ਚੰਡੀਗੜ੍ਹ ਤੋਂ 5 ਮੋਬਾਈਲ ਮੈਡੀਕਲ ਵੈਨਾਂ ਦੀ ਸ਼ੁਰੂਆਤ, ਪਿੰਡਾਂ ਵਿੱਚ ਮੁਫ਼ਤ ਮਿਲਣਗੀਆਂ ਐਕਸ-ਰੇ, ECG ਅਤੇ ਖੂਨ ਦੀ ਜਾਂਚ ਦੀਆਂ ਸਹੂਲਤਾਂ |

0
5
CM ਮਾਨ ਦਾ ਪ੍ਰਤਾਪ ਬਾਜਵਾ 'ਤੇ ਤਿੱਖਾ ਵਾਰ, 'ਜੋ ਨਹੀਂ ਮੰਨਦਾ, ਉਸ 'ਤੇ ਕਰਾਉਂਦੇ ਝੂਠਾ ਪਰਚਾ'

ਚੰਡੀਗੜ੍ਹ: ਪੇਂਡੂ ਖੇਤਰਾਂ ਵਿੱਚ ਰਹਿਣ ਵਾਲੇ ਗਰੀਬ ਅਤੇ ਲੋੜਵੰਦ ਪਰਿਵਾਰਾਂ ਨੂੰ ਮੁਫ਼ਤ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਸ਼੍ਰੀ ਰਾਮ ਪ੍ਰਕਾਸ਼ ਵਰਗੋ ਫਾਊਂਡੇਸ਼ਨ ਵੱਲੋਂ ਵਰਗੋ ਗਰੁੱਪ ਦੇ ਸਹਿਯੋਗ ਨਾਲ 5 ਮੋਬਾਈਲ ਮੈਡੀਕਲ ਵੈਨਾਂ ਦੀ ਸ਼ੁਰੂਆਤ ਕੀਤੀ ਗਈ। ਐਤਵਾਰ ਨੂੰ ਚੰਡੀਗੜ੍ਹ ਪ੍ਰੈੱਸ ਕਲੱਬ ਵਿਖੇ ਇਨ੍ਹਾਂ ਮੈਡੀਕਲ ਵੈਨਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ।ਇਸ ਮੌਕੇ ਫਾਊਂਡੇਸ਼ਨ ਦੇ ਟਰੱਸਟੀ ਸ਼੍ਰੀ ਬਿਸ਼ੰਬਰ ਦਾਸ ਅਰੋੜਾ, ਸ਼੍ਰੀ ਸੁਰਿੰਦਰ ਪਾਲ ਅਰੋੜਾ, ਸ਼੍ਰੀ ਤਿਲਕ ਰਾਜ ਅਰੋੜਾ ਅਤੇ ਸ਼੍ਰੀ ਪਰਵੀਨ ਅਰੋੜਾ ਸਮੇਤ ਵਰਗੋ ਗਰੁੱਪ ਦੇ ਹੋਰ ਮੈਂਬਰ ਮੌਜੂਦ ਰਹੇ। ਸਮਾਗਮ ਵਿੱਚ ਡਾ. ਧਰਮਿੰਦਰ ਸਿੰਘ (ਐੱਸਐੱਮਓ, ਡੇਰਾਬੱਸੀ), ਡਾ. ਮੀਨੂ ਗਾਂਧੀ (ਪ੍ਰਧਾਨ, ਮੈਡੀਕਲ ਐਸੋਸੀਏਸ਼ਨ ਚੰਡੀਗੜ੍ਹ), ਡਾ. ਰਾਜੀਵ ਗੁਪਤਾ, ਸ਼੍ਰੀ ਭੁਪਿੰਦਰ ਸਿੰਘ ਸੈਣੀ (ਸਾਬਕਾ ਪ੍ਰਧਾਨ, ਨਗਰ ਕੌਂਸਲ ਡੇਰਾਬੱਸੀ), ਸ਼੍ਰੀ ਅਮਿਤ ਬਿੰਦਲ (ਚੇਅਰਮੈਨ, ਰੋਟਰੀ ਕਲੱਬ ਡੇਰਾਬੱਸੀ) ਅਤੇ ਵੱਖ-ਵੱਖ ਸਮਾਜਿਕ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਵੀ ਸ਼ਿਰਕਤ ਕੀਤੀ।ਪਿੰਡਾਂ ਤੱਕ ਪਹੁੰਚਣਗੀਆਂ ਆਧੁਨਿਕ ਸਿਹਤ ਸਹੂਲਤਾਂਇਸ ਮੌਕੇ ਸ਼੍ਰੀ ਬਿਸ਼ੰਬਰ ਦਾਸ ਅਰੋੜਾ ਨੇ ਦੱਸਿਆ ਕਿ ਮੋਬਾਈਲ ਮੈਡੀਕਲ ਵੈਨਾਂ ਸ਼ੁਰੂ ਕਰਨ ਦਾ ਮੁੱਖ ਮਕਸਦ ਗਰੀਬ ਅਤੇ ਲੋੜਵੰਦ ਪਰਿਵਾਰਾਂ, ਖਾਸ ਕਰਕੇ ਔਰਤਾਂ ਅਤੇ ਬੱਚਿਆਂ ਨੂੰ ਬਿਹਤਰ ਸਿਹਤ ਸਹੂਲਤਾਂ ਪ੍ਰਦਾਨ ਕਰਨਾ ਹੈ। ਉਨ੍ਹਾਂ ਕਿਹਾ ਕਿ ਕਈ ਪਿੰਡਾਂ ਵਿੱਚ ਲੋਕਾਂ ਨੂੰ ਡਾਕਟਰਾਂ ਤੱਕ ਪਹੁੰਚਣ ਅਤੇ ਮੈਡੀਕਲ ਜਾਂਚ ਕਰਵਾਉਣ ਲਈ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਨ੍ਹਾਂ ਵੈਨਾਂ ਰਾਹੀਂ ਸਿਹਤ ਸੇਵਾਵਾਂ ਸਿੱਧੀਆਂ ਲੋਕਾਂ ਦੇ ਪਿੰਡਾਂ ਤੱਕ ਪਹੁੰਚਾਈਆਂ ਜਾਣਗੀਆਂ, ਤਾਂ ਜੋ ਸਮੇਂ ਸਿਰ ਜਾਂਚ ਅਤੇ ਇਲਾਜ ਦੀ ਸਹੂਲਤ ਮਿਲ ਸਕੇ।ਚੰਡੀਗੜ੍ਹ, ਗੁਜਰਾਤ ਅਤੇ ਆਂਧਰਾ ਪ੍ਰਦੇਸ਼ ਵਿੱਚ ਚੱਲਣਗੀਆਂ ਵੈਨਾਂਪੰਜ ਮੋਬਾਈਲ ਮੈਡੀਕਲ ਵੈਨਾਂ ਵਿੱਚੋਂ ਤਿੰਨ ਚੰਡੀਗੜ੍ਹ ਅਤੇ ਆਸ-ਪਾਸ ਦੇ ਖੇਤਰਾਂ ਵਿੱਚ ਸੇਵਾਵਾਂ ਦੇਣਗੀਆਂ। ਇੱਕ ਵੈਨ ਅਹਿਮਦਾਬਾਦ (ਗੁਜਰਾਤ) ਅਤੇ ਇੱਕ ਹਿੰਦੂਪੁਰ (ਆਂਧਰਾ ਪ੍ਰਦੇਸ਼) ਵਿੱਚ ਤਾਇਨਾਤ ਕੀਤੀ ਜਾਵੇਗੀ।ਐਕਸ-ਰੇ, ECG ਅਤੇ ਬਲੱਡ ਟੈਸਟ ਦੀ ਮੁਫ਼ਤ ਸਹੂਲਤਹਰ ਮੋਬਾਈਲ ਮੈਡੀਕਲ ਵੈਨ ਨੂੰ ਆਧੁਨਿਕ ਮੈਡੀਕਲ ਉਪਕਰਨਾਂ ਨਾਲ ਲੈਸ ਕੀਤਾ ਗਿਆ ਹੈ। ਇਨ੍ਹਾਂ ਵਿੱਚ ਹੇਠ ਲਿਖੀਆਂ ਸਹੂਲਤਾਂ ਉਪਲਬਧ ਹੋਣਗੀਆਂ:ਐਕਸ-ਰੇ ਮਸ਼ੀਨECG ਮਸ਼ੀਨਮਰੀਜ਼ਾਂ ਦੀ ਜਾਂਚ ਲਈ ਮਾਨੀਟਰਿੰਗ ਮਸ਼ੀਨਖੂਨ ਦੀ ਜਾਂਚ ਦੀ ਸਹੂਲਤਪਿਸ਼ਾਬ ਦੀ ਜਾਂਚ ਦੀ ਸਹੂਲਤਹਰੇਕ ਵੈਨ ਵਿੱਚ ਇੱਕ MBBS ਡਾਕਟਰ, ਇੱਕ ਮਹਿਲਾ ਡਾਕਟਰ, ਇੱਕ ਮੈਡੀਕਲ ਟੈਕਨੀਸ਼ੀਅਨ ਅਤੇ ਇੱਕ ਡਰਾਈਵਰ ਤਾਇਨਾਤ ਹੋਵੇਗਾ। ਇਸ ਪ੍ਰੋਜੈਕਟ ਤਹਿਤ ਮਰੀਜ਼ਾਂ ਨੂੰ ਸਾਰੀਆਂ ਸਿਹਤ ਸੇਵਾਵਾਂ ਪੂਰੀ ਤਰ੍ਹਾਂ ਮੁਫ਼ਤ ਪ੍ਰਦਾਨ ਕੀਤੀਆਂ ਜਾਣਗੀਆਂ।ਮਰੀਜ਼ਾਂ ਦਾ ਰਿਕਾਰਡ ਅਤੇ ਨਿੱਜੀ ਜਾਣਕਾਰੀ ਰਹੇਗੀ ਸੁਰੱਖਿਅਤਇਸ ਪੂਰੇ ਪ੍ਰੋਜੈਕਟ ਦੀ ਦੇਖ-ਰੇਖ ਫਾਊਂਡੇਸ਼ਨ ਦਾ ਟਰੱਸਟ ਕਰੇਗਾ। ਮਰੀਜ਼ਾਂ ਦੀ ਰਜਿਸਟ੍ਰੇਸ਼ਨ, ਮੈਡੀਕਲ ਜਾਂਚ, ਡਾਕਟਰੀ ਸਲਾਹ, ਦਵਾਈਆਂ ਅਤੇ ਅਗਲੀ ਜਾਂਚ ਨਾਲ ਸਬੰਧਤ ਸਾਰਾ ਰਿਕਾਰਡ ਸੰਭਾਲਿਆ ਜਾਵੇਗਾ।ਇਸ ਮਕਸਦ ਲਈ ਦਫ਼ਤਰ ਵਿੱਚ ਇੱਕ ਵੱਖਰੀ ਟੀਮ ਬਣਾਈ ਜਾਵੇਗੀ, ਜੋ ਮਰੀਜ਼ਾਂ ਦਾ ਰਿਕਾਰਡ ਸੁਰੱਖਿਅਤ ਰੱਖਣ ਦੇ ਨਾਲ ਲੋੜ ਪੈਣ ‘ਤੇ ਅਗਲੇ ਇਲਾਜ ਵਿੱਚ ਵੀ ਮਦਦ ਕਰੇਗੀ। ਮਰੀਜ਼ਾਂ ਦੀ ਨਿੱਜੀ ਜਾਣਕਾਰੀ ਗੁਪਤ ਰੱਖੀ ਜਾਵੇਗੀ ਅਤੇ ਰਿਕਾਰਡ ਤੱਕ ਸਿਰਫ਼ ਅਧਿਕਾਰਤ ਵਿਅਕਤੀਆਂ ਦੀ ਹੀ ਪਹੁੰਚ ਹੋਵੇਗੀ।ਤੈਅ ਸ਼ਡਿਊਲ ਅਨੁਸਾਰ ਪਿੰਡਾਂ ਵਿੱਚ ਜਾਣਗੀਆਂ ਮੈਡੀਕਲ ਵੈਨਾਂਮੋਬਾਈਲ ਮੈਡੀਕਲ ਵੈਨਾਂ ਪਿੰਡਾਂ ਵਿੱਚ ਤੈਅ ਪ੍ਰੋਗਰਾਮ ਅਨੁਸਾਰ ਪਹੁੰਚਣਗੀਆਂ। ਇਸ ਲਈ ਸਥਾਨਕ ਲੋਕਾਂ ਅਤੇ ਨੁਮਾਇੰਦਿਆਂ ਦੀ ਮਦਦ ਲਈ ਜਾਵੇਗੀ, ਤਾਂ ਜੋ ਪਿੰਡ ਵਾਸੀਆਂ ਨੂੰ ਪਹਿਲਾਂ ਹੀ ਪਤਾ ਲੱਗ ਸਕੇ ਕਿ ਵੈਨ ਕਿਸ ਦਿਨ ਅਤੇ ਕਿਸ ਸਮੇਂ ਉਨ੍ਹਾਂ ਦੇ ਪਿੰਡ ਵਿੱਚ ਪਹੁੰਚੇਗੀ।ਵਰਗੋ ਗਰੁੱਪ ਦੀਆਂ ਵੱਖ-ਵੱਖ ਕੰਪਨੀਆਂ ਵੱਲੋਂ ਸਮਾਜ ਸੇਵਾ ਦੇ ਕੰਮਾਂ ਲਈ ਫਾਊਂਡੇਸ਼ਨ ਨੂੰ ਵਿੱਤੀ ਸਹਿਯੋਗ ਦਿੱਤਾ ਜਾ ਰਿਹਾ ਹੈ। ਫਾਊਂਡੇਸ਼ਨ ਦਾ ਮੁੱਖ ਉਦੇਸ਼ ਸਿਹਤ ਅਤੇ ਸਿੱਖਿਆ ਦੇ ਖੇਤਰ ਵਿੱਚ ਲੋੜਵੰਦ ਲੋਕਾਂ ਦੀ ਮਦਦ ਕਰਨਾ ਹੈ।ਫਾਊਂਡੇਸ਼ਨ ਵੱਲੋਂ ਭਵਿੱਖ ਵਿੱਚ ਲੋਕਾਂ ਦੀਆਂ ਲੋੜਾਂ ਅਨੁਸਾਰ ਇਸ ਸੇਵਾ ਵਿੱਚ ਹੋਰ ਸਹੂਲਤਾਂ ਸ਼ਾਮਲ ਕਰਨ ਦੀ ਯੋਜਨਾ ਵੀ ਬਣਾਈ ਜਾ ਰਹੀ ਹੈ। ਇਸ ਦੇ ਨਾਲ ਹੀ ਸਿਹਤ ਜਾਗਰੂਕਤਾ, ਸਿੱਖਿਆ ਅਤੇ ਹੋਰ ਸਮਾਜਿਕ ਕਾਰਜਾਂ ਨੂੰ ਵੀ ਅੱਗੇ ਵਧਾਇਆ ਜਾਵੇਗਾ।

Rozana Times

LEAVE A REPLY

Please enter your comment!
Please enter your name here