ਸੋਸ਼ਲ ਮੀਡੀਆ ’ਤੇ ਟ੍ਰੋਲ ਕੀਤੇ ਜਾਣ ਤੋਂ ਬਾਅਦ ਪਰਵਿੰਦਰ ਝੋਟਾ ਦੀ ਪਤਨੀ ਮਨਪ੍ਰੀਤ ਕੌਰ ਨੇ ਜਵਾਬ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇ ਕਿਸੇ ਨੂੰ ਲੱਗਦਾ ਹੈ ਕਿ ਪਰਿਵਾਰ ਨੇ ਹਾਰ ਮੰਨ ਲਈ ਹੈ ਤਾਂ ਇਹ ਗਲਤ ਹੈ। ਮਨਪ੍ਰੀਤ ਕੌਰ ਨੇ ਧਰਨੇ ਵਿੱਚ 20 ਹਜ਼ਾਰ ਲੋਕਾਂ ਦੀ ਗਿਣਤੀ ਹੋਣ ਦਾ ਦਾਅਵਾ ਕੀਤਾ ਅਤੇ ਕਿਹਾ ਕਿ ਪਰਿਵਾਰ ਝੋਟਾ ਦੀ ਲਾਸ਼ ਇੱਕ ਸਾਲ ਤੱਕ ਵੀ ਰੱਖ ਸਕਦਾ ਸੀ। ਉਨ੍ਹਾਂ ਨੇ ਸਟੇਜ ਤੋਂ ਤਿੱਖੇ ਸ਼ਬਦਾਂ ਵਿੱਚ ਕਿਹਾ ਕਿ ਜੇ ਪਰਿਵਾਰ ਪਸੰਦ ਨਹੀਂ ਤਾਂ ਗੋਲੀ ਮਾਰ ਦਿਓ। ਨਾਲ ਹੀ ਉਨ੍ਹਾਂ ਸਵਾਲ ਕੀਤਾ ਕਿ ਹੁਣ ਲੋਕ ਝੋਟਾ ਦੀ ਤਸਵੀਰ ਤੋਂ ਵੀ ਡਰਨ ਲੱਗ ਪਏ ਹਨ।







