,200 ਰੁਪਏ ਤੋਂ ਵਧਾ ਕੇ ਹੁਣ 23,000 ਤੋਂ 25,000 ਰੁਪਏ ਦੇ ਵਿੱਚ ਪਹੁੰਚ ਗਈ ਹੈ। ਇਸ ਵਾਧੇ ਨਾਲ ਇੱਟਾਂ ਦੀ ਨਿਰਮਾਣ ਲਾਗਤ ਵੀ ਮਹਿੰਗੀ ਹੋ ਗਈ ਹੈ।ਭੱਠਾ ਐਸੋਸੀਏਸ਼ਨ ਨੇ ਇਹ ਵੀ ਅਹਿਮ ਚਿੰਤਾ ਜ਼ਾਹਰ ਕੀਤੀ ਕਿ ਭਾਰਤ ਮਾਲਾ ਯੋਜਨਾ ਤਹਿਤ ਬਣ ਰਹੀਆਂ ਸੜਕਾਂ ਵਿੱਚ ਪਿੱਲਰਾਂ ਲਈ ਮਿੱਟੀ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ, ਜੋ ਇੱਟਾਂ ਦੇ ਮੁੱਖ ਰੋ ਮਟੀਰੀਅਲ ਦਾ ਸਰੋਤ ਹੈ। ਐਸੋਸੀਏਸ਼ਨ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਇਹ ਮਾਮਲਾ ਗੰਭੀਰਤਾ ਨਾਲ ਵੇਖਿਆ ਜਾਵੇ।ਉਨਾਂ ਨੇ ਕਿਹਾ ਕਿ ਸਰਕਾਰੀ ਪ੍ਰੋਜੈਕਟਾਂ ਲਈ ਇੱਟਾਂ ਦੇਣ ਤੋਂ ਵੀ ਭੱਠਾ ਮਾਲਕ ਇਨਕਾਰ ਕਰ ਰਹੇ ਹਨ, ਕਿਉਂਕਿ ਵਧੀਆ ਕੀਮਤਾਂ ਨਾਲ ਉਨ੍ਹਾਂ ਤੇ ਵਿੱਤੀ ਬੋਝ ਪੈਂਦਾ ਹੈ। ਇਸ ਤੋਂ ਇਲਾਵਾ, ਮਾਫੀਆ ਵੱਲੋਂ ਕੋਲਾ ਦੀ ਕੀਮਤ ਵਿੱਚ ਲਗਾਤਾਰ ਵਾਧਾ ਕੀਤਾ ਜਾ ਰਿਹਾ ਹੈ, ਜਿਸ ਲਈ ਪ੍ਰਸ਼ਾਸਨ ਨੂੰ ਕਦਮ ਚੁੱਕਣ ਦੀ ਜ਼ਰੂਰਤ ਹੈ।ਇਸ ਵਾਧੇ ਦਾ ਸਿੱਧਾ ਪ੍ਰਭਾਵ ਇੱਟਾਂ ਦੀ ਕੀਮਤ ਅਤੇ ਨਿਰਮਾਣ ਪ੍ਰਕਿਰਿਆ ‘ਤੇ ਪੈ ਰਿਹਾ ਹੈ। ਲੋਕਾਂ ਅਤੇ ਇੰਡਸਟਰੀ ਦੁਹਾਂ ਨੂੰ ਇਸ ਬਦਲਾਅ ਤੋਂ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਗਈ ਹੈ।ਪੰਜਾਬੀ ਖਬਰਾਂ/ ਖਬਰਾਂ/Punjab/ਲੁਧਿਆਣਾ ਵਿੱਚ ਭੱਠਾ ਐਸੋਸੀਏਸ਼ਨ ਦੀ ਪ੍ਰੈੱਸ ਕਾਨਫਰੰਸ: ਯੂਐਸ ਕੋਲਾ ਮਹਿੰਗਾ ਹੋਣ ਕਾਰਨ ਇੱਟਾਂ ਦੀ ਕੀਮਤ ਵਿੱਚ ਬੇਹਦ ਵਾਧਾRead More
- Advertisement -
Recent Posts
Most Popular
Punjab Weather Update: ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ, IMD ਨੇ...
ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਨਵਾਂਸ਼ਹਿਰ ਅਤੇ ਰੂਪਨਗਰ ਦੇ ਕੁਝ ਇਲਾਕਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੇ ਉਲਟ, ਪੰਜਾਬ ਦੇ ਕਈ ਹੋਰ ਹਿੱਸਿਆਂ ਵਿੱਚ...
ਸੱਜਣ ਕੁਮਾਰ ਦੇ ਭੋਗ ਵਿੱਚ ਭਾਜਪਾ-ਕਾਂਗਰਸ ਆਗੂਆਂ ਦੀ ਸ਼ਮੂਲੀਅਤ ਮੰਦਭਾਗੀ ਅਤੇ ਸਿੱਖਾਂ ਦੇ ਜ਼ਖ਼ਮਾਂ...
ਕਾਂਗਰਸ ਨੇ ਦੋਸ਼ੀ ਸੱਜਣ ਕੁਮਾਰ ਨੂੰ ਆਪਣਾ 'ਆਦਰਸ਼' ਦੱਸਿਆ, ਹੁਣ ਭਾਜਪਾ ਸੰਸਦ ਮੈਂਬਰ ਉਸਦੇ ਅੰਤਿਮ ਭੋਗ ਵਿੱਚ ਸ਼ਾਮਲ ਹੋਏ: ਬਲਤੇਜ ਪੰਨੂ ਸੱਜਣ ਕੁਮਾਰ ਲਈ...
Public Holiday: ਸ਼ੁੱਕਰਵਾਰ ਨੂੰ ਪੰਜਾਬ ਵਿਚ ਸਰਕਾਰੀ ਛੁੱਟੀ, ਬੰਦ ਰਹਿਣਗੇ ਸਕੂਲ-ਕਾਲਜ ਤੇ ਹੋਰ ਅਦਾਰੇ...
ਇਹ ਛੁੱਟੀ ਪੰਜਾਬ ਦੇ ਸਾਰੇ ਸਰਕਾਰੀ ਦਫ਼ਤਰਾਂ, ਸੰਸਥਾਵਾਂ ਅਤੇ ਕਾਲਜਾਂ 'ਤੇ ਲਾਗੂ ਹੋਵੇਗੀ। ਅਗਸਤ ਦਾ ਮਹੀਨਾ ਬੱਚਿਆਂ ਲਈ ਛੁੱਟੀਆਂ ਪੱਖੋਂ ਮੌਜ ਭਰਿਆ ਰਿਹਾ।...
Charanjit Channi | ਚੰਨੀ ਛੱਡਣਗੇ ਕਾਂਗਰਸ? ਪੰਜਾਬ ‘ਚ ਵੱਡੀ ਹਲਚਲ | Ramanjit Singh Sikki...
ਚਰਨਜੀਤ ਸਿੰਘ ਚੰਨੀ ਨੂੰ ਲੈ ਕੇ ਪੰਜਾਬ ਕਾਂਗਰਸ ਵਿੱਚ ਸਿਆਸੀ ਹਲਚਲ ਤੇਜ਼ ਹੋ ਗਈ ਹੈ। ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਨੇ ਚੰਨੀ ਦੇ ਹੱਕ...
CM Mann : ਮੈਂ ਬਾਦਲਾਂ ਦੀਆਂ ਸਾਰੀਆਂ ਅੰਦਰਲੀਆਂ ਗੱਲ੍ਹਾਂ ਜਾਣਦਾਂ’ | Badal Family |...
ਮੁੱਖ ਮੰਤਰੀ ਭਗਵੰਤ ਮਾਨ ਨੇ ਹਰਸਿਮਰਤ ਕੌਰ ਬਾਦਲ ’ਤੇ ਨਿਸ਼ਾਨਾ ਸਾਧਿਆ ਹੈ। CM ਮਾਨ ਨੇ ਕਿਹਾ ਕਿ ਪਹਿਲਾਂ ਅਕਾਲੀ ਦਲ ਵੱਲੋਂ ਕਿਸਾਨਾਂ ਦੇ ਮੁੱਦੇ...















