ਰਾਜਾ ਵੜਿੰਗ ਇੱਕ ਵਾਰ ਫਿਰ ਪੰਜਾਬ ਵਿੱਚ ਸਿੰਥੈਟਿਕ ਨਸ਼ਿਆਂ ਦੇ ਖਾਤਮੇ ਲਈ ਭੁੱਕੀ ਅਤੇ ਅਫੀਮ ਨੂੰ ਬਦਲ ਵਜੋਂ ਵਰਤਣ ਦੀ ਵਕਾਲਤ ਕਰਦੇ ਨਜ਼ਰ ਆਏ ਹਨ। ਉਨ੍ਹਾਂ ਦੇ ਇਸ ਬਿਆਨ ਨਾਲ ਪੰਜਾਬ ਦੀ ਸਿਆਸਤ ਵਿੱਚ ‘ਨਸ਼ੇ ਦਾ ਬਦਲ ਨਸ਼ਾ’ ਵਾਲੀ ਬਹਿਸ ਮੁੜ ਭਖ ਗਈ ਹੈ। ਵੜਿੰਗ ਨੇ ਨਸ਼ਿਆਂ ਵਿਰੁੱਧ ਦੋਹਰੀ ਨੀਤੀ ਅਪਣਾਉਣ ਦੀ ਗੱਲ ਕਰਦਿਆਂ ਕਿਹਾ ਕਿ ਚਿੱਟੇ ਵਰਗੇ ਸਿੰਥੈਟਿਕ ਨਸ਼ਿਆਂ ਤੋਂ ਤੁਰੰਤ ਛੁਟਕਾਰਾ ਦਿਵਾਉਣ ਲਈ ਭੁੱਕੀ ਅਤੇ ਅਫੀਮ ਨੂੰ ਬਦਲ ਵਜੋਂ ਵਰਤਣ ਬਾਰੇ ਵਿਚਾਰ ਕੀਤਾ ਜਾ ਸਕਦਾ ਹੈ। ਦੇਖੋ ਇਸ ਬਿਆਨ ਪਿੱਛੇ ਕੀ ਹੈ ਪੂਰਾ ਮਾਮਲਾ।







